26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸੰਤ ਮਹੇਸ਼ ਮੁਨੀ ਬੋਰੇ ਵਾਲੇ ਸਕੂਲ ਵਿਚ ਫਨ ਪਿਕਨਿਕ ਡੇ ਮਨਾਇਆ <br/>

ਅਜੀਤ ਡੈਸਕ 20-05-2026
ਬੱਧਨੀ ਕਲਾਂ, 19 ਮਈ (ਸੰਜੀਵ ਕੋਛੜ)-ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਮੈਮੋਰੀਅਲ ਸਕੂਲ ਬੱਧਨੀ ਕਲਾਂ ਸਕੂਲ ਦੀ ਮੈਨੇਜਮੈਂਟ, ਸਕੂਲ ਦੇ ਪਿੰ੍ਰਸੀਪਲ ਮੈਡਮ ਮਨਪ੍ਰੀਤ ਕੌਰ ਧਾਲੀਵਾਲ ਅਤੇ ਸੀ. ਅਧਿਆਪਕ ਜਗਦੀਸ਼ ਰਾਜ ਸ਼ਰਮਾ ਦੇ ਯਤਨਾਂ ਸਦਕਾ ਸਕੂਲ ਵਿਚ ਨਰਸਰੀ ਤੋਂ ਦੂਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਇਕ ਦਿਨ ਦੀ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ | ਫਨ ਪਿਕਨਿਕ ਫ਼ਿਰੋਜ਼ਪੁਰ ਦੇ ਪ੍ਰਬੰਧਕਾਂ ਦੁਆਰਾ ਇਸ ਪਿਕਨਿਕ ਦਾ ਪ੍ਰਬੰਧ ਸੁਚੱਜੇ ਤੌਰ 'ਤੇ ਕੀਤਾ ਗਿਆ, ਇਸ ਪਿਕਨਿਕ ਵਿਚ ਬੱਚਿਆਂ ਲਈ ਪੂਲ, ਸਲਾਈਡ, ਰੇਨ ਡਾਂਸ, ਬੋਟਿੰਗ, ਬਰਮਾ ਬਰੋਜ਼, ਸੁਰੰਗ, ਕਾਰਟੂਨ ਡਾਂਸ ਆਦਿ ਬਹੁਤ ਸਾਰੀਆਂ ਆਈਟਮਾਂ ਸ਼ਾਮਲ ਸਨ ਜਿਸ ਦੌਰਾਨ ਵਿਦਿਆਰਥੀਆਂ ਦੁਆਰਾ ਸਵੇਰੇ 9 ਵਜੇ ਤੋਂ ਦੁਪਹਿਰ ਤੱਕ ਖੂਬ ਮਸਤੀ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਇੰਚਾਰਜ ਅਧਿਆਪਕਾਂ ਦੁਆਰਾ ਪੂਰਾ ਧਿਆਨ ਰੱਖਿਆ ਗਿਆ, ਵਿਦਿਆਰਥੀਆਂ ਦੇ ਖਾਣ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਵਿਸ਼ੇਸ਼ ਤੌਰ 'ਤੇ ਕੀਤਾ ਗਿਆ | ਸਕੂਲ 'ਚ ਮਨਾਇਆ ਜਾਦਾ ਇਹ ਪਿਕਨਿਕ ਡੇ ਹਰ ਸਾਲ ਛੋਟੇ ਵਿਦਿਆਰਥੀਆਂ ਲਈ ਉਨ੍ਹਾਂ ਦਾ ਇਕ ਬੇਸ਼ਕੀਮਤੀ ਦਿਨ ਵਜੋਂ ਉੱਭਰ ਕੇ ਆਉਂਦਾ ਹੈ | ਇਸ ਸਮੇਂ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦੇ ਯੁੱਗ ਦੇ ਮੁਤਾਬਿਕ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਕਰਵਾਉਣਾ ਸਮੇਂ ਦੀ ਮੱੁਖ ਲੋੜ ਹੈ, ਇਸ ਨਾਲ ਵਿਦਿਆਰਥੀਆਂ 'ਚ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ਅਤੇ ਸਰੀਰਕ ਤੰਦਰੁਸਤੀ ਲਈ ਕੀਤੀਆਂ ਜਾਂਦੀਆਂ ਗਤੀਵਿਧੀਆਂ 'ਚ ਰੁਚੀ ਵਧਦੀ ਹੈ | ਦੁਪਹਿਰ ਤੱਕ ਇਸ ਪਿਕਨਿਕ ਦੀ ਸਮਾਪਤੀ ਕੀਤੀ ਗਈ |

ਪਿਛਲੀ ਖ਼ਬਰ ਓ.ਪੀ.ਡੀ. ਰਜਿਸਟ੍ਰੇਸ਼ਨ ਸਮੇਂ ਲਾਈਨਾਂ ਤੋਂ ਬਚਣ ਲਈ ਤੁਰੰਤ ਬਣਾਓ ਆਭਾ ਆਈ.ਡੀ-ਸਿਵਲ ਸਰਜਨ <br/> ਅਗਲੀ ਖ਼ਬਰ 23 ਨੂੰ ਵਾਲਮੀਕਿ ਕਾਲੋਨੀ 'ਚ ਜਾਗਰਣ ਧੂਮਧਾਮ ਨਾਲ ਕਰਵਾਇਆ ਜਾਵੇਗਾ-ਨਰੇਸ਼ ਬੋਹਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।