24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮੋਗਾ ਸ਼ਹਿਰ ਅੰਦਰ ਚੋਣ ਲੜ ਰਹੇ ਉਮੀਦਵਾਰਾਂ ਦੇ ਪੋਸਟਰਾਂ ਅਤੇ ਕੂੜੇ ਦੇ ਢੇਰਾਂ ਦੀ ਭਰਮਾਰ

ਅਜੀਤ ਡੈਸਕ 20-05-2026
ਮੋਗਾ, 19 ਮਈ (ਗੁਰਤੇਜ ਸਿੰਘ ਬੱਬੀ)- ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਨਗਰ ਨਿਗਮ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿਚ ਅਚਾਨਕ ਤੇਜ਼ੀ ਆ ਜਾਵੇਗੀ ਅਤੇ ਬਹੁਤ ਸਾਰੇ ਵਾਰਡਾਂ ਵਿਚ ਤਿਕੋਣੇ ਅਤੇ ਚਾਰ ਕੋਨੇ ਕਾਂਟੇ ਦੀ ਟੱਕਰ ਦੇ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸੱਤਾਧਾਰੀ ਸਰਕਾਰ ਨੇ ਸ਼ਹਿਰ ਦੇ ਪੰਜਾਹ ਵਾਰਡਾਂ 'ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਉਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਵੀ ਹਰ ਵਾਰਡ ਵਿਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਕੁੱਝ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਉੱਤਰਨ ਦੇ ਨਾਲ-ਨਾਲ ਵਾਰਿਸ ਪੰਜਾਬ ਦੇ ਵਲੋਂ ਵੀ ਪਹਿਲੀ ਵਾਰ ਕੋਈ ਛੇ ਦੇ ਕਰੀਬ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ ਅਤੇ ਹਰ ਪਾਰਟੀ ਹੀ ਆਪੋ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ | ਗੌਰਤਲਬ ਹੈ ਕਿ ਜਿਸ ਨਗਰ ਨਿਗਮ ਦੀਆਂ ਚੋਣਾਂ ਹੋ ਰਹੀਆਂ ਹਨ | ਉਸੇ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਪਿਛਲੇ ਪੰਦਰਾਂ ਦਿਨ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਬੈਠੇ ਹੋਣ ਕਰਕੇ ਸ਼ਹਿਰ ਦੇ ਸਾਰੇ ਕੰਮ ਠੱਪ ਪਏ ਹਨ ਅਤੇ ਸ਼ਹਿਰ ਵਿਚ ਜਗ੍ਹਾ ਜਗ੍ਹਾ 'ਤੇ ਵੱਡੇ-ਵੱਡੇ ਕੂੜੇ ਦੇ ਢੇਰ ਲੱਗੇ ਪਏ ਹਨ ਅਤੇ ਮੋਗਾ ਸ਼ਹਿਰ ਕੂੜੇ ਦੇ ਢੇਰ 'ਤੇ ਬੈਠਾ ਜਾਪਦਾ ਹੈ ਤੇ ਸੱਤਾਧਾਰੀ ਆਪ ਸਰਕਾਰ ਅਜੇ ਤੱਕ ਸਫ਼ਾਈ ਸੇਵਕਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੱਢ ਸਕੀ ਤੇ ਕੂੜੇ ਦੇ ਢੇਰਾਂ ਨਾਲ ਸ਼ਹਿਰ ਦੀ ਸਥਿਤੀ ਬਦ ਤੋਂ ਬਦਤਰ ਬਣਦੀ ਜਾ ਰਹੀ ਹੈ ਅਤੇ ਸ਼ਹਿਰ ਵਾਸੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਪਰ ਇਸ ਸਮੱਸਿਆ ਦਾ ਸਥਾਈ ਹੱਲ ਅਜੇ ਤੱਕ ਨਜ਼ਰ ਨਹੀਂ ਆ ਰਿਹਾ | ਭਾਵੇ ਕਿ ਨਗਰ ਨਿਗਮ ਦੀਆਂ ਚੋਣਾਂ 26 ਮਈ ਨੂੰ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਲਈ ਲੱਗੇ ਕੂੜੇ ਦੇ ਢੇਰ ਇਕ ਵੱਡੀ ਚੁਨੌਤੀ ਬਣ ਸਕਦੇ ਹਨ ਕਿਉਂਕਿ ਜਦੋਂ ਉਮੀਦਵਾਰ ਆਪੋ ਆਪਣੇ ਵਾਰਡਾਂ ਵਿਚ ਲੋਕਾਂ ਦੇ ਘਰਾਂ ਵਿਚ ਵੋਟ ਮੰਗਣ ਜਾਂਦੇ ਹਨ ਤਾਂ ਲੋਕ ਕੂੜੇ ਦੇ ਢੇਰਾਂ ਵਿਖਾਉਂਦੇ ਹੀ ਨਹੀਂ ਸਗੋਂ ਉਨ੍ਹਾਂ ਨੂੰ ਜਵਾਬਦੇਹ ਵੀ ਬਣਾਉਂਦੇ ਹਨ ਅਤੇ ਕਈ ਵਾਰਡਾਂ ਵਿਚ ਤਾਂ ਕੂੜੇ ਦੇ ਢੇਰਾਂ ਨੂੰ ਲੈ ਕੇ ਲੋਕਾਂ ਅਤੇ ਉਮੀਦਵਾਰਾਂ ਵਿਚ ਤਕਰਾਰ ਹੋਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ ਅਤੇ ਖ਼ਾਸ ਕਰਕੇ ਇਸ ਚੁਨੌਤੀ ਦਾ ਸਭ ਤੋਂ ਵੱਡਾ ਸਾਹਮਣਾ ਸੱਤਾਧਾਰੀ ਆਪ ਸਰਕਾਰ ਦੇ ਉਮੀਦਵਾਰਾਂ ਨੂੰ ਕਰਨਾ ਪਵੇਗਾ ਕਿਉਂਕਿ ਸੂਬੇ ਭਰ ਵਿਚ ਹੀ ਚੱਲ ਰਹੀ ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸਰਕਾਰ ਸਫ਼ਾਈ ਕਰਮਚਾਰੀ ਦਾ ਹੱਲ ਕੱਢਣ ਵਿਚ ਅਸਫਲ ਰਹੀ ਹੈ | ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰਾਂ ਤੇ ਪਏ ਪੋਲੀਥੀਨ ਦੇ ਲਿਫ਼ਾਫ਼ੇ ਜਿੱਥੇ ਗੰਦਗੀ ਫੈਲਾਉਣ ਵਿਚ ਵੱਡਾ ਕਾਰਨ ਬਣ ਰਹੇ ਹਨ ਉੱਥੇ ਇਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਪੋਲ ਖੁੱਲ ਕੇ ਸਾਹਮਣੇ ਆ ਗਈ ਹੈ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੋਲੀਥੀਨ ਦੇ ਲਿਫ਼ਾਫ਼ਿਆਂ ਤੇ ਪੂਰਨ ਪਾਬੰਦੀ ਲਗਾਈ ਗਈ ਹੈ, ਪਰ ਕੂੜੇ ਦੇ ਢੇਰਾਂ ਤੇ ਪਏ ਪੋਲੀਥੀਨ ਦੇ ਲਿਫ਼ਾਫ਼ੇ ਆਖ਼ਰ ਕਿਵੇਂ ਵਿਕ ਰਹੇ ਹਨ ਇਹ ਇੱਕ ਵੱਡਾ ਸਵਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੂੰਹ ਚਿੜਾ ਰਿਹਾ ਹੈ | ਲੋੜ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੇ ਹੜਤਾਲ ਤੇ ਬੈਠੇ ਸਫ਼ਾਈ ਕਰਮਚਾਰੀਆਂ ਦਾ ਹੱਲ ਕੱਢੇ ਤਾਂ ਕਿ ਸ਼ਹਿਰ ਵਿਚ ਸਫ਼ਾਈ ਦੀ ਵਿਵਸਥਾ ਬਹਾਲ ਹੋ ਸਕੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੋਲੀਥੀਨ ਵੇਚਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰੇ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਨਾਲ ਆਪਣਾ ਸਖ਼ਤ ਰੁਖ ਅਪਨਾਏ ਕਿਉਂਕਿ ਪੋਲੀਥੀਨ ਦੇ ਲਿਫ਼ਾਫ਼ਿਆਂ ਨਾਲ ਸੀਵਰੇਜ ਅਕਸਰ ਬੰਦ ਹੋ ਜਾਂਦੇ ਹਨ ਤੇ ਕਈ ਵਾਰ ਇਹ ਲਿਫ਼ਾਫ਼ੇ ਬੇਜ਼ਬਾਨ ਪਸ਼ੂਆਂ ਦੀ ਮੌਤ ਦਾ ਵੀ ਕਾਰਨ ਬਣਦੇ ਹਨ |
ਪਿਛਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ 'ਚ ਪਹਿਲੀ ਜੂਨ ਤੋਂ ਲੱਗੇਗਾ ਵਿਸ਼ੇਸ਼ 'ਸਮਰ ਕੈਂਪ' ਅਗਲੀ ਖ਼ਬਰ ਵਿਕਾਸ ਦੇ ਮਸੀਹਾ ਜਥੇਦਾਰ ਤੋਤਾ ਸਿੰਘ ਦੀ ਚੌਥੀ ਬਰਸੀ ਭਲਕੇ-ਪ੍ਰਧਾਨ ਨਿਹਾਲ ਸਿੰਘ ਭੁੱਲਰ • ਬਰਸੀ ਸਮਾਗਮ ਵਿਚ ਸੁਖਬੀਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।