ਨਿਹਾਲ ਸਿੰਘ ਵਾਲਾ, 7 ਜੂਨ (ਪਲਵਿੰਦਰ ਸਿੰਘ ਟਿਵਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਬੌਡੇ ਦੇ ਬੋਰਡ ਦੀਆਂ ਕਲਾਸਾਂ ਬਾਰ੍ਹਵੀਂ, ਦਸਵੀਂ, ਅੱਠਵੀਂ ਅਤੇ ਪੰਜਵੀਂ ਜਮਾਤ ਵਿਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਕ੍ਰਮਵਾਰ 8000, 6000, 4000, 2000 ਰੁਪਏ ਨਕਦ ਰਾਸ਼ੀ ਅਤੇ ਮੈਰਿਟ ਸਰਟੀਫਿਕੇਟ ਦੇ ਕੇ ਮਾਸਟਰ ਰਣਜੋਧ ਸਿੰਘ ਅਤੇ ਸੁਰਜੀਤ ਕੌਰ ਯਾਦਗਾਰੀ ਟਰੱਸਟ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੌਡੇ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਵਿਚ ਸਨਮਾਨ ਕੀਤਾ ਗਿਆ | ਇਸ ਸਨਮਾਨ ਸਮਾਰੋਹ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਰਣਜੋਧ ਸਿੰਘ ਜੀ ਦੇ ਸਪੁੱਤਰ ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ ਵਲੋਂ ਸਕੂਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਸਕੂਲ ਪਿ੍ੰਸੀਪਲ ਜਸਵਿੰਦਰ ਸਿੰਘ ਗਰਚਾ ਵਲੋਂ ਇਸ ਮੌਕੇ ਟਰੱਸਟ ਅਤੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕੀਤਾ | ਅਧਿਆਪਕ ਆਗੂ ਹਰਜੰਟ ਸਿੰਘ ਬੌਡੇ ਨੇ ਜਿੱਥੇ ਸਾਰੇ ਵਿਦਿਆਰਥੀਆਂ ਨੂੰ ਪੂਰੀ ਲਗਨ ਨਾਲ ਪੜ੍ਹਾਈ ਕਰਨ ਅਤੇ ਅਗਲੇ ਸਾਲ ਪਹਿਲਾਂ ਨਾਲੋਂ ਵੀ ਅੰਕ ਪ੍ਰਾਪਤ ਕਰਨ ਲਈ ਕਿਹਾ ਅਤੇ ਨਾਲ ਹੀ ਉਨ੍ਹਾਂ ਵੱਲੋਂ ਆਪਣੇ ਵਲੋਂ ਵਿਦਿਆਰਥੀਆਂ ਦੀ ਭਲਾਈ ਲਈ ਆਪਣੇ ਵਲੋਂ ਸਕੂਲ ਇਸ ਮੌਕੇ 5000 ਰੁਪਏ ਨਕਦ ਸਹਾਇਤਾ ਰਾਸ਼ੀ ਦਿੱਤੀ | ਇਸ ਮੌਕੇ ਸਕੂਲ ਦੇ ਸਾਰੀਆਂ ਜਮਾਤਾਂ ਵਿਚ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਜੱਸੀ, ਅਮਰਜੀਤ ਸਿੰਘ ਪੰਚ ਅਤੇ ਸਮੁੱਚੀ ਪੰਚਾਇਤ, ਜਗਸੀਰ ਸਿੰਘ ਬੌਡੇ, ਗੌਰਵ, ਗੁਰਮੇਲ ਸਿੰਘ, ਮਹਿੰਦਰ ਕੌਰ ਬੌਡੇ, ਸਰੋਜ ਬਾਲਾ, ਮਨਪ੍ਰੀਤ ਸਿੰਘ ਤਖਾਣਵੱਧ, ਮਨਦੀਪ ਸਿੰਘ ਦੌਧਰ, ਰਜਿੰਦਰ ਸਿੰਘ, ਗੁਰਪ੍ਰੀਤ ਕੌਰ, ਪਰਵਿੰਦਰ ਕੌਰ ਰਘੂਨੰਦਨ ਕੌਰ, ਕੁਲਦੀਪ ਕੌਰ ਡੀ.ਪੀ.ਈ., ਸੁਖਵਿੰਦਰ ਕੌਰ, ਜਤਿੰਦਰ ਸਿੰਘ , ਸਕੂਲ ਪ੍ਰਬੰਧਕ ਕਮੇਟੀ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ |