26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜਥੇਦਾਰ ਤੋਤਾ ਸਿੰਘ ਦੇ ਬਰਸੀ ਸਮਾਗਮ 'ਚ ਵੱਡੀ ਗਿਣਤੀ ਨਾਲ ਸ਼ਿਰਕਤ ਕਰਾਂਗੇ-ਗਗੜਾ/ਦਾਤੇਵਾਲ

ਅਜੀਤ ਡੈਸਕ 20-05-2026
ਕੋਟ ਈਸੇ ਖਾਂ, 19 ਮਈ (ਗੁਰਮੀਤ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਕਾਸ ਕੰਮਾਂ ਲਈ ਡਟ ਕੇ ਕੰਮ ਕਰਨ ਵਜੋਂ ਜਾਣੇ ਜਾਂਦੇ ਰਹੇ ਆਗੂ ਸਾਬਕਾ ਕੈਬਨਿਟ ਮੰਤਰੀ ਮਰਹੂਮ ਜਥੇਦਾਰ ਤੋਤਾ ਸਿੰਘ ਦੀ ਸਾਲਾਨਾ ਯਾਦ ਨੂੰ ਮਨਾਉਣ ਲਈ ਚੌਥੇ ਬਰਸੀ ਸਮਾਗਮ ਜੋ 21 ਮਈ ਵੀਰਵਾਰ ਨੂੰ 10 ਤੋਂ 12 ਵਜੇ ਤੱਕ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਢੋਲੇਵਾਲਾ ਰੋਡ ਧਰਮਕੋਟ ਵਿਖੇ ਹੋ ਰਹੇ ਹਨ | ਇਸ ਸਮਾਗਮ ਵਿਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਨਾਮਵਰ ਆਗੂ ਪੁੱਜ ਕੇ ਸ਼ਰਧਾ ਦੇ ਫੁੱਲ ਭੇਟ ਕਰਨਗੇ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਇਲਾਕੇ ਦੇ ਸਾਰੇ ਆਗੂ, ਵਰਕਰ ਤੇ ਜਥੇਦਾਰ ਪਰਿਵਾਰ ਨਾਲ ਜੁੜੇ ਹੋਰ ਸਾਰੇ ਸਾਥੀ ਵੱਡੀ ਗਿਣਤੀ ਵਿਚ ਪੁੱਜ ਕੇ ਸਮਾਗਮ ਦਾ ਹਿੱਸਾ ਬਣਨਗੇ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਟਰਾਂਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਗਗੜਾ ਨੇ ਆਪਣੇ ਦਫਤਰ ਵਿਖੇ ਰੱਖੀ ਵਿਸ਼ੇਸ਼ ਬੈਠਕ ਦੌਰਾਨ ਕਿਹਾ ਕਿ ਮਰਹੂਮ ਜਥੇਦਾਰ ਤੋਤਾ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਜ਼ਿਲ੍ਹਾ ਮੋਗਾ ਖਾਸ ਕਰਕੇ ਹਲਕਾ ਧਰਮਕੋਟ ਵਿਚ ਇੰਨੇ ਵਧੀਆ ਕੰਮ ਕੀਤੇ ਕਿ ਪਛੜਿਆ ਸ਼ਬਦ ਹਟਾ ਦਿੱਤਾ ਸੀ | ਉਨ੍ਹਾਂ ਦੇ ਫਰਜ਼ੰਦ ਹਲਕਾ ਧਰਮਕੋਟ ਅਕਾਲੀ ਦਲ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਪਾਰਟੀ ਨੀਤੀਆਂ ਪੂਰੀ ਇਕਜੁੱਟਤਾ ਨਾਲ ਘਰ-ਘਰ ਪਹੁੰਚਾਈਆਂ ਜਾ ਰਹੀਆਂ ਹਨ¢ ਇਸ ਬੈਠਕ ਮੌਕੇ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਲੁਹਾਰਾ, ਚੌਧਰੀ ਜਸਵੰਤ ਸਿੰਘ, ਰਜਿੰਦਰ ਸਿੰਘ ਗੋਰਾ ਜਨੇਰ, ਜਸਵਿੰਦਰ ਸਿੰਘ ਘਾਰੂ, ਗੁਰਪ੍ਰੀਤ ਸਿੰਘ ਭੁੱਲਰ, ਨਾਇਬ ਸਿੰਘ ਭੁੱਲਰ, ਬਾਬਾ ਲਖਵਿੰਦਰ ਸਿੰਘ, ਗੁਰਮੀਤ ਸਿੰਘ ਲੱਡੂ ਕਾਲੜਾ, ਜਗਜੀਤ ਸਿੰਘ ਸਾਬਕਾ ਸਰਪੰਚ, ਮਿਹਰ ਸਿੰਘ ਢੇਸੀ, ਅਮਰਬੀਰ ਸਿੰਘ ਸਾਬਕਾ ਪੰਚ, ਸੀਰਾ ਗਗੜਾ, ਬੋਹੜ ਗਗੜਾ ਤੇ ਹੋਰ ਆਗੂ ਸਾਥੀ ਹਾਜ਼ਰ ਸਨ¢
ਪਿਛਲੀ ਖ਼ਬਰ ਰਵੀ ਗਿੱਲ ਦੇ ਚੇਅਰਮੈਨ ਬਣਨ 'ਤੇ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਵਾ ਕੇ ਅਕਾਲੀ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।