31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਅਯੁੱਧਿਆ ਧਾਮ ਸ਼੍ਰੀ ਰਾਮ ਮੰਦਰ ਵਿਚ ਇਕ ਸ਼ਾਮ ਭਗਵਾਨ ਰਾਮ ਦੇ ਨਾਮ ਭਜਨ ਸੰਧਿਆ ਕਰਵਾਈ

ਅਜੀਤ ਡੈਸਕ 08-06-2026
ਮੋਗਾ, 7 ਜੂਨ (ਅਸ਼ੋਕ ਬਾਂਸਲ)-ਸ਼ਹਿਰ ਦੇ ਕੋਟਕਪੂਰਾ ਬਾਈਪਾਸ ਸਥਿਤ ਅਯੁੱਧਿਆ ਧਾਮ ਸ਼੍ਰੀ ਰਾਮ ਮੰਦਰ ਵਿਚ ਇਕ ਸ਼ਾਮ ਭਗਵਾਨ ਰਾਮ ਦੇ ਨਾਮ ਭਜਨ ਸੰਧਿਆ ਕਾਰਵਾਈ | ਇਸ ਮੌਕੇ ਪੰਡਤ ਦੀ ਅਗਵਾਈ ਵਿਚ ਚੇਅਰਮੈਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਕੌੜਾ ਲੱਡੂ ਆਰੇ ਵਾਲਾ ਨੇ ਆਪਣੇ ਪਰਿਵਾਰ ਸਮੇਤ ਪੂਜਾ ਅਰਚਨਾ ਦੀ ਰਸਮ ਅਦਾ ਕੀਤੀ | ਇਸ ਦੌਰਾਨ ਭਜਨ ਗਾਇਕਾਂ ਨੇ ਭਗਵਾਨ ਰਾਮ ਦੇ ਭਜਨ ਗਾ ਕੇ ਆਏ ਹੋਏ ਸਾਰਿਆਂ ਭਗਤਾਂ ਦਾ ਮਨ ਮੋਹ ਲਿਆ | ਸੰਗੀਤ ਉਪਰੰਤ ਆਰਤੀ ਕਰਕੇ ਸਭ ਨੂੰ ਪ੍ਰਸਾਦ ਵੰਡਿਆਂ ਗਿਆ | ਇਸ ਮੌਕੇ ਮੰਦਰ ਕਮੇਟੀ ਦੇ ਸੰਸਥਾਪਕ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਅਤੇ ਧਾਰਮਿਕ ਕਾਰਜਾਂ ਵਿਚ ਹਮੇਸ਼ਾ ਮੰਦਰ ਭਾਗ ਲੈਂਦਾ ਹੈ | ਇਸ ਦੌਰਾਨ ਉਨ੍ਹਾਂ ਨੇ ਸੰਜੀਵ ਕੁਮਾਰ ਲੱਡੂ ਆਰੇ ਵਾਲੇ ਪਰਿਵਾਰ ਨੂੰ ਭਗਵਾਨ ਸ਼੍ਰੀ ਰਾਮ ਜੀ ਦਾ ਰੂਪ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਨਰੇਸ਼ ਸ਼ਰਮਾ, ਸੂਸਿਲ, ਅਮਿਤ ਕੌੜਾ, ਰਾਮ ਨਾਰੰਗ, ਸੰਜੀਵ ਕੌੜਾ, ਮੀਨਾ ਕੌੜਾ, ਸੁਰਿੰਦਰ ਤਾਇਲ, ਵਿਕਾਸ ਕਪੂਰ, ਰਾਜਨ ਕੌੜਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਰਜਿ. ਪੰਜਾਬ ਦੇ ਸੁਰਿੰਦਰ ਸਿੰਘ ਬਾਵਾ ਚੇਅਰਮੈਨ ਬਣੇ ਅਗਲੀ ਖ਼ਬਰ ਧਰਨਾਕਾਰੀਆਂ 'ਤੇ ਕੀਤਾ ਲਾਠੀਚਾਰਜ ਨਿੰਦਣਯੋਗ-ਭੁੱਲਰ, ਦਾਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।