31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਰਜਿ. ਪੰਜਾਬ ਦੇ ਸੁਰਿੰਦਰ ਸਿੰਘ ਬਾਵਾ ਚੇਅਰਮੈਨ ਬਣੇ

ਅਜੀਤ ਡੈਸਕ 08-06-2026
ਮੋਗਾ, 7 ਜੂਨ (ਜਸਪਾਲ ਸਿੰਘ ਬੱਬੀ)-ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦੀ ਜਨਰਲ ਮੀਟਿੰਗ ਪ੍ਰਧਾਨ ਗੁਰਜੀਤ ਸਿੰਘ ਅਤੇ ਮਾਲਵਾ ਜ਼ੋਨ ਦੇ ਚੇਅਰਮੈਨ ਸੁਰਿੰਦਰ ਸਿੰਘ ਬਾਵਾ ਦੀ ਅਗਵਾਈ ਹੇਠ ਮੋਗਾ ਵਿਖੇ ਹੋਈ | ਜਿਸ ਵਿਚ ਮੁੱਖ ਮਹਿਮਾਨ ਵਜੋਂ ਰਾਸ਼ਟਰੀ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਸ਼ਾਮਿਲ ਹੋਏ | ਇਸ ਮੌਕੇ ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਰਜਿ: ਪੰਜਾਬ ਦੇ ਸੁਰਿੰਦਰ ਸਿੰਘ ਬਾਵਾ ਚੇਅਰਮੈਨ ਬਨਾਇਆ ਗਿਆ ਅਤੇ ਚਰਨਜੀਤ ਸਿੰਘ ਸਿੱਕੀ ਦਾ ਸਨਮਾਨ ਕੀਤਾ | ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ ਜਿਸ ਵਿੱਚ ਐਸੋਸੀਏਸ਼ਨ ਨੂੰ ਸਥਾਪਿਤ ਕੋਰ ਕਮੇਟੀ ਵਿਚ ਨਾਮਜ਼ਦ ਕਰਨ ਦੀ ਬੇਨਤੀ ਕੀਤੀ ਗਈ | ਐਸੋਸੀਏਸ਼ਨ ਦੇ ਜਨਰਲ ਸਕੱਤਰ, ਪਿ੍ਯਵਰਤ ਗੁਪਤਾ ਨੇ ਅੱਜ ਦੇ ਕਲਯੁਗ ਵਿਚ ਮਨੁੱਖੀ ਅਧਿਕਾਰਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਦਰਪੇਸ਼ ਸਮੱਸਿਆਵਾਂ 'ਤੇ ਚਾਨਣਾ ਪਾਇਆ, ਜਿਸ ਵਿਚ ਬੱਚਿਆਂ ਦੁਆਰਾ ਪ੍ਰੇਸ਼ਾਨੀ, ਜਾਇਦਾਦ ਨੂੰ ਉਨ੍ਹਾਂ ਦੇ ਨਾਮ 'ਤੇ ਜ਼ਬਰਦਸਤੀ ਤਬਦੀਲ ਕਰਨਾ ਅਤੇ ਬਾਅਦ ਵਿਚ ਬੁਢਾਪਾ ਘਰਾਂ ਵਿਚ ਤਬਦੀਲ ਕਰਨਾ ਸ਼ਾਮਲ ਹੈ | ਉਨ੍ਹਾਂ ਨੇ ਸੀਨੀਅਰ ਸਿਟੀਜ਼ਨ ਮੇਨਟੇਨੈਂਸ ਐਂਡ ਵੈੱਲਫੇਅਰ ਐਕਟ 2007 ਦੇ ਉਪ ਬੰਧਾਂ ਅਤੇ 2019 ਵਿਚ ਇਸ ਦੀਆਂ ਸੋਧਾਂ 'ਤੇ ਵਿਸ਼ੇਸ਼ ਤੌਰ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਸੀਨੀਅਰ ਨਾਗਰਿਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਟੋਲ-ਫ੍ਰੀ ਨੰਬਰ ਬਾਰੇ ਵੀ ਜਾਣਕਾਰੀ ਦਿੱਤੀ | ਮਹਿਲਾ ਵਿੰਗ ਨੂੰ ਮਜ਼ਬੂਤ ਕਰਨ ਲਈ ਡਾ. ਹਰਪ੍ਰੀਤ ਕੌਰ ਨੂੰ ਧਰਮਕੋਟ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਅਤੇ ਪ੍ਰਗਟ ਸਿੰਘ ਸਨੇਰ ਨੂੰ ਜ਼ੀਰਾ ਸ਼ਾਖਾ ਦੀ ਪ੍ਰਧਾਨ ਨਿਯੁਕਤ ਕੀਤਾ | ਰਾਸ਼ਟਰੀ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਨੇ ਨਵ-ਨਿਯੁਕਤ ਪ੍ਰਧਾਨਾਂ ਅਤੇ ਨਵੇਂ ਮੈਂਬਰਾਂ ਨੂੰ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ | ਗੁਰਜੀਤ ਸਿੰਘ ਪ੍ਰਧਾਨ ਨੇ ਧੰਨਵਾਦ ਕੀਤਾ | ਇਸ ਮੌਕੇ ਕੁਲਦੀਪ ਸਿੰਘ ਜ਼ੀਰਾ, ਰਘੁਵੀਰ ਗਰਗ, ਜਗਦੀਸ਼ ਬੱਤਰਾ, ਅਮਰਜੀਤ ਸੂਦ, ਜਸਵੰਤ ਲਾਲ ਖੁਰਾਣਾ, ਜਸਮੇਲ ਸਿੰਘ, ਜੀਵਨ ਪਾਲ ਸਿੰਘ, ਐਡਵੋਕੇਟ ਅਜੀਤ ਵਰਮਾ, ਅਸ਼ੀਸ਼ ਗਰੋਵਰ, ਡਾ. ਹਰਪ੍ਰੀਤ ਕੌਰ, ਮਨਦੀਪ ਸਿੰਘ, ਰਾਕੇਸ਼ ਬਾਂਸਲ, ਜਤਿੰਦਰ ਸਿੰਘ ਬੇਦੀ, ਜਰਨੈਲ ਸਿੰਘ, ਸੁਖਦੇਵ ਸਿੰਘ, ਸਵਿੰਦਰ ਸਿੰਘ, ਧੀਰ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੌਡੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਮਾਸਟਰ ਰਣਜੋਧ ਸਿੰਘ ਯਾਦਗਾਰੀ ਟਰੱਸਟ ਵਲੋਂ ਸਨਮਾਨ ਅਗਲੀ ਖ਼ਬਰ ਅਯੁੱਧਿਆ ਧਾਮ ਸ਼੍ਰੀ ਰਾਮ ਮੰਦਰ ਵਿਚ ਇਕ ਸ਼ਾਮ ਭਗਵਾਨ ਰਾਮ ਦੇ ਨਾਮ ਭਜਨ ਸੰਧਿਆ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।