ਬੱਧਨੀ ਕਲਾਂ, 9 ਜੂਨ (ਸੰਜੀਵ ਕੋਛੜ)-ਸੂਬੇ 'ਚ ਵਿਚ ਦਿਨ ਬ ਦਿਨ ਸ਼੍ਰੋ. ਅਕਾਲੀ ਦਲ ਦੇ ਵਧ ਰਹੇ ਗਰਾਫ਼ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ 'ਚ ਲੋੜਵੰਦਾਂ ਲਈ ਕੀਤੀ ਜਾਂਦੀ ਮਦਦ ਨੂੰ ਦੇਖਦਿਆਂ ਜਿੱਥੇ ਬਹੁ ਗਿਣਤੀ 'ਚ ਲੋਕ ਹੋਰਨਾਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਖੇਤਰੀ ਪਾਰਟੀ ਸ਼੍ਰੋ. ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਹਨ ਉੱਥੇ ਹੀ ਪਾਰਟੀ ਪ੍ਰਧਾਨ ਅਤੇ ਹੋਰਨਾਂ ਸੀਨੀਅਰ ਆਗੂਆਂ ਵਲੋਂ ਵੀ ਆਪਣੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਪਾਰਟੀ ਵਿਚ ਲਗਾਤਾਰ ਅਹੁਦੇ ਨਿਵਾਜ ਕੇ ਭਰਮਾਇਆ ਜਾ ਰਿਹਾ ਹੈ | ਇਸੇ ਕੜੀ ਤਹਿਤ ਅੱਜ ਸੁਖਬੀਰ ਸਿੰਘ ਬਾਦਲ ਵਲੋਂ ਵਪਾਰੀ ਵਰਗ ਦੇ ਨਿਯੁਕਤ ਕੀਤੇ ਗਏ 67 ਹਲਕਾ ਪ੍ਰਧਾਨਾਂ ਦੀ ਸੂਚੀ 'ਚ ਹਲਕਾ ਨਿਹਾਲ ਸਿੰਘ ਵਾਲਾ ਤੋਂ ਬੱਧਨੀ ਕਲਾਂ ਦੇ ਉੱਘੇ ਸਮਾਜ ਸੇਵੀ ਅਤੇ ਪਾਰਟੀ ਦੇ ਪੁਰਾਣੇ ਸਿਪਾਹੀ ਮਨੋਜ ਭੱਲਾ ਨੂੰ ਵਪਾਰੀ ਵਰਗ ਦੇ ਹਲਕਾ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ, ਜਿਸ ਦੀ ਖ਼ਬਰ ਸੁਣਦਿਆਂ ਸਾਰ ਹੀ ਉਨ੍ਹਾਂ ਦੇ ਸਮਰਥਕਾਂ ਅਤੇ ਸਨੇਹੀਆਂ 'ਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ ਅਤੇ ਉਨ੍ਹਾਂ ਦੇ ਨਿੱਜੀ ਦਫ਼ਤਰ 'ਚ ਅਤੇ ਮੋਬਾਈਲ ਫ਼ੋਨ ਰਾਹੀਂ ਵਧਾਈ ਦੇਣ ਵਾਲਿਆਂ ਦਾ ਤਾਂਤਾ ਲਗਾਤਾਰ ਲੱਗਾ ਹੋਇਆ ਹੈ | ਇਸ ਮੌਕੇ ਨਵ ਨਿਯੁਕਤ ਹੋਏ ਹਲਕਾ ਪ੍ਰਧਾਨ ਮਨੋਜ ਭੋਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਐਨ.ਕੇ. ਸ਼ਰਮਾ ਸਕੱਤਰ ਡਾ. ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਰਣਵਿੰਦਰ ਸਿੰਘ ਪੱਪੂ ਰਾਮੰੂਵਾਲਾ ਸੀ. ਆਗੂ, ਹਲਕਾ ਇੰਚਾਰਜ ਰਾਜਵਿੰਦਰ ਸਿੰਘ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸੁਖਚੈਨ ਸਿੰਘ ਧਾਲੀਵਾਲ ਪ੍ਰਧਾਨ, ਅਜੀਤਪਾਲ ਸਿੰਘ ਰਣੀਆਂ, ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਐਡਵੋਕੇਟ ਅਮਨਦੀਪ ਸਿੰਘ ਸੋਢੀ, ਸੰਦੀਪ ਸ਼ਰਮਾ ਮੀਨੀਆਂ, ਸਤਵੰਤ ਸਿੰਘ ਸੱਤਾ ਮੀਨੀਆਂ, ਨਾਹਰ ਸਿੰਘ ਪ੍ਰਧਾਨ, ਦਰਸ਼ਨ ਸਿੰਘ ਬੱਧਨੀ ਖ਼ੁਰਦ, ਕੁਲਵੰਤ ਸਿੰਘ ਕੰਤਾ ਪ੍ਰਧਾਨ, ਗੁਰਬਖ਼ਸ਼ ਸਿੰਘ ਰਣੀਆਂ, ਜਗਰੂਪ ਸਿੰਘ ਚੌਧਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਆਗੂਆਂ ਤੇ ਵਰਕਰਾਂ ਨੇ ਨਵ ਨਿਯੁਕਤ ਹੋਏ ਹਲਕਾ ਪ੍ਰਧਾਨ ਮਨੋਜ ਭੱਲਾ ਨੂੰ ਵਧਾਈ ਦਿੰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ |