18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਡਾ. ਸੈਫੂਦੀਨ ਕਿਚਲੂ ਸਕੂਲ ਦੀ ਸਵੱਛ ਸਰਵੇਖਣ ਨਿਰੀਖਣ ਤਹਿਤ ਸਫਾਈ ਪ੍ਰਬੰਧਾਂ ਦੀ ਹੋਈ ਸ਼ਲਾਘਾ

ਅਜੀਤ ਡੈਸਕ 09-06-2026
ਮੋਗਾ, 8 ਜੂਨ (ਸੁਰਿੰਦਰਪਾਲ ਸਿੰਘ)-ਭਾਰਤ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ (ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਜ਼) ਵਲੋਂ ਕਰਵਾਏ ਜਾ ਰਹੇ ਸਵੱਛ ਸਰਵੇਖਣ 2025-26 ਅਧੀਨ ਨਿਯੁਕਤ ਸੁਤੰਤਰ ਮੁਲਾਂਕਣ ਏਜੰਸੀ ਇਪਸੋਸ ਰਿਸਰਚ ਪ੍ਰਾਈਵੇਟ ਲਿਮਟਿਡ ਦੀ ਟੀਮ ਨੇ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਦਾ ਅਚਾਨਕ ਨਿਰੀਖਣ ਕੀਤਾ¢ ਇਹ ਨਿਰੀਖਣ ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਭਰ ਵਿਚ ਚੱਲ ਰਹੇ ਸਫਾਈ ਮੁਲਾਂਕਣ ਅਭਿਆਨ ਦਾ ਹਿੱਸਾ ਸੀ | ਜਿਸ ਦਾ ਉਦੇਸ਼ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰੀ ਥਾਵਾਂ 'ਤੇ ਸਫਾਈ ਮਿਆਰਾਂ ਦਾ ਨਿਰੀਖਣ ਕਰਨਾ ਅਤੇ ਵਧੀਆ ਪ੍ਰਬੰਧਾਂ ਨੂੰ ਉਤਸ਼ਾਹਿਤ ਕਰਨਾ ਹੈ¢ ਨਿਰੀਖਣ ਟੀਮ ਨੇ ਸਕੂਲ ਦੀਆਂ ਕਲਾਸਾਂ, ਪ੍ਰਯੋਗਸ਼ਾਲਾਵਾਂ, ਦਫਤਰਾਂ, ਸ਼ੌਚਾਲਿਆ, ਖੇਡ ਮੈਦਾਨਾਂ, ਗਲਿਆਰਿਆਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਦਾ ਬਰੀਕੀ ਨਾਲ ਜਾਇਜ਼ਾ ਲਿਆ ¢ ਸਵੱਛ ਸਰਵੇਖਣ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟੀਮ ਨੇ ਡਾਇਰੈਕਟ ਅਬਜ਼ਰਵੇਸ਼ਨ ਰਾਹੀਂ ਸਕੂਲ ਦੀਆਂ ਵਿਵਸਥਾਵਾਂ ਦਾ ਨਿਰੀਖਣ ਕੀਤਾ ਅਤੇ ਸਫਾਈ ਨਾਲ ਸੰਬੰਧਿਤ ਪ੍ਰਬੰਧਾਂ ਦਾ ਦਸਤਾਵੇਜ਼ੀ ਕਰਨ ਵੀ ਕੀਤਾ¢ ਨਿਰੀਖਣ ਦੌਰਾਨ ਟੀਮ ਨੇ ਖਾਸ ਕਰਕੇ ਛੁੱਟੀਆਂ ਦੇ ਦਿਨਾਂ ਵਿਚ ਵੀ ਕੈਂਪਸ ਦੀ ਸ਼ਾਨਦਾਰ ਸਫਾਈ ਨੂੰ ਕਾਬਲੇ ਤਾਰੀਫ ਦੱਸਿਆ¢ ਨਿਰੀਖਣ ਤੋਂ ਬਾਅਦ ਟੀਮ ਮੈਂਬਰਾਂ ਨੇ ਸਕੂਲ ਦੀ ਮੈਨੇਜਮੈਂਟ ਕਮੇਟੀ, ਪਿ੍ੰਸੀਪਲ, ਅਧਿਆਪਕਾਂ ਅਤੇ ਸਹਾਇਕ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਨੇ ਸਵੱਛ ਭਾਰਤ ਮਿਸ਼ਨ ਦੀ ਭਾਵਨਾ ਨੂੰ ਵਿਹਾਰਿਕ ਰੂਪ ਵਿਚ ਅਪਣਾ ਕੇ ਇਕ ਵਧੀਆ ਉਦਾਹਰਨ ਪੇਸ਼ ਕੀਤੀ ਹੈ¢ ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਅਤੇ ਡਾਇਰੈਕਟਰ ਸੁਨੀਤਾ ਗਰਗ ਨੇ ਇਸ ਉਪਲਬਧੀ ਦਾ ਸਿਹਰਾ ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੰਦਿਆਂ ਕਿਹਾ ਕਿ ਸਫਾਈ ਸਿਰਫ ਇਕ ਮੁਹਿੰਮ ਨਹੀਂ ਸਗੋਂ ਇਕ ਲਗਾਤਾਰ ਸਮਾਜਿਕ ਜ਼ਿੰਮੇਵਾਰੀ ਹੈ ਜਿਸ ਨੂੰ ਸਕੂਲ ਹਮੇਸ਼ਾ ਪਹਿਲ ਦਿੰਦਾ ਰਹੇਗਾ¢

ਪਿਛਲੀ ਖ਼ਬਰ ਰੁਪਿੰਦਰ ਕੌਰ ਬਲਾਸੀ ਸਟੇਟ ਅਵਾਰਡੀ ਦੁਆਰਾ ਕਰਵਾਏ ਪੰਜਾਬੀ ਸੁੰਦਰ ਲਿਖਾਈ ਕੈਂਪ ਨੇ ਅਮਿੱਟ ਛਾਪ ਛੱਡੀ ਅਗਲੀ ਖ਼ਬਰ ਰੁਪਿੰਦਰ ਕੌਰ ਬਲਾਸੀ ਸਟੇਟ ਅਵਾਰਡੀ ਦੁਆਰਾ ਕਰਵਾਏ ਪੰਜਾਬੀ ਸੁੰਦਰ ਲਿਖਾਈ ਕੈਂਪ ਨੇ ਅਮਿੱਟ ਛਾਪ ਛੱਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।