ਜ਼ੀਰਾ,19 ਮਈ (ਰਜਨੀਸ਼ ਕਥੂਰੀਆ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਣ ਲਈ ਅਰਦਾਸ ਕਰਵਾਉਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੇ ਆਪਣੇ-ਆਪਣੇ ਵਾਰਡਾਂ ਦੀ ਕਮਾਂਡ ਸੰਭਾਲ ਕੇ ਆਪਣੇ ਸਮਰਥਕਾਂ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਇਸ ਸਬੰਧ ਵਿਚ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਗ੍ਰੰਥੀ ਸਿੰਘ ਵਲੋਂ ਅਰਦਾਸ ਕੀਤੀ ਗਈ ਅਤੇ ਚਾਹ,ਬਿਸਕੁਟਾਂ ਦਾ ਲੰਗਰ ਛਕਾਇਆ ਗਿਆ | ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਗਰ ਕੌਂਸਲ ਜ਼ੀਰਾ ਦੀਆਂ ਚੋਣਾਂ ਲੜਨ ਲਈ ਵੱਖ-ਵੱਖ ਵਾਰਡਾਂ ਵਿਚ ਖੜੇ 15 ਉਮੀਦਵਾਰ ਸੁਖਦੇਵ ਬਿੱਟੂ ਵਿੱਜ, ਰਾਜਿੰਦਰ ਸਿੰਘ, ਅਮਨਦੀਪ ਸਿੰਘ ਛਾਬੜਾ, ਪ੍ਰਭਦਿਆਲ ਸਿੰਘ, ਮਨੀਸ਼ ਕੁਮਾਰ, ਦਰਪਣ ਦੀਪ, ਸੁਖਦੇਵ ਸਿੰਘ, ਮਨਪ੍ਰੀਤ ਸਿੰਘ, ਜਿੰਦਰ ਕੌਰ, ਰਾਜਬੀਰ ਕੌਰ, ਤਜਿੰਦਰ ਕੌਰ, ਵੀਨਾ ਰਾਣੀ, ਸਰਬਜੀਤ ਕੌਰ, ਜਸਵਿੰਦਰ ਕੌਰ ਅਤੇ ਪ੍ਰਵੀਨ ਕੌਰ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਪ੍ਰੀਤਰਾਜ ਸਿੰਘ ਹੀਰੋ, ਸੁਖਵਿੰਦਰ ਸਿੰਘ ਜੌੜਾ, ਸੁਖਵਿੰਦਰ ਸਿੰਘ ਸੰਧੂ, ਯੂਥ ਅਕਾਲੀ ਆਗੂ ਐਡਵੋਕੇਟ ਚਿੱਤਬੀਰ ਸਿੰਘ,ਰਾਜਿੰਦਰ ਕੁਮਾਰ ਵਿਜ, ਕੁਲਦੀਪ ਸਿੰਘ ਵਿਰਕ ਸਾਬਕਾ ਚੇਅਰਮੈਨ ਬਲਾਕ ਸੰਮਤੀ ਜ਼ੀਰਾ, ਸ਼ਵਿੰਦਰ ਸਿੰਘ ਸਨੇਰ, ਐਡਵੋਕੇਟ ਵਿਜੇ ਬਾਂਸਲ,ਮੁਨੀਸ਼ ਵਿਜ,ਗੁਰਨਾਮ ਸਿੰਘ ਸਿੱਧੂ, ਅਜੀਤ ਸਿੰਘ ਚੌਧਰੀ,ਧਰਮ ਪਾਲ, ਹਰਪ੍ਰੀਤ ਸਿੰਘ ਬਹਿਕ ਗੁੱਜਰਾਂ, ਰਾਜਿੰਦਰ ਸਿੰਘ ਕਾਲੀ ਬਾਬਾ, ਪ੍ਰੀਕਸ਼ਿਤ ਝੱਟਾ, ਰਣਜੀਤ ਸਿੰਘ ਮੋਟਨ, ਬਿੱਟੂ ਪੰਜਾਬ ਸੇਲ ਕਲਾਥ ਹਾਊਸ ਵਾਲੇ, ਕੁਲਵੰਤ ਸਿੰਘ, ਡਿੰਪਲ ਬੇਰੀ,ਅਸ਼ਮੀਤ ਸਿੰਘ ਬੇਰੀ, ਮਨਮੋਹਨ ਸਿੰਘ ਪੀਏ ਟੂ ਹਰਪ੍ਰੀਤ ਸਿੰਘ ਹੀਰੋ,ਮਨਪ੍ਰੀਤ ਸਿੰਘ ਬਹਿਕ ਫਤੂ ਆਦਿ ਅਕਾਲੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ |