30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

'ਏਕ ਪੇਡ ਮਾਂ ਕੇ ਨਾਂਅ' ਮੁਹਿੰਮ ਤਹਿਤ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਲਗਾਏ ਬੂਟੇ <br/>

ਅਜੀਤ ਡੈਸਕ 10-06-2026
ਮੋਗਾ, 9 ਜੂਨ (ਸੁਰਿੰਦਰਪਾਲ ਸਿੰਘ)-ਏਕ ਪੇਡ ਮਾਂ ਕੇ ਨਾਂਅ ਮੁਹਿੰਮ ਦਾ ਆਯੋਜਨ ਦ ਲਰਨਿੰਗ ਫੀਲਡ-ਏ ਗਲੋਬਲ ਸਕੂਲ (ਟੀ.ਐਲ.ਐਫ.) ਮੋਗਾ ਨੇ ਚੱਲ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ 'ਏਕ ਪੇਡ ਮਾਂ ਕੇ ਨਾਂਅ' ਮੁਹਿੰਮ ਦਾ ਆਯੋਜਨ ਕੀਤਾ¢ ਇਸ ਪਹਿਲਕਦਮੀ ਵਿਚ ਵਿਦਿਆਰਥੀਆਂ ਦੇ ਘਰਾਂ ਅਤੇ ਉਨ੍ਹਾਂ ਦੇ ਸਥਾਨਕ ਆਂਢ-ਗੁਆਂਢ ਨੂੰ ਸ਼ਾਮਿਲ ਕੀਤਾ ਗਿਆ | ਜਿਸ ਦਾ ਉਦੇਸ਼ ਵਾਤਾਵਰਨ ਸੰਭਾਲ ਨੂੰ ਉਤਸ਼ਾਹਿਤ ਕਰਨਾ ਸੀ ਅਤੇ ਨਾਲ ਹੀ ਵਿਦਿਆਰਥੀਆਂ ਅਤੇ ਸਟਾਫ ਨੂੰ ਆਪਣੀਆਂ ਮਾਵਾਂ ਦੇ ਸਨਮਾਨ ਵਿਚ ਬੂਟਾ ਲਗਾਉਣ ਲਈ ਪ੍ਰੇਰਿਤ ਕਰਨਾ ਸੀ¢ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਨ ਨੇ ਇਸ ਵਿਸ਼ੇਸ਼ ਮੁਹਿੰਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ¢ ਇਸ ਮੌਕੇ ਬੋਲਦਿਆਂ ਸਕੂਲ ਦੇ ਚੇਅਰਮੈਨ ਇੰਜ. ਜਨੇਸ਼ ਗਰਗ ਨੇ ਕਿਹਾ ਕਿ ਵਾਤਾਵਰਨ ਸੰਭਾਲ ਵਿਅਕਤੀਗਤ ਪੱਧਰ ਤੋਂ ਸ਼ੁਰੂ ਹੁੰਦੀ ਹੈ ¢ ਪਿ੍ੰਸੀਪਲ ਨੀਤੂ ਡਾਂਡੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੂਟੇ ਲਗਾਉਣਾ ਅਤੇ ਇਕ ਟਿਕਾਊ ਜੀਵਨ ਸ਼ੈਲੀ ਅਪਣਾਉਣਾ ਛੋਟੇ ਪਰ ਪ੍ਰਭਾਵਸ਼ਾਲੀ ਕਦਮ ਹਨ ਜੋ ਸਾਡੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਨ¢ ਇਹ ਸਮਾਗਮ ਵਾਤਾਵਰਨ ਸੰਭਾਲ ਅਤੇ ਟਿਕਾਊ ਵਿਕਾਸ ਪ੍ਰਤੀ ਸਕੂਲ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ¢

ਪਿਛਲੀ ਖ਼ਬਰ ਸ਼੍ਰੋ. ਅਕਾਲੀ ਦਲ ਵਲੋਂ ਮਨੋਜ ਭੱਲਾ ਵਪਾਰੀ ਵਰਗ ਦੇ ਹਲਕਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਐਸ.ਸੀ. ਫ਼ਰੰਟ ਪੰਜਾਬ ਦੀ ਵਿਸ਼ਾਲ ਮੀਟਿੰਗ, ਮਜ਼ਦੂਰਾਂ ਤੇ ਬੇਜ਼ਮੀਨੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਤੇਜ਼ ਕਰਨ ਦਾ ਐਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।