25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਖੱਤਰੀ ਮਹਾਂ ਸਭਾ ਨੇ ਬੱਧਨੀ ਕਲਾਂ ਵਿਖੇ ਸੁਤੰਤਰਤਾ ਸੰਗਰਾਮੀ ਸ਼ਹੀਦ ਸੁਖਦੇਵ ਥਾਪਰ ਦਾ 120 ਵਾਂ ਜਨਮ ਦਿਹਾੜਾ ਮਨਾਇਆ

ਅਜੀਤ ਡੈਸਕ 18-05-2026
ਬੱਧਨੀ ਕਲਾਂ, 17 ਮਈ (ਸੰਜੀਵ ਕੋਛੜ)-ਖੱਤਰੀ ਮਹਾਂ ਸਭਾ ਬੱਧਨੀ ਕਲਾਂ ਵਲੋਂ ਐਡਵੋਕੇਟ ਵਿਜੇ ਧੀਰ ਸੂਬਾ ਪ੍ਰਧਾਨ ਖੱਤਰੀ ਮਹਾਂ ਸਭਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਭਰਵਾਲ ਦੀ ਅਗਵਾਈ 'ਚ ਪ੍ਰਾਚੀਨ ਸ਼ਿਵ ਮੰਦਰ (ਭਾਲਾ) ਵਿਖੇ ਮਹਾਨ ਸੁਤੰਤਰਤਾ ਸੰਗਰਾਮੀ ਸ਼ਹੀਦ ਸੁਖਦੇਵ ਥਾਪਰ ਜੀ ਦਾ 120ਵਾਂ ਜਨਮ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਇਸ ਸਮੇਂ ਸੰਬੋਧਨ ਕਰਦਿਆਂ ਪ੍ਰਧਾਨ ਮਹਿੰਦਰਪਾਲ ਨੇ ਸ਼ਹੀਦ ਸੁਖਦੇਵ ਥਾਪਰ ਵਲੋਂ ਦੇਸ਼ ਲਈ ਕੁਰਬਾਨੀਆਂ ਸਬੰਧੀ ਵਿਸਤਾਰ ਸਹਿਤ ਚਾਨਣਾ ਪਾਇਆ, ਉੱਥੇ ਹੀ ਖੱਤਰੀ ਪਰਿਵਾਰਾਂ ਲਈ ਵੀ ਬੜੇ ਹੀ ਮਾਨ ਵਾਲੀ ਗੱਲ ਆਖਿਆ | ਉਨ੍ਹਾਂ ਦੱਸਿਆ ਕਿ ਅਮਰ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਲੁਧਿਆਣਾ ਦੇ ਨੋਘਰਾ ਮੁਹੱਲਾ ਸਥਿਤ ਪੁਸ਼ਤੈਦੀ ਮਕਾਨ ਵਿਚ ਪਿਤਾ ਰਾਮ ਲਾਲ ਦੇ ਮੁਤਫੇ ਤੋਂ ਮਾਤਾ ਰਲੀ ਦੇਵੀ ਦੀ ਕੁੱਖੋਂ ਖੱਤਰੀ ਕੁੱਲ ਦੇ ਥਾਪਰ ਪਰਿਵਾਰ 'ਚ 15 ਮਈ 1907 'ਚ ਹੋਇਆ, ਉਨ੍ਹਾਂ ਦੇਸ਼ ਦੀ ਆਜ਼ਾਦੀ ਲਈ ਸੰਗਰਾਮੀ ਘੋਲ ਲੜਦੇ ਹੋਏ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਰਾਜਗੁਰੂ ਦੇ ਸਾਥੀ ਵਜੋਂ ਵਿਚਰੇ | ਉਨ੍ਹਾਂ ਵਲੋਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਕੱਤਰ ਹੋਏ ਖੱਤਰੀ ਸਭਾ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਜਨਮ ਦਿਵਸ ਮੌਕੇ ਯਾਦ ਕਰਦਿਆਂ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਸਮੇਂ ਇਕਾਈ ਚੇਅਰਮੈਨ ਕ੍ਰਿਸ਼ਨ ਗੋਪਾਲ ਕੋਛੜ ਨੇ ਸ਼ਹੀਦ ਥਾਪਰ ਦੇ ਜਨਮ ਦਿਵਸ ਦੀ ਵਧਾਈ ਦਿੰਦਿਆਂ ਸਮੁੱਚੇ ਖੱਤਰੀ ਪਰਿਵਾਰਾਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਪੁਰਖਿਆਂ ਨੂੰ ਯਾਦ ਰੱਖਦੀਆਂ ਹਨ ਉਹ ਸਦਾ ਹੀ ਚੜ੍ਹਦੀ ਕਲਾ 'ਚ ਰਹਿੰਦੀਆਂ ਹਨ | ਇਸ ਮੌਕੇ ਵਿਵੇਕ ਕੋਛੜ, ਹਰੀਸ਼ ਪੱਬੀ, ਮਾਸਟਰ ਸੁਰਿੰਦਰ ਕੁਮਾਰ ਝਾਂਜੀ, ਕ੍ਰਿਸ਼ਨ ਗੋਪਾਲ ਕੋਛੜ ਇਕਾਈ ਚੇਅਰਮੈਨ, ਕ੍ਰਿਸ਼ਨ ਕੁਮਾਰ ਝਾਂਜੀ, ਜੈ ਚੰਦ ਝਾਂਜੀ, ਖ਼ਰੈਤੀ ਲਾਲ ਕੋਛੜ, ਪਾਲੀ ਪੁਰੀ, ਤਰਸੇਮ ਲਾਲ ਚੋਪੜਾ, ਮੋਹਿਤ ਮਲਹੋਤਰਾ, ਪਰਮਜੀਤ ਨਹਿਚਲ, ਕੁੰਵਰ ਨੌਂ ਨਿਹਾਲ ਸਭਰਵਾਲ ਆਦਿ ਸਮੇਤ ਹੋਰ ਵੀ ਖੱਤਰੀ ਵੀਰ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ (ਮੋਗਾ) ਬਾਰ੍ਹਵੀਂ ਦਾ ਨਤੀਜਾ ਸੌ ਫ਼ੀਸਦੀ ਰਿ... ਅਗਲੀ ਖ਼ਬਰ ਰਾਜਵਿੰਦਰ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਮਾਲਵਾ ਜ਼ੋਨ-1 ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।