25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੰਜਾਬੀ ਸੁੰਦਰ ਲਿਖਾਈ ਕੈਂਪ ਮੋਗਾ 'ਚ ਮੋਹੀ ਅਮਰਜੀਤ ਸਿੰਘ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ

ਅਜੀਤ ਡੈਸਕ 06-06-2026
ਮੋਗਾ, 5 ਜੂਨ (ਸੁਰਿੰਦਰਪਾਲ ਸਿੰਘ)-ਦੁਸਾਂਝ ਰੋਡ ਨਾਨਕ ਪੁਰਾ ਮੁਹੱਲਾ ਵਿਚ ਚੱਲ ਰਹੇ ਪੰਜਾਬੀ ਸੁੰਦਰ ਲਿਖਾਈ ਕੈਂਪ ਵਿਚ ਜੋ ਸੱਤ ਦਿਨਾਂ ਦਾ ਕੈਂਪ ਚੱਲ ਰਿਹਾ ਹੈ, ਇਸ ਵਿਚ ਅੱਜ ਪੰਜਾਬੀ ਨਾਟਕਕਾਰ ਮੋਹੀ ਅਮਰਜੀਤ ਸਿੰਘ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ | ਪਹੁੰਚਣ ਸਮੇਂ ਪੰਜਾਬੀ ਸੁੰਦਰ ਲਿਖਾਈ ਕੈਂਪ ਦੇ ਮੁੱਖ ਪ੍ਰਬੰਧਕ ਉੱਘੇ ਅੱਖਰਕਾਰੀ ਰੁਪਿੰਦਰ ਕੌਰ ਬਲਾਸੀ ਸਟੇਟ ਅਵਾਰਡੀ, ਮੈਡਮ ਸਵਿੰਦਰ ਕੌਰ ਮੁਖੀ ਪੰਜਾਬੀ ਵਿਭਾਗ ਸੈਕਰਟ ਹਾਰਟ ਸਕੂਲ ਮੋਗਾ, ਮੈਡਮ ਜਸਵੀਰ ਕੌਰ ਸਟੇਟ ਅਵਾਰਡੀ, ਮੈਡਮ ਰੁਪਿੰਦਰ ਕੌਰ ਰੌਲੀ ਨੇ ਮੋਹੀ ਅਮਰਜੀਤ ਸਿੰਘ ਬੁੱਕਾ ਭੇਟ ਕੀਤਾ | ਉਸ ਤੋਂ ਮਗਰੋਂ ਕੈਂਪ ਦੇ ਮੁੱਖ ਪ੍ਰਬੰਧਕ ਰੁਪਿੰਦਰ ਕੌਰ ਬਲਾਸੀ ਨੇ ਮੋਹੀ ਅਮਰਜੀਤ ਸਿੰਘ ਦੇ ਨਾਟਕ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ | ਮੋਹੀ ਅਮਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਚੰਗਾ ਉਦਮ ਹੈ ਕਿ ਛੋਟੇ-ਛੋਟੇ ਬੱਚਿਆਂ ਨੂੰ ਆਪਣੀ ਮਾਂ ਬੋਲੀ, ਭਾਸ਼ਾ ਨਾਲ ਜੋੜਨਾ ਇਹ ਇਕ ਚੰਗਾ ਉਪਰਾਲਾ ਹੈ | ਇਸ ਕੈਂਪ ਵਿਚ ਛੋਟੇ-ਛੋਟੇ ਬੱਚਿਆਂ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਗੁਰਮੁਖੀ ਰਤਨ ਇਨਾਮ ਆਕਰਸ਼ਿਤ ਨੂੰ ਮਿਲਿਆ, ਸ਼ਾਹਕਾਰ ਰਚਨਾ ਇਨਾਮ ਗੁਰ ਸਿਮਰਤ ਕੌਰ ਨੂੰ ਮਿਲਿਆ ਤੇ ਨੰਨਾ ਕਲਾਕਾਰ ਇਨਾਮ ਗੁਰਚਰਨ ਸਿੰਘ ਨੂੰ ਮਿਲਿਆ | ਇਹ ਪੰਜਾਬੀ ਸੁੰਦਰ ਲਿਖਾਈ ਕੈਂਪ ਦੋ ਦਿਨ ਹੋਰ ਅੱਗੇ ਚੱਲਣਾ ਹੈ | ਇਸ ਮੌਕੇ ਮੈਡਮ ਸਵਿੰਦਰ ਕੌਰ, ਮੈਡਮ ਜਸਬੀਰ ਕੌਰ ਅਤੇ ਮੈਡਮ ਰੁਪਿੰਦਰ ਕੌਰ ਰੌਲੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਨਾਟਕਕਾਰ ਮੋਹੀ ਅਮਰਜੀਤ ਸਿੰਘ ਨੂੰ ਖ਼ਾਸ ਤੌਰ 'ਤੇ ਸਨਮਾਨਿਤ ਕੀਤਾ ਗਿਆ | ਜੇਤੂ ਬੱਚਿਆਂ ਨੂੰ ਪ੍ਰਬੰਧਕਾਂ ਵਲੋਂ ਮੋਹੀ ਅਮਰਜੀਤ ਸਿੰਘ ਦੇ ਹੱਥੋਂ ਸਨਮਾਨਿਤ ਕਰਵਾਇਆ ਗਿਆ |
ਪਿਛਲੀ ਖ਼ਬਰ ਗਰਮੀਆਂ 'ਚ ਪੰਛੀਆਂ ਦੀ ਸੰਭਾਲ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਅਗਲੀ ਖ਼ਬਰ ਗੁਰਦੀਪ ਸਿੰਘ ਦੀਪਾ ਨੇ ਸਮਾਜ ਸੇਵਾ ਸੁਸਾਇਟੀ ਨੂੰ ਭੇਟ ਕੀਤੀ ਨਵੀਂ ਐਂਬੂਲੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।