31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕਿਸ਼ਨਪੁਰਾ ਕਲਾਂ 'ਚ ਤਿੰਨ ਰੋਜ਼ਾ ਗੁਰੂ ਮਾਨਿਓ ਗ੍ਰੰਥ ਗੁਰਮਤਿ ਚੇਤਨਾ ਸਮਾਗਮ ਸੰਪੂਰਨ

ਅਜੀਤ ਡੈਸਕ 12-06-2026
ਕਿਸ਼ਨਪੁਰਾ ਕਲਾਂ, 11 ਜੂਨ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਮਾਲਵੇ ਦੇ ਪ੍ਰਸਿੱਧ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਪ੍ਰਸਿੱਧ ਕਥਾ ਵਾਚਕ ਤੇ ਪ੍ਰਚਾਰਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲਿਆਂ ਦੇ ਤਿੰਨ ਰੋਜ਼ਾ ਗੁਰੂ ਮਾਨਿਓ ਗ੍ਰੰਥ ਗੁਰਮਤਿ ਚੇਤਨਾ ਸਮਾਗਮ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਏ ਗਏ | ਇਨ੍ਹਾਂ ਸਮਾਗਮਾਂ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਥਾ ਵਿਚਾਰਾਂ ਕਰਦਿਆਂ ਕਿਹਾ ਕਿ ਜੇਕਰ ਮਨੁੱਖ ਗੁਰਬਾਣੀ ਨੂੰ ਸੁਣ-ਸਮਝ ਕੇ ਆਪਣੇ ਜੀਵਨ ਵਿਚ ਲਾਗੂ ਕਰ ਲਵੇ ਤਾਂ ਉਸ ਦਾ ਜੀਵਨ ਸਫਲ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਗੁਰਬਾਣੀ ਅਨੁਸਾਰ ਮਨੁੱਖ ਦੇ ਅੰਦਰ ਵਿਕਾਰਾਂ ਦੀਆਂ ਨਦੀਆਂ ਵਗ ਰਹੀਆਂ ਹਨ, ਜੋ ਅੱਜ ਸਮੇਂ ਸਾਡੇ ਤੇ ਹਾਵੀ ਹੋ ਚੁੱਕੀਆਂ ਹਨ | ਗੁਰਬਾਣੀ ਅਨੁਸਾਰ ਜੋ ਸਤਿਗੁਰੂ ਦੀ ਸ਼ਰਨ ਵਿਚ ਆ ਜਾਂਦਾ ਹੈ, ਉਹ ਇਨ੍ਹਾਂ ਵਿਕਾਰਾਂ ਤੋਂ ਬਚ ਕੇ ਜੀਵਨ ਰੂਪੀ ਸੰਸਾਰ-ਸਾਗਰ ਨੂੰ ਤਰ ਜਾਂਦਾ ਹੈ | ਸਮਾਗਮ ਦੇ ਆਖ਼ਰੀ ਦਿਨ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ ਜਿਸ ਅਨੇਕਾਂ ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਵਾਲੇ ਬਣੇ | ਇਨ੍ਹਾਂ ਸਮਾਗਮਾਂ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਇਨ੍ਹਾਂ ਸਮਾਗਮਾਂ ਦੌਰਾਨ ਮੁੱਖ ਸੇਵਾਦਾਰ ਮੇਜਰ ਸਿੰਘ, ਅਮਨਪ੍ਰੀਤ ਸਿੰਘ ਗਰੇਵਾਲ, ਗੁਰਦੇਵ ਸਿੰਘ ਲਾਡੀ, ਗੁਰਵਿੰਦਰ ਸਿੰਘ, ਪਿ੍ਤਪਾਲ ਸਿੰਘ ਭੋਲਾ, ਜਸਧੀਰ ਸਿੰਘ ਧੀਰਾ, ਕੁਲਵਿੰਦਰ ਸਿੰਘ ਮੋਗਾ, ਮੋਹਣ ਸਿੰਘ, ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ ਚੀਮਾਂ, ਸ਼ਾਂਟੀ ਮੱਲ੍ਹੀ, ਹਰਪ੍ਰੀਤ ਸਿੰਘ ਸਲੇਮਪੁਰਾ, ਹਰਮੇਲ ਸਿੰਘ, ਦਰਸ਼ਨ ਸਿੰਘ, ਕਿਰਨਜੀਤ ਕੌਰ ਮਾਨ, ਪੰਚ ਗੁਰਵਿੰਦਰ ਸਿੰਘ ਕਾਨੇ ਕਾ, ਲੱਕੀ ਖੋਸਾ, ਹਰਜਿੰਦਰਪਾਲ ਸਿੰਘ, ਰਾਜਾ ਨੰਬਰਦਾਰ, ਮਨਵਿੰਦਰ ਸਿੰਘ ਲਾਡੀ, ਕਰਨ ਗਾਰਮੇਂਟ, ਟੋਨੀ ਟੈਲੀਕਾਮ, ਕਾਲਾ ਮਾਨ, ਗੁਰਵਿੰਦਰ ਸਿੰਘ, ਪਿ੍ਤਪਾਲ ਸਿੰਘ | ਜਾਸਧੀਰ ਸਿੰਘ, ਸੁੱਖਾ, ਅਨਮੋਲਦੀਪ ਸਿੰਘ, ਦਵਿੰਦਰ ਸਿੰਘ, ਸਰਪੰਚ ਪਿ੍ੰਸ ਚਾਵਲਾ, ਮੇਹਰ ਸਿੰਘ, ਚਮਕੌਰ ਚੰਦ ਕੋਰੀ, ਗਗਨ, ਸੁਖਪ੍ਰੀਤ ਸਿੰਘ, ਕੇਵਲ ਸਿੰਘ ਕਾਉਂਕੇ, ਜਗਰੂਪ ਸਿੰਘ ਕਾਉਂਕੇ ਮਨਵਿੰਦਰ ਸਿੰਘ, ਹਰਦੀਪ ਸਿੰਘ ਤਲਵੰਡੀ, ਹਰਭਜਨ ਸਿੰਘ ਰੌਲੀ, ਸੁਖਜਿੰਦਰ ਸਿੰਘ ਲਾਲੀ, ਸੁਖਬੀਰ ਸਿੰਘ ਗਾਲਿਬ, ਸੁਖਪ੍ਰੀਤ ਸਿੰਘ ਅਖਾੜਾ, ਹਰਪ੍ਰੀਤ ਸਿੰਘ, ਹੈਪੀ ਸਿੱਧਵਾਂਬੇਟ, ਗੁਰਚਰਨ ਸਿੰਘ ਚੰਨਾ ਸਾਈਕਲਾਂ ਵਾਲ਼ਾ, ਗੁਰਜੰਟ ਸਿੰਘ ਹੈਪੀ ਨੇ ਅਹਿਮ ਯੋਗਦਾਨ ਪਾਇਆ | ਅੰਤ ਸਮੇਂ ਪ੍ਰਬੰਧਕਾਂ ਵਲੋਂ ਸਮਾਗਮ ਵਿਚ ਸਹਿਯੋਗ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਪਾਵਰਕਾਮ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏ.ਆਈ.ਟੀ.ਯੂ.ਸੀ. ਵਲੋਂ ਅਪ੍ਰੈਂਟਿਸ ਵਰਕਰਾਂ 'ਤੇ ਹੋਏ ਲਾਠੀਚਾਰਜ ਦੀ ਸਖ਼ਤ ਨਿੰਦ... ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਤਲਵੰਡੀ ਮੱਲ੍ਹੀਆਂ ਦੀ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।