24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਕੂਲ ਵਲੋਂ ਇਸ਼ਤਿਹਾਰ ਛਪਦੇ ਹਨ)-ਦਸਮੇਸ਼ ਪਬਲਿਕ ਸਕੂਲ ਮੋਗਾ ਦੀ ਪ੍ਰਬੰਧਕ ਕਮੇਟੀ ਨੇ 92 ਸਾਲਾ ਗਿਆਨੀ ਜਸਵੰਤ ਸਿੰਘ ਦਾ ਕੀਤਾ ਸਨਮਾਨ <br/>

ਅਜੀਤ ਡੈਸਕ 20-05-2026
ਮੋਗਾ, 19 ਮਈ ਜਸਪਾਲ ਸਿੰਘ ਬੱਬੀ)-ਦਸਮੇਸ਼ ਪਬਲਿਕ ਸਕੂਲ ਮੋਗਾ ਦੀ ਪ੍ਰਬੰਧਕ ਕਮੇਟੀ ਵਲੋਂ ਸਕੂਲ ਵਿਚ ਕਰੀਬ 16 ਸਾਲ ਲਗਾਤਾਰ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਵਾਲੇ 92 ਸਾਲਾ ਮਾਸਟਰ ਗਿਆਨੀ ਜਸਵੰਤ ਸਿੰਘ ਦਾ ਉਨ੍ਹਾਂ ਦੇ ਘਰ ਬੇਅੰਤ ਨਗਰ ਮੋਗਾ ਵਿਖੇ ਪੁੱਜ ਕੇ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰ ਗੁਰਬੀਰ ਸਿੰਘ ਜੱਸਲ ਨੇ ਕਿਹਾ ਕਿ ਗਿਆਨੀ ਜਸਵੰਤ ਸਿੰਘ ਦਾ ਸਨਮਾਨ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਾਂ ਜਿਨ੍ਹਾਂ ਨੇ 1991 ਵਿਚ ਜਦੋਂ ਸਾਡੇ ਪਿਤਾ ਸਾਬਕਾ ਡੀ.ਈ.ਓ. ਸਵ: ਗੁਰਦਿਆਲ ਸਿੰਘ ਜੱਸਲ ਨੇ ਇਸ ਸਕੂਲ ਦੀ ਸ਼ੁਰੂਆਤ ਕੀਤੀ ਸੀ ਤਾਂ ਗਿਆਨੀ ਜਸਵੰਤ ਸਿੰਘ ਨੇ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਤੇ ਸਾਰਾ ਸਕੂਲ ਉਨ੍ਹਾਂ ਦੀ ਦੇਖ-ਰੇਖ ਵਿਚ ਬਣਿਆ ਸੀ | ਉਨ੍ਹਾਂ ਕਿਹਾ ਕਿ ਗਿਆਨੀ ਜਸਵੰਤ ਸਿੰਘ 1992 ਤੋਂ 2008 ਤੱਕ ਬੱਚਿਆਂ ਨੂੰ ਪੰਜਾਬੀ ਵਿਸ਼ਾ ਪੜਾਉਂਦੇ ਰਹੇ ਸਨ ਤੇ ਉਨ੍ਹਾਂ ਦੇ ਪੜ੍ਹਾਉਣ ਦਾ ਢੰਗ ਬਹੁਤ ਹੀ ਵਧੀਆ ਸੀ ਜਿਸ ਕਰਕੇ ਪੜ੍ਹਾਈ ਵਿਚ ਕਮਜ਼ੋਰ ਬੱਚੇ ਵੀ ਵਧੀਆ ਨੰਬਰ ਲੈ ਕੇ ਪਾਸ ਹੁੰਦੇ ਸਨ | ਉਹ ਬੱਚਿਆਂ ਨੂੰ ਹਰ ਵਿਸ਼ੇ ਵਿਚ ਵਧੀਆ ਨੰਬਰ ਲੈਣ ਲਈ ਉਤਸ਼ਾਹਿਤ ਕਰਦੇ ਸਨ ਜਿਸ ਸਦਕਾ ਸਕੂਲ ਦਾ ਸਾਲਾਨਾ ਨਤੀਜਾ 100 ਫ਼ੀਸਦੀ ਆਉਂਦਾ ਸੀ | ਉਨ੍ਹਾਂ ਕਿਹਾ ਕਿ ਸਕੂਲ ਦੀ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਆਉਣ ਦੀ ਖ਼ੁਸ਼ੀ ਵਿਚ ਗਿਆਨੀ ਜਸਵੰਤ ਸਿੰਘ ਦੇ ਘਰ ਪੁੱਜ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਹੈ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ, ਇਸ ਮੌਕੇ ਗਿਆਨੀ ਜਸਵੰਤ ਸਿੰਘ ਦੇ ਬੇਟੇ ਸੇਵਾ ਮੁਕਤ ਲੈਕਚਰਾਰ ਰਜਿੰਦਰ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਿਤਾ ਜੀ ਸਾਡੇ ਨਾਲ ਅਕਸਰ ਹੀ ਸਕੂਲ ਸਮੇਂ ਨੂੰ ਯਾਦ ਕਰਕੇ ਉਸ ਸਮੇਂ ਦੇ ਤਜਰਬੇ ਸਾਂਝੇ ਕਰਦੇ ਰਹਿੰਦੇ ਹਨ ਅਤੇ ਆਪਣੇ ਨਾਲ ਦੇ ਅਧਿਆਪਕਾ ਸਾਥੀਆਂ ਨੂੰ ਯਾਦ ਕਰਦੇ ਹਨ | ਇਸ ਮੌਕੇ ਪਿ੍ੰਸੀਪਲ ਸੁਰਿੰਦਰ ਕੌਰ, ਰਣਬੀਰ ਸਿੰਘ ਜੱਸਲ ਮੈਡਮ ਸੁਰਿੰਦਰ ਕੌਰ ਜੱਸਲ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਕਪੂਰੇ ਦੇ ਸ਼ਹੀਦ ਅਵਤਾਰ ਸਿੰਘ ਨਮਿਤ ਸ਼ਰਧਾਂਜਲੀ ਸਮਾਰੋਹ 25 ਨੂੰ • ਦੁਸ਼ਮਣਾਂ ਨਾਲ ਲੋਹਾ ਲੈਂਦਿਆਂ 2001 'ਚ ਹ... ਅਗਲੀ ਖ਼ਬਰ ਪ੍ਰਨੀਤ ਕੌਰ ਨੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਪੰਜਾਬ ਭਰ 'ਚੋਂ ਤੀਸਰਾ ਸਥਾਨ ਹਾਸਿਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।