25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮਲਿਕਾ ਸੀਕਰੀ ਭਾਜਪਾ ਦੀ ਸ਼ਹਿਰੀ ਪ੍ਰਧਾਨ ਅਤੇ ਚੋਣ ਪ੍ਰਚਾਰ ਕਮੇਟੀ ਮੈਂਬਰ ਨਿਯੁਕਤ

ਅਜੀਤ ਡੈਸਕ 20-05-2026
ਕੋਟ ਈਸੇ ਖਾਂ, 19 ਮਈ (ਗੁਰਮੀਤ ਸਿੰਘ ਖਾਲਸਾ)-ਕੋਟ ਈਸੇ ਖਾਂ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਆਪਣੇ ਚੋਣ ਮੈਦਾਨ ਵਿਚ ਉਤਾਰੇ ਉਮੀਦਵਾਰਾਂ ਦੇ ਹੱਕ ਵਿਚ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ | ਇਸੇ ਸਰਗਰਮੀਆਂ ਤਹਿਤ ਸ਼ਹਿਰ ਦੇ ਨਾਮਵਰ ਸੀਕਰੀ ਪਰਿਵਾਰ ਵਿਚੋਂ ਅਜੇ ਸੀਕਰੀ ਦੀ ਧਰਮ ਪਤਨੀ ਮਲਿਕਾ ਸੀਕਰੀ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਉਮੀਦਵਾਰਾਂ ਦੇ ਹੱਕ ਵਿਚ ਪਾਰਟੀ ਵਲੋਂ ਬਣਾਈ ਪ੍ਰਚਾਰ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ¢ ਆਪਣੀ ਇਸ ਨਿਯੁਕਤੀ ਨੂੰ ਲੈ ਕੇ ਮਲਿਕਾ ਸੀਕਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕ ਇਮਾਨਦਾਰ ਤੇ ਹਰ ਵਰਗ ਲਈ ਨਿਰਪੱਖਤਾ ਨਾਲ ਕੰਮ ਕਰਨ ਵਾਲੀ ਪਾਰਟੀ ਹੈ¢ ਉਨ੍ਹਾਂ ਕਿਹਾ ਕਿ ਜੋ ਕੇਂਦਰ ਦੀਆਂ ਸਹੂਲਤਾਂ ਹੁੰਦੀਆਂ ਹਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਨਾਂ ਕਿਸੇ ਪੱਖਪਾਤ ਦੇ ਉਸ ਨੂੰ ਹਰ ਸੂਬੇ ਵਿਚ ਪਹੁੰਚਾਇਆ¢ ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਇਸ ਨਗਰ ਪੰਚਾਇਤ ਚੋਣਾਂ ਵਿਚ ਉਤਾਰੇ ਭਾਜਪਾ ਦੇ ਉਮੀਦਵਾਰਾਂ ਨੂੰ ਵੱਡਾ ਹੁੰਗਾਰਾ ਵੀ ਮਿਲ ਰਿਹਾ ਹੈ ਤੇ ਉਹ ਵੱਧ ਤੋਂ ਵੱਧ ਪ੍ਰਚਾਰ ਕਰਕੇ ਆਮ ਲੋਕਾਂ ਨੂੰ ਹੋਰ ਲਾਮਬੰਦ ਕੀਤਾ ਜਾਵੇਗਾ¢ ਇਸ ਮੌਕੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਕੈਲਾ, ਸੀਨੀਅਰ ਆਗੂ ਵਿਕਾਸ ਗਾਬਾ, ਮੰਡਲ ਪ੍ਰਧਾਨ ਜਗਦੀਸ਼ ਜਾਨੀਆਂ, ਦਰਸ਼ਨ ਸਿੰਘ ਘਾਰੂ ਜ਼ਿਲ੍ਹਾ ਆਗੂ ਐਸ.ਸੀ. ਵਿੰਗ, ਸੁਸ਼ੀਲ ਅਰੋੜਾ ਜ਼ਿਲ੍ਹਾ ਪ੍ਰਧਾਨ ਵਪਾਰ ਸੈੱਲ ਆਦਿ ਨੇ ਕਿਹਾ ਕਿ ਜਿਹੜੇ ਲੋਕ ਅੱਜ ਪਾਰਟੀ ਨਾਲ ਡਟ ਕੇ ਖੜੇ ਹਨ ਉਨ੍ਹਾਂ ਨੂੰ ਭਵਿੱਖ ਵਿਚ ਵੀ ਹਰ ਬਣਦਾ ਮਾਣ ਸਨਮਾਨ ਪਾਰਟੀ ਵਲੋਂ ਦਿੱਤਾ ਜਾਵੇਗਾ¢ ਇਸ ਮੌਕੇ ਬਖਸ਼ੀਸ਼ ਸਿੰਘ ਖੋਖਰ, ਸਤਵੰਤ ਕੌਰ ਚੀਮਾ ਪ੍ਰਧਾਨ ਮਹਿਲਾ ਮੰਡਲ, ਜਗਦੀਸ਼ ਭੋਲਾ ਫੋਟੋਗ੍ਰਾਫਰ, ਉਮੀਦਵਾਰ ਹਰਜੀਤ ਕੌਰ, ਸੰਦੀਪ ਬਾਵਾ, ਮਮਤਾ ਸ਼ਰਮਾ, ਸੋਨੂੰ ਪਰਜਾਪਤ, ਲਵਪ੍ਰੀਤ ਸਿੰਘ, ਪ੍ਰੀਆ, ਕੁਲਬੀਰ ਸਿੰਘ, ਬਲਜੀਤ ਕੌਰ, ਅਮਨ ਅੱਤਰੀ, ਜਸਵਿੰਦਰ ਕੌਰ, ਰਘਬੀਰ ਸਿੰਘ ਧਰਮਕੋਟ, ਰੋਹਣ ਬਾਵਾ, ਆਕਾਸ਼ ਬਾਵਾ, ਬੰਟੀ ਤੇ ਹੋਰ ਆਗੂ ਵਰਕਰ ਹਾਜ਼ਰ ਸਨ¢
ਪਿਛਲੀ ਖ਼ਬਰ ਉਮੀਦਵਾਰ ਡਿੰਪਲ ਅਰੋੜਾ ਦੇ ਹੱਕ 'ਚ ਮੰਗੀਆਂ ਵੋਟਾਂ <br/> ਅਗਲੀ ਖ਼ਬਰ ਮਾਣੂੰਕੇ 'ਚ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਪ੍ਰਧਾਨ ਸਾਹੋਕੇ ਦੇ ਹੱਕ 'ਚ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।