31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮਿਡ-ਡੇ-ਮੀਲ ਕੁੱਕ ਸਫ਼ਾਈ ਸੇਵਕ ਚੌਕੀਦਾਰ ਵਰਕਰਾਂ ਦੀ ਮੀਟਿੰਗ

ਅਜੀਤ ਡੈਸਕ 08-06-2026
ਮੋਗਾ, 7 ਜੂਨ (ਜਸਪਾਲ ਸਿੰਘ ਬੱਬੀ)- ਮਿਡ-ਡੇ-ਮੀਲ ਕੁੱਕ ਸਫ਼ਾਈ ਸੇਵਕ ਚੌਕੀਦਾਰ ਵਰਕਰਾਂ ਦੀ ਮੀਟਿੰਗ ਕਮਲਜੀਤ ਕੌਰ ਮੱਦੋਕੇ ਪੰਜਾਬ ਜਨਰਲ ਸਕੱਤਰ ਦੀ ਅਗਵਾਈ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ | ਜਿਸ ਵਿਚ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਉਚੇਚੇ ਤੌਰ 'ਤੇ ਸ਼ਾਮਲ ਹੋਏ | ਉਨ੍ਹਾਂ ਦੱਸਿਆ ਕਿ ਮੰਗਾ ਮੰਨਵਾਉਣ ਲਈ ਲਗਾਤਾਰ ਮੀਟਿੰਗਾਂ ਵਿੱਚ ਕੋਈ ਸਿੱਟਾ ਨਹੀ ਨਿਕਲਿਆ | ਜਿਸ ਕਰਕੇ ਜਥੇਬੰਦੀ ਬੀ.ਐਮ.ਐਸ. ਨੇ ਫ਼ੈਸਲਾ ਕੀਤਾ ਕਿ 9 ਜੂਨ 2026 ਨੂੰ ਠੀਕ 7.00 ਵਜੇ ਸਵੇਰੇ ਮੋਹਾਲੀ ਵਿਖੇ ਜੋ ਕੰਪਲੈਕਸ ਦਫ਼ਤਰ ਅਧਿਕਾਰੀਆਂ ਦੇ ਬਣੇ ਹੋਏ ਹਨ, ਉਨ੍ਹਾਂ ਦੇ ਗੇਟ ਬੰਦ ਕਰਨ ਲਈ ਇੱਕ ਬਹੁਤ ਭਾਰੀ ਰੈਲੀ ਕੀਤੀ ਜਾਵੇਗੀ | ਇਨ੍ਹਾਂ ਮੁਲਾਜ਼ਮਾਂ ਦੀ ਮੰਗਾਂ ਜੋ ਕਿ ਪਹਿਲਾ ਵੀ ਮੰਗ ਪੱਤਰਾਂ ਵਿਚ ਦਿੱਤੀਆਂ ਗਈਆਂ ਹਨ | ਮੁੱਖ ਮੰਗ ਜਿਨ੍ਹਾਂ ਕਰਮਚਾਰੀਆਂ ਦੀ 10 ਸਾਲ ਦੀ ਸਰਵਿਸ ਹੋ ਚੁੱਕੀ ਹਨ, ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਬਾਕੀ ਦੇ ਕਰਮਚਾਰੀਆਂ ਨੂੰ ਡੀ.ਸੀ. ਰੇਟ ਦਿੱਤਾ ਜਾਵੇ | ਕਮਲਜੀਤ ਕੌਰ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਵਲੋਂ ਨਗਰ ਨਿਗਮ, ਨਗਰ ਕੌਸਲ ਅਤੇ ਨਗਰ ਪੰਚਾਇਤਾਂ ਦੇ ਵਿਚ ਕੰਮ ਕਰਦੇ ਆਊਟ ਸੋਰਸ ਠੇਕੇਦਾਰੀ ਸਿਸਟਮ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਠੇਕੇਦਾਰੀ ਸਿਸਟਮ ਨੂੰ ਖ਼ਤਮ ਕੀਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਮਿਡ ਡੇ ਮਿਲ ਕੁੱਕ, ਸਫ਼ਾਈ ਸੇਵਕ ਚੌਕੀਦਾਰ ਜੋ ਕਿ 3000/- ਅਤੇ 5000/- ਤਨਖ਼ਾਹ ਲੈ ਰਹੇ ਹਨ ਜਿਨ੍ਹਾਂ ਕੁੱਕਾਂ ਦੀ ਗਿਣਤੀ ਪੰਜਾਬ ਵਿਚ 44538 ਹੈ ਅਤੇ ਸਫ਼ਾਈ ਸੇਵਕ ਚੌਕੀਦਾਰਾਂ ਦੀ ਗਿਣਤੀ 12500 ਹੈ | ਜੇਕਰ ਇਨ੍ਹਾਂ ਕਰਮਚਾਰੀਆਂ ਨੂੰ ਘੱਟ ਤੋ ਘੱਟ ਡੀ.ਸੀ. ਰੇਟ 9 ਜੂਨ 2026 ਤੋਂ ਪਹਿਲਾਂ ਨਾ ਦੇਣ ਦਾ ਫ਼ੈਸਲਾ ਕੀਤਾ ਤਾਂ ਇਹ ਜਥੇਬੰਦੀ ਮੋਹਾਲੀ ਵਿਖੇ ਜ਼ਬਰਦਸਤ ਪ੍ਰਦਰਸ਼ਨ ਕਰੇਗੀ | ਇਸ ਮੌਕੇ ਪਰਮਜੀਤ ਕੌਰ, ਬਲਵਿੰਦਰ ਕੌਰ, ਸਿਮਰਨਜੀਤ ਕੌਰ, ਰੰਚੀਨਾ ਦੇਵੀ, ਜਸਪਾਲ ਕੌਰ, ਗੁਰਬਚਨ ਕੌਰ, ਕੁਲਜੀਤ ਕੌਰ, ਰਾਣੋ, ਛਿੰਦਰ ਕੌਰ, ਬਲਜਿੰਦਰ ਕੌਰ, ਹਰਬੰਸ ਕੌਰ, ਦਰਸ਼ਨ ਕੌਰ, ਪਰਮਜੀਤ ਕੌਰ, ਕਰਮਜੀਤ ਕੋਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਯੋਗ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵਰਦਾਨ -ਸਵਾਮੀ ਵਿਗਿਆਨਾਨੰਦ ਅਗਲੀ ਖ਼ਬਰ ਬੌਡੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਮਾਸਟਰ ਰਣਜੋਧ ਸਿੰਘ ਯਾਦਗਾਰੀ ਟਰੱਸਟ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।