ਮੋਗਾ, 19 ਮਈ (ਗੁਰਤੇਜ ਸਿੰਘ ਬੱਬੀ)-ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਮਨੋਰੰਜਕ, ਰਚਨਾਤਮਿਕ ਅਤੇ ਯਾਦਗਾਰੀ ਬਣਾਉਣ ਲਈ ਸਥਾਨਕ ਹੋਲੀ ਹਾਰਟ ਕਾਨਵੈਂਟ ਸਕੂਲ ਵਲੋਂ ਇਕ ਵਿਸ਼ੇਸ਼ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਕੈਂਪ 1 ਜੂਨ ਤੋਂ 12 ਜੂਨ ਤੱਕ ਰੋਜ਼ਾਨਾ ਸਵੇਰੇ 8:30 ਵਜੇ ਤੋਂ ਦੁਪਹਿਰ 12:00 ਵਜੇ ਤੱਕ ਸਕੂਲ ਕੈਂਪਸ 'ਚ ਲਗਾਇਆ ਜਾਵੇਗਾ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ 12 ਦਿਨਾਂ ਦੇ ਕੈਂਪ ਦੌਰਾਨ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕਈ ਤਰ੍ਹਾਂ ਦੀਆਂ ਦਿਲਚਸਪ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਸ਼ਾਮਲ ਕੋਲਡ ਕੁਕਿੰਗ, ਬੱਚਿਆਂ ਨੂੰ ਬਿਨਾਂ ਅੱਗ (ਗੈਸ) ਦੇ ਸਵਾਦਿਸ਼ਟ ਅਤੇ ਸਿਹਤਮੰਦ ਪਕਵਾਨ ਤੇ ਸ਼ੇਕਸ ਬਣਾਉਣੇ ਸਿਖਾਏ ਜਾਣਗੇ | ਆਰਟ ਐਂਡ ਕਰਾਫ਼ਟ ਬੱਚਿਆਂ ਦੇ ਅੰਦਰੂਨੀ ਕਲਾਕਾਰ ਨੂੰ ਨਿਖਾਰਨ ਲਈ ਕਈ ਤਰ੍ਹਾਂ ਦੇ ਹੱਥੀਂ ਬਣਾਏ ਜਾਣ ਵਾਲੇ ਪ੍ਰੋਜੈਕਟਸ ਸਿਖਾਏ ਜਾਣਗੇ | ਬੱਚਿਆਂ ਨੂੰ ਸਰੀਰਕ ਤੌਰ 'ਤੇ ਐਕਟਿਵ ਰੱਖਣ ਲਈ ਵੱਖ-ਵੱਖ ਡਾਂਸ ਸਟਾਈਲਸ ਦੀ ਟਰੇਨਿੰਗ ਦਿੱਤੀ ਜਾਵੇਗੀ | ਗਰਮੀ ਤੋਂ ਰਾਹਤ ਅਤੇ ਮਨੋਰੰਜਨ ਲਈ ਬੱਚਿਆਂ ਲਈ ਇਕ ਸ਼ਾਨਦਾਰ ਪੂਲ ਪਾਰਟੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ |