26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

23 ਨੂੰ ਵਾਲਮੀਕਿ ਕਾਲੋਨੀ 'ਚ ਜਾਗਰਣ ਧੂਮਧਾਮ ਨਾਲ ਕਰਵਾਇਆ ਜਾਵੇਗਾ-ਨਰੇਸ਼ ਬੋਹਤ <br/>

ਅਜੀਤ ਡੈਸਕ 20-05-2026
ਮੋਗਾ, 19 ਮਈ (ਗੁਰਤੇਜ ਸਿੰਘ ਬੱਬੀ)-ਅੱਜ ਭਾਰਤੀਆ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਨੇ ਦੱਸਿਆ ਕਿ 23 ਮਈ ਸਨਿੱਚਰਵਾਰ ਨੂੰ ਵਾਲਮੀਕਿ ਕਲੌਨੀ ਵਾਰਡ ਨੰਬਰ 40 ਵਿਚ ਬੱਚਿਆਂ ਵਲੋਂ ਮਾਂ ਸ਼ੇਰਾਂ ਵਾਲੀ ਦਾ ਵਿਸ਼ਾਲ ਜਾਗਰਣ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਮਾਂ ਸ਼ੇਰਾਂ ਵਾਲੀ ਦੇ ਜਾਗਰਣ ਦਾ ਸੱਦਾ ਪੱਤਰ ਪੰਜਾਬ ਪੁਲਿਸ ਮੋਗਾ ਦੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲਾਂ ਨੂੰ ਸਿਰੋਪਾਉ ਪਾ ਕੇ ਬੜੀ ਸ਼ਰਧਾ ਭਾਵਨਾ ਨਾਲ ਮਾਂ ਸ਼ੇਰਾਂ ਵਾਲੀ ਦੇ ਜਾਗਰਨ ਦਾ ਕਾਰਡ ਦਿੱਤਾ ਗਿਆ | ਇਸ ਦੌਰਾਨ ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਨੇ ਬੱਚਿਆਂ ਨੂੰ ਮਾਂ ਸ਼ੇਰਾਂ ਵਾਲੀ ਦੇ ਜਾਗਰਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਧਾਰਮਿਕ ਕੰਮਾਂ ਦੇ ਨਾਲ-ਨਾਲ ਪੜ੍ਹਾਈ ਵੀ ਜ਼ਰੂਰੀ ਹੋਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਪੜ੍ਹਾਈ ਕਰਕੇ ਆਪਣੇ ਆਪ ਨੂੰ ਉਚਾਈਆਂ 'ਤੇ ਲੈ ਕੇ ਜਾਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਕਿਹਾ ਕਿ ਉਹ ਨਸ਼ਿਆਂ ਵਰਗੀਆਂ ਖ਼ਤਰਨਾਕ ਚੀਜ਼ਾਂ ਤੋਂ ਹਮੇਸ਼ਾ ਦੂਰ ਰਹਿਣ ਅਤੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ | ਇਸ ਮੌਕੇ ਐਸ.ਕੇ. ਬਾਂਸਲ ਐਨ.ਜੀ.ਓ., ਨਰੇਸ਼ ਬੋਹਤ ਪ੍ਰਧਾਨ ਭਾਵਾਧਸ, ਲਵ ਬੋਹਤ ਬਚੇ, ਮਨਸ਼ੂ ਕੁਮਾਰ, ਪ੍ਰਥਮ ਬੋਹਤ, ਰਾਹੁਲ ਕੁਮਾਰ ਬੋਹਤ, ਲੱਡੂ ਕੁਮਾਰ ਆਦਿ ਹੋਰ ਬੱਚੇ ਹਾਜ਼ਰ ਸਨ | ਇਸ ਦੌਰਾਨ ਨਰੇਸ਼ ਬੋਹਤ ਪ੍ਰਧਾਨ ਭਾਵਾਧਸ ਨੇ ਦੱਸਿਆ ਕਿ ਭਜਨ ਗਾਇਕ ਹਰਸ਼ ਸ਼ਰਮਾ ਅਤੇ ਗਾਇਕ ਜੱਗੀ ਗਿੱਲ ਲੁਧਿਆਣਾ ਵਲੋਂ ਮਾਂ ਭਗਵਤੀ ਦੇ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ | ਇਸ ਦੌਰਾਨ 23 ਮਈ ਸਨਿੱਚਰਵਾਰ ਨੂੰ ਹੋਣ ਜਾ ਰਹੇ ਮਾਂ ਸ਼ੇਰਾਂ ਵਾਲੀ ਦੇ ਜਾਗਰਣ ਦਾ ਸੱਦਾ ਪੱਤਰ ਪੰਜਾਬ ਪੁਲਿਸ ਮੋਗਾ ਦੇ ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਨੂੰ ਦਿੰਦੇ ਹੋਏ ਬੱਚੇ ਲਵ ਬੋਹਤ, ਐਸ.ਕੇ. ਬਾਂਸਲ, ਨਰੇਸ਼ ਬੋਹਤ ਪ੍ਰਧਾਨ ਭਾਵਾਧਸ |


ਪਿਛਲੀ ਖ਼ਬਰ ਸੰਤ ਮਹੇਸ਼ ਮੁਨੀ ਬੋਰੇ ਵਾਲੇ ਸਕੂਲ ਵਿਚ ਫਨ ਪਿਕਨਿਕ ਡੇ ਮਨਾਇਆ <br/> ਅਗਲੀ ਖ਼ਬਰ ਜੱਜ ਬਣ ਕੇ ਦੇਸ਼ ਦੀ ਸੇਵਾ ਕਰਨ ਦੀ ਇੱਛੁਕ ਹੈ ਹਰਤਿ੍ਪਤ ਕੌਰ ਔਲਖ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।