ਧਰਮਕੋਟ, 11 ਜੂਨ (ਪਰਮਜੀਤ ਸਿੰਘ)-ਸੂਬੇ ਵਿਚ ਪ੍ਰੀ ਐਸ.ਆਈ.ਆਰ. ਦਾ ਪੜਾਅ ਖ਼ਤਮ ਹੋ ਚੁੱਕਾ ਹੈ ਅਤੇ ਐਸ ਆਈ.ਆਰ. ਦਾ ਅਗਲਾ ਪੜਾਅ ਵੱਖ-ਵੱਖ ਪੱਧਰਾਂ ਉੱਪਰ ਚੱਲ ਰਹੀਆਂ ਟ੍ਰੇਨਿੰਗਾਂ ਨਾਲ ਸ਼ੁਰੂ ਹੋ ਚੁੱਕਾ ਹੈ, ਜਿਸ ਅਨੁਸਾਰ 25 ਜੂਨ 2026 ਤੋਂ ਬੀ.ਐਲ.ਓਜ ਆਪਣੇ ਬੂਥ ਦੇ ਹਰੇਕ ਘਰ ਵਿਚ ਪਹੁੰਚ ਕੇ ਨਾਗਰਿਕਾਂ ਨਾਲ ਰਾਬਤਾ ਕਾਇਮ ਕਰਨਗੇ | ਇਹ ਬਹੁਤ ਅਹਿਮ ਕੰਮ ਹੈ, ਇਸ ਸੰਬੰਧੀ ਬੀ.ਐਲ.ਓ. ਯੂਨੀਅਨ ਧਰਮਕੋਟ ਵਲੋਂ ਇਕ ਅਹਿਮ ਮੀਟਿੰਗ ਮਾਣਯੋਗ ਐਸ.ਡੀ.ਐਮ. (ਈ.ਆਰ.ਓ.) ਨਾਲ ਪ੍ਰਧਾਨ ਕੁਲਦੀਪ ਸਿੰਘ ਬੱਡੂਵਾਲ ਦੀ ਅਗਵਾਈ ਅਧੀਨ ਕੀਤੀ ਗਈ, ਜਿਸ ਵਿਚ ਐਸ.ਆਈ.ਆਰ. ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨਿਬੇੜਨ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਇਸ ਮੀਟਿੰਗ ਵਿਚ ਬੀ.ਐਲ.ਓਜ. ਦੁਆਰਾ ਐਸ.ਡੀ.ਐਮ. ਨੂੰ ਆਪਣੀਆਂ ਪ੍ਰੇਸ਼ਾਨੀਆਂ ਤੋਂ ਜਾਣੰੂ ਕਰਵਾਇਆ ਗਿਆ | ਇਸ ਮੌਕੇ ਬੀ.ਐਲ.ਓਜ. ਯੂਨੀਅਨ ਧਰਮਕੋਟ ਵਲੋਂ ਪ੍ਰੀ ਐਸ.ਆਈ. ਆਰ. ਵਿਚ ਪੰਜਾਬ ਭਰ ਵਿਚੋਂ ਮੈਪਿੰਗ ਵਿਚ ਪਹਿਲੇ ਨੰਬਰ 'ਤੇ ਰਹਿਣ ਉਪਰੰਤ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਵਲੋਂ ਸਮੂਹ ਬੀ.ਐਲ.ਓਜ. ਦੀ ਹੌਸਲਾ ਅਫਸਾਈ ਕੀਤੀ ਗਈ | ਮੈਡਮ ਪੂਨਮ ਸਿੱਧੂ ਸਾਬਕਾ ਚੋਣ ਕਾਨੂੰਗੋ ਦੀ ਬਤੌਰ ਇਲੈੱਕਸ਼ਨ ਤਹਿਸੀਲਦਾਰ ਫ਼ਰੀਦਕੋਟ ਤਰੱਕੀ ਹੋਣ ਤੇ ਯੂਨੀਅਨ ਵਲੋਂ ਉਨ੍ਹਾਂ ਸਮੇਤ ਐਸ.ਡੀ.ਐਮ., ਬੇਅੰਤ ਸਿੰਘ ਇਲੈੱਕਸ਼ਨ ਕਾਨੂੰਗੋ ਸਮੇਤ ਸਮੂਹ ਦਫ਼ਤਰੀ ਚੋਣ ਸਟਾਫ਼ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਕਰਮਜੀਤ ਸਿੰਘ ਨਸੀਰੇ ਵਾਲਾ, ਗੁਰਵਿੰਦਰ ਸਿੰਘ ਸ਼ਾਦੀ ਵਾਲਾ, ਨਿਰਮਲਜੀਤ ਸਿੰਘ, ਜਗਜੀਤ ਸਿੰਘ, ਬਲਜੀਤ ਸਿੰਘ, ਭਰਪੂਰ ਸਿੰਘ, ਮਨਪ੍ਰੀਤ ਸਿੰਘ, ਜਗਸੀਰ ਸਿੰਘ, ਹਰਜੀਤ ਸਿੰਘ ਕਿਸ਼ਨਪੁਰਾ, ਤਰਲੋਕ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ, ਰਾਜਵੀਰ ਸਿੰਘ, ਅਵਤਾਰ ਸਿੰਘ, ਸੁਖਪਾਲ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਰਾਜਵੀਰ ਸਿੰਘ, ਬਲਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ |