30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਸਿਹਤ ਡਾਇਰੈਕਟਰ ਨਾਲ ਮੀਟਿੰਗ

ਅਜੀਤ ਡੈਸਕ 12-06-2026
ਮੋਗਾ, 11 ਜੂਨ (ਜਸਪਾਲ ਸਿੰਘ ਬੱਬੀ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ ਹੇਠ ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.) ਪੰਜਾਬ ਨਾਲ ਪੈਨਲ ਮੀਟਿੰਗ ਕੀਤੀ | ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਨੇ ਦੱਸਿਆ ਕਿ ਕੇਡਰ ਦੀਆਂ ਮੰਗਾਂ ਸੰਬੰਧੀ ਇਸ ਮੌਕੇ ਨਾਮ ਬਦਲੀ ਸੰਬੰਧੀ ਡਾਇਰੈਕਟਰ ਦਫ਼ਤਰ ਵਲੋਂ ਸਰਕਾਰ ਨੂੰ ਦੁਬਾਰਾ ਕੇਸ ਸਿਫ਼ਾਰਿਸ਼ ਸਹਿਤ ਬਣਾ ਕੇ ਭੇਜਣ ਦੀ ਗੱਲ ਕਹੀ ਗਈ, ਟਰੇਨਿੰਗ ਸਕੂਲ ਅਕਤੂਬਰ ਤੋਂ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਗਏ, ਮਪਹਵ ਮੇਲ ਦੀ ਸੀਨੀਅਰਤਾ ਸੂਚੀ ਇਸੇ ਮਹੀਨੇ ਜਾਰੀ ਕਰਨ ਦੇ ਨਿਰਦੇਸ਼ ਮੌਕੇ ਤੇ ਹੀ ਦਿੱਤੇ ਗਏ, ਕੇਡਰ ਦੇ ਭੱਤੇ ਲਗਾਉਣ ਸੰਬੰਧੀ ਸਰਕਾਰ ਨੂੰ ਸਿਫ਼ਾਰਿਸ਼ ਸਹਿਤ ਕੇਸ ਤਿਆਰ ਕਰਨ ਲਈ ਦਫ਼ਤਰੀ ਅਮਲੇ ਨੂੰ ਕਿਹਾ ਗਿਆ, ਮਲਟੀਪਰਪਜ਼ ਕੇਡਰ ਦੀਆਂ ਡਿਊਟੀਆਂ, ਬੀਮਾ ਕਾਰਡ ਬਣਾਉਣ ਲਈ ਕੰਪਿਊਟਰ ਆਪੇ੍ਰਟਰ ਤੌਰ 'ਤੇ ਨਾ ਲੱਗਣ ਦੀ ਮੰਗ ਮੰਨੀ ਗਈ, ਮਮਤਾ ਦਿਵਸ ਵੈਕਸੀਨ ਲਿਆਉਣ ਦੇ ਢੁੱਕ ਵੇ ਪ੍ਰਬੰਧ ਕਰਨ ਲਈ ਕਾਰਵਾਈ ਦਾ ਭਰੋਸਾ ਦਿੱਤਾ ਗਿਆ, ਮਪਸ ਮੇਲ ਫੀਮੇਲ ਦੀਆਂ ਸੀਨੀਅਰਤਾ ਸੂਚੀਆਂ ਜਲਦੀ ਜਾਰੀ ਕਰਨ ਦੀ ਗੱਲ ਕਹੀ ਗਈ, ਨਵੀਆਂ ਅਸਾਮੀਆਂ ਸਿਰਜਣ ਲਈ ਵੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ, ਸਮੁੱਚੇ ਮਲਟੀਪਰਪਜ਼ ਕੇਡਰ ਨੂੰ ਇਕ ਡਾਇਰੈਕਟਰ ਅਧੀਨ ਲਿਆਉਣ ਲਈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਦੋਵੇਂ ਡਾਇਰੈਕਟਰ ਮੀਟਿੰਗ ਕਰਕੇ ਫ਼ੈਸਲਾ ਲੈਣਗੇ, ਜੂਨ ਦੇ ਅਖੀਰ ਵਿੱਚ ਆ ਰਹੇ ਪਲਸ ਪੋਲੀਓ ਰਾਊਾਡ ਸੰਬੰਧੀ ਜਥੇਬੰਦੀ ਵਲੋਂ ਮੰਗ ਉਠਾਈ ਗਈ ਕੇ ਜ਼ਿਆਦਾ ਗਰਮੀ ਜਿੱਥੇ ਕੋਲਡ ਚੇਨ ਮੇਨਟੇਂਨ ਕਰਨੀ ਮੁਸ਼ਕਲ ਹੋਵੇਗੀ ਉੱਥੇ ਹੀ ਤੇ ਹੀਟ ਵੇਵ ਕਰਕੇ ਕਰਮਚਾਰੀਆਂ ਤੇ ਬੱਚਿਆਂ ਨੂੰ ਵੀ ਸਮੱਸਿਆ ਆਵੇਗੀ | ਇਸ ਸਬੰਧੀ ਡਾਇਰੈਕਟਰ ਨੇ ਕਿਹਾ ਕਿ ਦਫ਼ਤਰ ਵਲੋਂ ਇਸ ਮੁਹਿੰਮ ਨੂੰ ਅੱਗੇ ਪਾਉਣ ਲਈ ਉੱਪਰ ਜ਼ਰੂਰ ਲਿਖਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਕੇਡਰ ਦੀਆਂ ਕੁੱਝ ਮੰਗਾਂ ਜਿਵੇਂ ਕੇਡਰ ਦਾ ਨਾਮ ਬਦਲੀ, ਐਫ.ਟੀ.ਏ., ਵਰਦੀ ਭੱਤਾ, ਬੋਰਡਿੰਗ ਅਲਾਊਸ, ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਆਦਿ ਕਈ ਮੰਗਾਂ ਸਰਕਾਰ ਪੱਧਰ ਦੀਆਂ ਹਨ ਜਿਨ੍ਹਾਂ ਲਈ ਡਾਇਰੈਕਟਰ ਦਫ਼ਤਰ ਨੇ ਸਿਫ਼ਾਰਿਸ਼ ਸਹਿਤ ਕੇਸ ਭੇਜਣ ਦੀ ਮੰਗ ਮੰਨੀ ਹੈ ਅਤੇ ਇਨ੍ਹਾਂ ਮੰਗਾਂ ਲਈ ਅਗਲਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਹੱਕੀ ਮੰਗਾਂ ਤੇ ਡਟਵਾਂ ਪਹਿਰਾ ਦਿੱਤਾ ਜਾਵੇਗਾ | ਇਸ ਮੌਕੇ ਪ੍ਰਧਾਨ ਕੁਲਬੀਰ ਸਿੰਘ ਮੋਗਾ, ਜਰਨਲ ਸਕੱਤਰ ਜਸਵਿੰਦਰ ਸਿੰਘ ਅੰਮਿ੍ਤਸਰ,ਜਸਵੰਤ ਸਿੰਘ ਫ਼ਰੀਦਕੋਟ, ਟਹਿਲ ਸਿੰਘ ਫ਼ਾਜ਼ਿਲਕਾ, ਕੁਲਪ੍ਰੀਤ ਲੁਧਿਆਣਾ, ਰਣਧੀਰ ਸਿੰਘ ਸੰਗਰੂਰ, ਜਗਤਾਰ ਸਿੰਘ ਮਲੇਰਕੋਟਲਾ, ਦਲਜੀਤ ਸਿੰਘ ਨਵਾਂ ਸ਼ਹਿਰ, ਗੁਲਸ਼ਨ ਨਵਾਂ ਸ਼ਹਿਰ, ਸੁਖਮਨ ਸਿੰਘ, ਮਨਦੀਪ ਸਿੰਘ, ਮਨਿੰਦਰ ਸਿੰਘ, ਰਵਿੰਦਰ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਪਟਿਆਲਾ, ਅਵਤਾਰ ਸਿੰਘ ਪਟਿਆਲਾ ਸਮੇਤ ਵੱਖ-ਵੱਖ ਜ਼ਿਲਿ੍ਹਆਂ ਦੇ ਆਗੂ ਸ਼ਾਮਲ ਸਨ |
ਪਿਛਲੀ ਖ਼ਬਰ ਮੋਗਾ ਨੂੰ ਮਿਲਿਆ ਨਵਾਂ ਮੇਅਰ, ਬੀ.ਸੀ. ਵਿੰਗ ਨਾਲ ਸੰਬੰਧਿਤ ਵਿਨੇਪਾਲ ਕੌਰ ਸਿਰ ਸਜਿਆ ਮੇਅਰ ਦਾ ਤਾਜ਼ ਅਗਲੀ ਖ਼ਬਰ ਅੱਠ ਘੰਟੇ ਕਿਸਾਨਾਂ ਨੂੰ ਬਿਜਲੀ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਝੋਨੇ ਦੀ ਲਵਾਈ 'ਤੇ ਨਿਕਲੀ ਫ਼ੂਕ-ਮਾਹਲਾ/ਨਿਹਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।