18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਰੁਪਿੰਦਰ ਕੌਰ ਬਲਾਸੀ ਸਟੇਟ ਅਵਾਰਡੀ ਦੁਆਰਾ ਕਰਵਾਏ ਪੰਜਾਬੀ ਸੁੰਦਰ ਲਿਖਾਈ ਕੈਂਪ ਨੇ ਅਮਿੱਟ ਛਾਪ ਛੱਡੀ

ਜੇਤੂਆਂ ਦਾ ਸਨਮਾਨ ਕਰਦੇ ਹੋਏ ਰੁਪਿੰਦਰ ਕੌਰ ਬਲਾਸੀ ਤੇ ਹੋਰ | ਅਜੀਤ ਤਸਵੀਰ <br/> 09-06-2026
ਮੋਗਾ, 8 ਜੂਨ (ਸੁਰਿੰਦਰਪਾਲ ਸਿੰਘ)-ਬੱਚਿਆਂ ਵਿਚ ਲਿਖਤ ਕਲਾ ਨੂੰ ਨਿਖਾਰਨ ਅਤੇ ਮਾਂ ਬੋਲੀ ਪ੍ਰਤੀ ਪਿਆਰ ਪੈਦਾ ਕਰਨ ਲਈ ਕਰਵਾਏ ਪੰਜਾਬੀ ਸੁੰਦਰ ਲਿਖਾਈ ਕੈਂਪ ਸਿੱਖਿਆਰਥੀਆਂ ਲਈ ਇਕ ਯਾਦਗਾਰ ਅਤੇ ਪ੍ਰੇਰਣਾਦਾਇਕ ਸਮਾਗਮ ਸਾਬਤ ਹੋਇਆ ¢ ਇਸ ਮੌਕੇ ਡਾ. ਸਰਬਜੀਤ ਕੌਰ ਬਰਾੜ ਨੇ ਸਟੇਜ ਸੰਚਾਲਨ ਕੀਤਾ ਜਦੋਂ ਕਿ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਦੌਧਰ ਨੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ¢ ਸਮਾਗਮ ਵਿਚ ਮਨੀਸ਼ ਅਰੋੜਾ, ਨੀਸ਼ੂ ਅਰੋੜਾ, ਸ੍ਰੀਮਤੀ ਪੁਸ਼ਪਾ ਗੁਰਦਾਸਪੁਰ, ਉੱਭਰਦੇ ਗਾਇਕ ਜੂਲੀ ਕਾਲੜਾ, ਅੰਮਿ੍ਤਪਾਲ ਕੌਰ, ਮੈਡਮ ਪਿ੍ਆ, ਰੁਪਿੰਦਰ ਰੌਲੀ, ਗੁਰਜੀਤ ਸਿੰਘ, ਸੰਦੀਪ ਕੌਰ ਅਤੇ ਮਹਿੰਦਰ ਕੌਰ ਨੇ ਵੀ ਸ਼ਿਰਕਤ ਕੀਤੀ¢ ਸੁੰਦਰ ਲਿਖਾਈ ਮੁਕਾਬਲੇ ਦੀ ਜੱਜਮੈਂਟ ਸਿਮਰਨਜੀਤ ਸਿੰਘ ਅਤੇ ਮੈਡਮ ਕਮਲ ਵਲੋਂ ਕੀਤੀ ਗਈ¢ ਪੰਜਾਬੀ ਸੁੰਦਰ ਲਿਖਾਈ ਕਲਮ ਮੁਕਾਬਲੇ ਵਿਚ ਦਸਮ ਨੂਰ ਮੈਹਨ ਨੇ ਪਹਿਲਾ, ਅਧਿਆਪਕਾ ਪਰਮਜੀਤ ਕੌਰ ਨੇ ਦੂਸਰਾ ਅਤੇ ਡੀ.ਏ.ਵੀ. ਕਾਲਜ ਚੰਡੀਗੜ੍ਹ ਤੋਂ ਗੁਰਮਨਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ¢ ਇੰਨ੍ਹਾਂ ਹੀ ਨਹੀਂ ਪੰਜਾਬੀ ਸੁੰਦਰ ਲਿਖਾਈ ਜ਼ੈਲ ਪੈੱਨ ਵਿਚ ਅਧਿਆਪਕਾ ਜਸਵੀਰ ਕੌਰ ਦੌਲੇਵਾਲਾ ਮਾਇਰ ਨੇ ਪਹਿਲਾ ਸਥਾਨ, ਸੈਕਰਡ ਹਾਰਡ ਸਕੂਲ ਮੋਗਾ ਦੀ ਵਿਦਿਆਰਥਣ ਨਵਨੀਤ ਕੌਰ ਨੇ ਦੂਜਾ ਸਥਾਨ ਅਤੇ ਸ਼ਵਿੰਦਰਜੀਤ ਕੌਰ ਦੁਆਰਾ ਤੀਜਾ ਸਥਾਨ ਹਾਸਲ ਕੀਤਾ ਗਿਆ | ਇੱਥੇ ਵਿਸ਼ੇਸ਼ ਵਰਣਨਯੋਗ ਹੈ ਕਿ ਇਸ ਕੈਂਪ ਵਿਚ ਛੇ ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਸਿੱਖਿਆਰਥੀਆਂ ਨੇ ਪੂਰੀ ਸ਼ਿੱਦਤ ਨਾਲ ਭਾਗ ਲਿਆ¢ ਪੰਜਾਬੀ ਕੈਲੀਗ੍ਰਾਫੀ ਮੁਕਾਬਲੇ ਵਿਚ ਸਮਾਇਰਾ ਅਰੋੜਾ (ਡੀ.ਐਨ. ਮਾਡਲ ਸਕੂਲ) ਨੇ ਪਹਿਲਾ ਸਥਾਨ, ਰਿਦਮ ਕਾਲੜਾ ਵਲੋਂ ਦੂਜਾ, ਸੰਜਨਾ ਦੇਵੀ ਵਲੋਂ ਤੀਜਾ ਸਥਾਨ ਪ੍ਰਾਪਤ ਕੀਤਾ¢ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਵਿਚ ਗੁਰਸਿਮਰਤ ਕੌਰ ਪਾਥਵੇਜ ਗਲੋਬਲ ਸਕੂਲ ਵਲੋਂ ਪਹਿਲਾ ਸਥਾਨ, ਨਿਵਾਜ਼ਜੋਤ ਕੌਰ ਵਲੋਂ ਦੂਜਾ ਸਥਾਨ ਅਤੇ ਸੁਰਭੀ ਦੁਆਰਾ ਤੀਜਾ ਸਥਾਨ ਹਾਸਲ ਕੀਤਾ ਗਿਆ¢ ਨੰਨਾ ਵਿਦਿਆਰਥੀ ਪਰਮਵੀਰ ਸਿੰਘ ਕਲੇਰ ਅਤੇ ਨੰਨ੍ਹੀ ਵਿਦਿਆਰਥਣ ਹੀਰ ਕੌਰ ਆਪਣੀ ਮਿਹਨਤ ਅਤੇ ਲਗਨ ਦੁਆਰਾ ਖਿੱਚ ਦਾ ਕੇਂਦਰ ਬਣੇ ਰਹੇ | ਇਸ ਕੈਂਪ ਦਾ ਆਯੋਜਨ ਰੁਪਿੰਦਰ ਕੌਰ ਅਤੇ ਕੰਵਲਜੀਤ ਸਿੰਘ ਵਲੋਂ ਕੀਤਾ ਗਿਆ¢ ਜੇਤੂ ਵਿਦਿਆਰਥੀਆਂ ਦੇ ਨਾਲ-ਨਾਲ ਸਾਰੇ ਭਾਗੀਦਾਰਾਂ ਨੂੰ ਵੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ¢ ਸਿੱਖਿਆਰਥੀਆਂ ਨੇ ਕਿਹਾ ਕਿ ਇਹ ਸਿਰਫ਼ ਸੁੰਦਰ ਲਿਖਾਈ ਕੈਂਪ ਨਹੀਂ ਸਗੋਂ ਉਨ੍ਹਾਂ ਦੀ ਪਹਿਚਾਣ ਨੂੰ ਨਿਖਾਰਨ ਵਾਲਾ ਕੈਂਪ ਸੀ¢ ਆਨਲਾਈਨ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਜ਼ੈਲ ਪੈੱਨ ਸੁੰਦਰ ਲਿਖਾਈ ਮੁਕਾਬਲੇ ਵਿਚ ਪਲਵਿੰਦਰ ਸਿੰਘ ਕਾਹਲੋਂ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਪਹਿਲਾ, ਮਨਰੀਤ ਕੌਰ ਮਧੇਕੇ (ਮੋਗਾ) ਨੇ ਦੂਜਾ ਅਤੇ ਸੁਮਨਦੀਪ ਕੌਰ ਬਰਾੜ (ਜ਼ਿਲ੍ਹਾ ਮੋਗਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ¢ ਪੰਜਾਬੀ ਕੈਲੀਗ੍ਰਾਫੀ ਮੁਕਾਬਲੇ ਵਿਚ ਰਮਨਦੀਪ ਕੌਰ ਬਠਿੰਡਾ ਨੇ ਪਹਿਲਾ, ਪਰਮਿੰਦਰ ਕੌਰ ਬਰਨਾਲਾ ਨੇ ਦੂਜਾ ਅਤੇ ਗੁਰਵਿੰਦਰ ਕੌਰ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ | ਕਲਮ ਮੁਕਾਬਲੇ ਵਿਚ ਜਸਮੀਤ ਕੌਰ ਡੇਲੂਆਣਾ (ਜ਼ਿਲ੍ਹਾ ਮਾਨਸਾ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਫੋਟੋ ਵਿਚ ਦਰਜ ਆਫਲਾਈਨ ਜੇਤੂਆਂ ਦੀ ਜਾਣਕਾਰੀ ਵੀ ਇਸ ਸਮਾਗਮ ਦੀ ਖਾਸ ਪਹਿਚਾਣ ਰਹੀ ਜਿਸ ਨੇ ਸਾਬਤ ਕੀਤਾ ਕਿ ਇਹ ਕੈਂਪ ਸਿਰਫ ਮੁਕਾਬਲਾ ਨਹੀਂ ਸਗੋਂ ਲਿਖਣ ਕਲਾ, ਅਨੁਸ਼ਾਸਨ ਅਤੇ ਸਵੈ-ਅਭਿਵਯਕਤੀ ਦਾ ਉਤਸਵ ਸੀ | ਅੰਤ ਵਿਚ ਰੁਪਿੰਦਰ ਕੌਰ ਨੇ ਪੂਨਮ ਸਚਦੇਵਾ, ਰੁਪਿੰਦਰ ਰੌਲੀ, ਮਨੂ ਸ਼ਰਮਾ ਅਤੇ ਸਮੁੱਚੀ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਦੀ ਸਵੱਛ ਸਰਵੇਖਣ ਨਿਰੀਖਣ ਤਹਿਤ ਸਫਾਈ ਪ੍ਰਬੰਧਾਂ ਦੀ ਹੋਈ ਸ਼ਲਾਘਾ ਅਗਲੀ ਖ਼ਬਰ ਧੀਆਂ ਕੌਮ ਅਤੇ ਦੇਸ਼ ਦਾ ਸਰਮਾਇਆ-ਡਿਪਟੀ ਕਮਿਸ਼ਨਰ ਮੋਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।