ਮੋਗਾ, 11 ਜੂਨ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਗਿਆਨੀਆਂ ਨੂੰ ਹਾਲ ਹੀ ਵਿਚ ਜਾਰੀ ਕੀਤੀ ਗਈ ਵਿਸ਼ਵ ਦੇ ਟੌਪ 5 ਫ਼ੀਸਦੀ ਵਿਗਿਆਨੀਆਂ ਦੀ ਸੂਚੀ ਵਿਚ ਸਥਾਨ ਮਿਲਿਆ ਹੈ | ਇਸ ਸੂਚੀ ਵਿਚ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਗਿਆਨੀ ਅਤੇ ਅਕਾਦਮਿਕ ਵਿਅਕਤੀ ਡਾ. ਆਰ.ਕੇ. ਨਾਰੰਗ ਪਿ੍ੰਸੀਪਲ, ਡਾ. ਸਿਧਾਰਥ ਮਹੇਨਾ ਡੀਨ, ਡਾ. ਬਾਲਕ ਦਾਸ ਕੁਰਮੀ ਅਤੇ ਡਾ. ਵਿਵੇਕ ਅਸਾਠੀ ਨੂੰ ਸ਼ਾਮਿਲ ਕੀਤਾ ਗਿਆ ਹੈ | ਇਹ ਸੂਚੀ ਹਾਲ ਹੀ ਵਿਚ ਸਾਈ ਰੈਂਕ ਗਲੋਬਲ ਰਜਿਸਟਰੀ ਵਲੋਂ ਵਿਸ਼ਵ ਪੱਧਰ 'ਤੇ ਪ੍ਰਕਾਸ਼ਿਤ ਕੀਤੀ ਗਈ ਸੀ | ਇਨ੍ਹਾਂ ਚਾਰਾਂ ਵਿਗਿਆਨੀਆਂ ਦੀ ਇਸ ਸੂਚੀ ਵਿਚ ਸ਼ਮੂਲੀਅਤ ਨਾਲ ਸੰਸਥਾ ਦਾ ਮਾਣ ਵਧਿਆ ਹੈ | ਸੰਸਥਾ ਦੇ ਡਾਇਰੈਕਟਰ ਡਾ. ਜੀ. ਡੀ. ਗੁਪਤਾ ਨੇ ਦੱਸਿਆ ਕਿ ਸੰਸਥਾ ਦਾ ਰਿਸਰਚ ਐਡਵਾਈਜ਼ਰੀ ਬੋਰਡ ਅਤੇ ਰਿਸਰਚ ਐਡਵਾਈਜ਼ਰੀ ਕਮੇਟੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ | ਇਸ ਤਹਿਤ ਵਿਦਿਆਰਥੀਆਂ ਨੂੰ ਖੋਜ ਤਕਨੀਕਾਂ ਦੇ ਨਾਲ-ਨਾਲ ਪੇਟੈਂਟ, ਨਵੀਨਤਾ (ਇਨੋਵੇਸ਼ਨ), ਉਦਯਮਿਤਾ ਆਦਿ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ | ਸਾਲ 2024-25 ਦੌਰਾਨ ਸੰਸਥਾ ਵਲੋਂ 121 ਖੋਜ ਪੇਪਰ ਪ੍ਰਕਾਸ਼ਿਤ ਕੀਤੇ ਗਏ, ਜਿਨ੍ਹਾਂ ਦਾ ਕੁੱਲ ਸੰਯੁਕਤ ਇੰਪੈਕਟ ਫੈਕਟਰ 600 ਤੋਂ ਵੱਧ ਰਿਹਾ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ: ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ. ਡੀ. ਗੁਪਤਾ, ਡੀਨ ਰਿਸਰਚ ਐਂਡ ਡਿਵੈਲਪਮੈਂਟ ਡਾ. ਸ਼ਮਸ਼ੇਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਜੀ. ਐਸ. ਸ਼ਰਮਾ, ਡੀਨ ਇਮਤਿਹਾਨ ਇੰਜ: ਜਸਪ੍ਰੀਤ ਸਿੰਘ ਅਤੇ ਸਮੂਹ ਫੈਕਲਟੀ ਨੇ ਵਿਗਿਆਨੀਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ |