26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਰਵੀ ਗਿੱਲ ਦੇ ਚੇਅਰਮੈਨ ਬਣਨ 'ਤੇ ਖੁਸ਼ੀ ਦੀ ਲਹਿਰ

ਅਜੀਤ ਡੈਸਕ 20-05-2026
ਕਿਸ਼ਨਪੁਰਾ ਕਲਾਂ, 19 ਮਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਬਹੁਤ ਹੀ ਮਿਹਨਤੀ, ਹਰ ਇਕ ਨੂੰ ਆਪਣਾ ਬਣਾਉਣ ਵਾਲੇ, ਪਾਰਟੀ ਦੇ ਵਫਾਦਾਰ, ਰਵਿੰਦਰਪਾਲ ਸਿੰਘ ਰਵੀ ਗਿੱਲ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕਰਨ 'ਤੇ ਇਲਾਕੇ ਅੰਦਰ 'ਆਪ' ਦੇ ਆਗੂਆਂ ਤੇ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ¢ ਨਵ ਨਿਯੁਕਤ ਚੇਅਰਮੈਨ ਰਵਿੰਦਰਪਾਲ ਸਿੰਘ ਰਵੀ ਗਿੱਲ ਨੇ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਹੋਰ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਆਖਿਆ ਕਿ ਜੋ ਉਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ, ਵਫ਼ਾਦਾਰੀ ਨਾਲ ਨਿਭਾਉਣਗੇ | ਸਾਬਕਾ ਪ੍ਰਧਾਨ ਅਵਤਾਰ ਸਿੰਘ ਮਾਨ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਰਵੀ ਗਿੱਲ ਅਤੇ ਬੀਬੀ ਅਮਨਦੀਪ ਕੌਰ ਢੁੱਡੀਕੇ ਨੂੰ ਉਪ ਚੇਅਰਮੈਨ ਬਣਨ 'ਤੇ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ¢ ਇਸ ਨਿਯੁਕਤੀ ਦਾ ਸਰਪੰਚ ਪਿ੍ੰਸ ਚਾਵਲਾ, ਪ੍ਰਧਾਨ ਮੇਹਰ ਸਿੰਘ, ਪੰਚ ਅਵਤਾਰ ਸਿੰਘ ਮਾਨ, ਪੰਚ ਛਿੰਦਰ ਬਾਈ, ਪੰਚ ਜਗਤਾਰ ਸਿੰਘ ਬਾਬਾ, ਜੀਤਾ ਮਾਨ, ਛਿੰਦਾ ਖੋਸਾ ਆਦਿ ਨੇ ਵੀ ਸਵਾਗਤ ਕੀਤਾ¢

ਪਿਛਲੀ ਖ਼ਬਰ ਤੇਲ ਕੀਮਤਾਂ 'ਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ-ਭੁਪਿੰਦਰ ਸਿੰਘ ਅਗਲੀ ਖ਼ਬਰ ਜਥੇਦਾਰ ਤੋਤਾ ਸਿੰਘ ਦੇ ਬਰਸੀ ਸਮਾਗਮ 'ਚ ਵੱਡੀ ਗਿਣਤੀ ਨਾਲ ਸ਼ਿਰਕਤ ਕਰਾਂਗੇ-ਗਗੜਾ/ਦਾਤੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।