ਬਾਘਾ ਪੁਰਾਣਾ, 19 ਮਈ (ਗੁਰਮੀਤ ਸਿੰਘ ਮਾਣੂੰਕੇ)-2027 ਦੀਆਂ ਚੋਣਾਂ ਦਾ ਸਮਾਂ ਨੇੜੇ ਆਉਣ ਕਾਰਨ ਕਾਂਗਰਸ ਪਾਰਟੀ ਵਲੋਂ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ | ਜਿਸ ਤਹਿਤ ਪਿੰਡ ਮਾਣੂੰਕੇ ਵਿਖੇ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਹਰਫੂਲ ਸਿੰਘ ਅਤੇ ਬਲਾਕ ਪ੍ਰਧਾਨ ਪਰਮਵੀਰ ਸਿੰਘ ਦੀ ਅਗਵਾਈ ਹੇਠ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਦੇ ਗ੍ਰਹਿ ਵਿਖੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਕੀਤੀ ਗਈ | ਇਸ ਮੌਕੇ ਐਡਵੋਕੇਟ ਧਰਮਪਾਲ ਸਿੰਘ ਡੀ.ਪੀ. ਨਿਹਾਲ ਸਿੰਘ ਵਾਲਾ, ਚੇਅਰਮੈਨ ਪਰਮਜੀਤ ਸਿੰਘ ਨੰਗਲ, ਪ੍ਰਧਾਨ ਰੁਪਿੰਦਰ ਸਿੰਘ ਦੀਨਾਂ, ਭਜਨ ਸਿੰਘ ਜੈਦ, ਸਰਪੰਚ ਛਿੰਦਰਪਾਲ ਸਿੰਘ ਰਣਸੀਂਹ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਲਕੇ ਦੀ ਦਿਨ-ਰਾਤ ਸੇਵਾ ਕਰਨ ਵਾਲੇ ਆਗੂ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਦੇ ਹੱਕ 'ਚ ਵੋਟਰਾਂ ਨੂੰ ਆਉਣ ਵਾਲੇ ਸਮੇਂ 'ਚ ਭਰਵਾਂ ਸਮਰਥਨ ਦੇਣ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ 'ਆਪ' ਸਰਕਾਰ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਸਰਕਾਰ ਤੋਂ ਹਰੇਕ ਵਰਗ ਪੇ੍ਰਸ਼ਾਨ ਹੈ ਕਿਉਂਕਿ ਸਰਕਾਰ ਤੋਂ ਪਿੰਡਾਂ-ਸ਼ਹਿਰਾਂ 'ਚੋਂ ਚਿੱਟਾ ਖਤਮ ਨਹੀਂ ਹੋ ਰਿਹਾ | ਲੋਕਾਂ ਨੂੰ ਜ਼ਮੀਨਾਂ ਜਾਂ ਪਲਾਟ ਖਰੀਦਣ ਅਤੇ ਵੇਚਣ 'ਚ ਵੱਡੀ ਮੁਸ਼ਕਿਲ ਆ ਰਹੀ ਹੈ ਅਤੇ ਮਾਫੀਆ ਗੈਂਗ ਵਲੋਂ ਸਸਤੀਆਂ ਜ਼ਮੀਨਾਂ (ਲੱਖ ਰੁਪਏ ਤੋਂ ਘੱਟ ਰੇਟ ਨੂੰ ਮਰਲਾ) ਖਰੀਦ ਕੇ ਮਹਿੰਗੇ ਭਾਅ (3-4 ਲੱਖ ਰੁਪਏ ਮਰਲਾ) ਵੇਚਿਆ ਜਾ ਰਿਹਾ ਪਰ ਮਾਨ ਸਰਕਾਰ ਲੋਕਾਂ ਨੂੰ ਕਿੱਕਲੀ ਸੁਣਾ ਕੇ ਗੁਮਰਾਹ ਕਰ ਰਹੀ ਹੈ ਅਤੇ ਉਨ੍ਹਾਂ ਸਰਕਾਰ ਦੀ ਮਾੜੀ ਨੀਤੀ ਵਾਲੀ ਕਿੱਕਲੀ ਤੋਂ ਬਚਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਝੂਠੇ ਸਿਹਤ ਬੀਮਾ ਯੋਜਨਾ 'ਚ ਦੇ ਸੁਪਨੇ ਵਿਖਾ ਕੇ ਵੋਟਾਂ ਬਟੋਰਨਾ ਚਾਹੁੰਦੀ ਹੈ | ਇਸ ਮੌਕੇ ਬੁਲਾਰਿਆਂ ਨੇ ਲੋਕਾਂ ਨੂੰ ਮਾਨ ਸਰਕਾਰ ਤੋਂ ਜਾਗਰੂਕ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਇਕ ਚੰਗਾ ਭਵਿੱਖ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਪ੍ਰਧਾਨ ਸਾਹੋਕੇ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦਾ ਵਿਕਾਸ ਸਿਰਫ ਕਾਂਗਰਸ ਸਰਕਾਰ ਸਮੇਂ ਹੋ ਸਕਦਾ ਹੈ | ਇਸ ਸਮੇਂ ਹਰਨੇਕ ਸਿੰਘ ਬਰਾੜ ਨਿਹਾਲ ਸਿੰਘ ਵਾਲਾ, ਸਾਬਕਾ ਸੰਮਤੀ ਮੈਂਬਰ ਗੁਰਦੀਪ ਸਿੰਘ ਦੀਪਾ, ਬਲਬੀਰ ਸਿੰਘ ਦਫ਼ਤਰ ਇੰਚਾਰਜ, ਸਰਪੰਚ ਰਾਮ ਸਿੰਘ, ਮੁਖਤਿਆਰ ਸਿੰਘ, ਜਗਦੇਵ ਸਿੰਘ, ਸਵਰਨ ਸਿੰਘ, ਪ੍ਰਧਾਨ ਇੰਦਰਜੀਤ ਸਿੰਘ, ਬਿੰਦਰ ਸਿੰਘ, ਕੈਪਟਨ ਸੁਰਜੀਤ ਸਿੰਘ, ਸੈਕਟਰੀ ਜਗਰਾਜ ਸਿੰਘ ਰਾਜੂ, ਪ੍ਰਧਾਨ ਸੁਰਜੀਤ ਸਿੰਘ, ਹਰਦੀਪ ਸਿੰਘ ਹੈਪੀ, ਜਸਵਿੰਦਰ ਸਿੰਘ ਜੱਸਾ, ਸੋਹਣ ਸਿੰਘ, ਬਿੰਦਰ ਸਿੰਘ ਪੰਚ, ਅਜਮੇਰ ਸਿੰਘ, ਬੋਗਾ ਪ੍ਰੇਮੀ, ਭਾਗ ਸਿੰਘ, ਲਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸ ਪਾਰਟੀਆਂ ਦੀਆਂ ਔਰਤਾਂ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ |