26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜੱਜ ਬਣ ਕੇ ਦੇਸ਼ ਦੀ ਸੇਵਾ ਕਰਨ ਦੀ ਇੱਛੁਕ ਹੈ ਹਰਤਿ੍ਪਤ ਕੌਰ ਔਲਖ <br/>

ਅਜੀਤ ਡੈਸਕ 20-05-2026
ਠੱਠੀ ਭਾਈ, 19 ਮਈ (ਜਗਰੂਪ ਸਿੰਘ ਮਠਾੜੂ)-ਪੰਜਾਬੀ ਸਾਹਿਤ ਦੇ ਖੇਤਰ ਦੀ ਉੱਘੀ ਲੇਖਿਕਾ ਅਤੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੀ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਔਲਖ ਨੇ ਆਪਣੀ ਬੇਟੀ ਹਰਤਿ੍ਪਤ ਕੌਰ ਔਲਖ ਦੀ ਸ਼ਾਨਦਾਰ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ 'ਤੇ ਬਹੁਤ ਵੱਡਾ ਮਾਣ ਹੈ¢ ਡਾ. ਔਲਖ ਨੇ ਦੱਸਿਆ ਕਿ ਹਰਤਿ੍ਪਤ ਕੌਰ ਔਲਖ ਪੁੱਤਰੀ ਤਜਿੰਦਰ ਸਿੰਘ ਔਲਖ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਹਿਊਮੈਨਿਟੀਜ਼ ਗਰੁੱਪ 'ਚੋਂ 95 ਪ੍ਰਤੀਸ਼ਤ ਅੰਕ ਹਾਸਲ ਕਰਕੇ 500 'ਚੋਂ 475 ਅੰਕ ਪ੍ਰਾਪਤ ਕੀਤੇ ਹਨ¢ ਅੰਗਰੇਜ਼ੀ ਵਿਸ਼ੇ ਵਿਚੋਂ 100 'ਚੋਂ 99 ਅੰਕ ਹਾਸਲ ਸਕੂਲ ਦਾ ਨਾਂਅ ਰÏਸ਼ਨ ਕੀਤਾ ਹੈ¢ ਉਨ੍ਹਾਂ ਦੱਸਿਆ ਕਿ ਹਰਤਿ੍ਪਤ ਨੇ ਆਪਣੀ ਪੜ੍ਹਾਈ ਦੌਰਾਨ ਕਦੇ ਵੀ ਕੋਈ ਟਿਊਸ਼ਨ ਨਹੀਂ ਲਈ ਅਤੇ ਆਪਣੀ ਮਿਹਨਤ ਤੇ ਦਿ੍ੜ੍ਹ ਨਿਸ਼ਚੇ ਨਾਲ ਇਹ ਸਫਲਤਾ ਹਾਸਲ ਕੀਤੀ ਹੈ¢ ਉਹ ਉੱਚੀ ਤੇ ਸੁੱਚੀ ਸੋਚ ਦੀ ਮਾਲਕ ਹੋਣ ਦੇ ਨਾਲ-ਨਾਲ ਸਾਦਾ ਜੀਵਨ ਬਤੀਤ ਕਰਨ ਵਾਲੀ ਬੇਟੀ ਹੈ¢ ਹਰਤਿ੍ਪਤ ਕੌਰ ਔਲਖ ਨੇ ਕਿਹਾ ਕਿ ਉਸ ਦਾ ਸੁਪਨਾ ਜੱਜ ਬਣ ਕੇ ਦੇਸ਼ ਦੀ ਸੇਵਾ ਕਰਨਾ ਹੈ¢ ਉਸ ਦਾ ਮੰਨਣਾ ਹੈ ਕਿ ਇਕ ਚੰਗਾ ਨਾਗਰਿਕ ਬਣ ਕੇ ਹੀ ਸਮਾਜ ਅਤੇ ਦੇਸ਼ ਦੀ ਸੇਵਾ ਕੀਤੀ ਜਾ ਸਕਦੀ ਹੈ¢ ਇਸ ਮੌਕੇ ਤਜਿੰਦਰ ਸਿੰਘ ਅÏਲਖ ਅਤੇ ਨਾਨਕਾ ਪਰਿਵਾਰ ਵਲੋਂ ਵੀ ਹਰਤਿ੍ਪਤ ਨੂੰ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ¢ ਡਾ. ਹਰਪ੍ਰੀਤ ਕੌਰ ਅÏਲਖ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਨ ਕਿ ਹਰਤਿ੍ਪਤ ਵਰਗੀ ਹੋਣਹਾਰ ਧੀ ਉਨ੍ਹਾਂ ਦੇ ਘਰ ਜਨਮੀ ਹੈ | ਉਨ੍ਹਾਂ ਨੇ ਸਿਮਿਗੋ ਇੰਟਰਨੈਸ਼ਨਲ ਸਕੂਲ ਅਬੋਹਰ ਦੇ ਪਿ੍ੰਸੀਪਲ ਰਜਨੀ ਸ਼ਰਮਾ, ਕਲਾਸ ਇੰਚਾਰਜ ਰਜਨੀ ਨਾਗਪਾਲ, ਸਟਾਫ ਤੇ ਮੈਨੇਜਮੈਂਟ ਦਾ ਵੀ ਧੰਨਵਾਦ ਕੀਤਾ¢

ਪਿਛਲੀ ਖ਼ਬਰ 23 ਨੂੰ ਵਾਲਮੀਕਿ ਕਾਲੋਨੀ 'ਚ ਜਾਗਰਣ ਧੂਮਧਾਮ ਨਾਲ ਕਰਵਾਇਆ ਜਾਵੇਗਾ-ਨਰੇਸ਼ ਬੋਹਤ <br/> ਅਗਲੀ ਖ਼ਬਰ ਤੇਲ ਕੀਮਤਾਂ 'ਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ-ਭੁਪਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।