*ਮੋਗਾ ‘ਚ ਆਪ ਪਾਰਟੀ ਨੂੰ ਖੜ੍ਹੇ ਕਰਨ ਵਾਲੇ ਵਾਹਦ ਇਕੋ ਇਕ ਨੇਤਾ
ਮੋਗਾ, 16 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਆਪ ਪਾਰਟੀ ਦੇ ਟਕਸਾਲੀ ਤੇ ਫਾਊਂਡਰ ਨੇਤਾਵਾਂ ਵਿਚ ਆਉਂਦੇ ਹਨ ਆਪ ਆਗੂ ਅਜੇ ਸ਼ਰਮਾ ਜੋ ਕਿ ਪਿਛਲੇ ਦੋ ਦਹਾਕਿਆਂ ਤੋਂ ਪਾਰਟੀ ਲਈ ਦਿਨ ਰਾਤ ਇਕ ਕਰਦੇ ਰਹੇ। ਭਾਵੇ ਕਿ ਉਨ੍ਹਾਂ ਦੀ ਧਰਮ ਪਤਨੀ ਰਿੰਪੀ ਗਰੇਵਾਲ ਅਤੇ ਅਜੇ ਸ਼ਰਮਾ ਨੂੰ ਪਾਰਟੀ ਨੇ ਸਮੇਂ-ਸਮੇਂ ਤੇ ਵੱਡੀਆਂ ਜ਼ੁੰਮੇਵਾਰੀਆਂ ਵੀ ਸੌਂਪੀਆਂ ਤੇ ਉਨ੍ਹਾਂ ਨੇ ਉਨ੍ਹਾਂ ਨੂੰ ਤਨਦੇਹੀ ਨਾਲ ਨਿਭਾਇਆ ਇਸ ਲਈ ਉਹ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਮੁਨੀਸ਼ ਸਿਸੋਦੀਆ ਤੱਕ ਵੀ ਪਹੁੰਚ ਰੱਖਦੇ ਹਨ। ਪਰ ਜਿਉਂ ਹੀ ਆਪ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਤਾਂ ਮੋਗਾ ਦੀ ਆਪ ਲੀਡਰਸ਼ਿਪ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦਾ ਅਜੇ ਸ਼ਰਮਾ ਨੂੰ ਬੇਹੱਦ ਅਫ਼ਸੋਸ ਹੈ। ਪਰ ਇਸ ਦੇ ਬਾਵਜੂਦ ਵੀ ਉਹ ਪਾਰਟੀ ਨੂੰ ਸਮਰਪਿਤ ਰਹੇ। ਮੋਗਾ ਜ਼ਿਲ੍ਹੇ ਵਿਚ ਆਪ ਪਾਰਟੀ ਦਾ ਬੂਟਾ ਲਾਉਣ ਵਾਲੇ ਅਜੇ ਸ਼ਰਮਾ ਦੇ ਜੇਕਰ ਪਾਰਟੀ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਵਿਚ ਵਾਪਰੇ �ਰਬਿਟ ਬੱਸ ਕਾਂਡ ਦੇ ਵੱਡੇ ਮੁੱਦੇ ਨੂੰ ਉਭਾਰਨ ਵਾਲੇ ਅਤੇ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਮੋਗਾ ਵਿਚ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਲਗਾਉਣ ਵਾਲਾ ਅਜੇ ਸ਼ਰਮਾ ਸੀ ਭਾਵੇਂ ਕਿ ਉਨ੍ਹਾਂ ਤੋਂ ਬਾਅਦ ਹੋਰ ਪਾਰਟੀਆਂ ਨੇ ਆਪਣੀਆਂ ਜੰਮ ਕੇ ਸਿਆਸੀ ਰੋਟੀਆਂ ਸੇਕੀਆਂ ਅਤੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਤੇ ਗ੍ਰਿਫ਼ਤਾਰੀ ਦਿੱਤੀ ਅਤੇ ਉਹ ਲੋਕ ਮੁੱਦਿਆਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਲੜਦੇ ਰਹੇ ਤੇ ਲੜਦੇ ਆ ਰਹੇ ਹਨ। ਅਜੇ ਸ਼ਰਮਾ ਵਲੋਂ ਪਾਰਟੀ ਲਈ ਨਿਭਾਈਆਂ ਬੇਦਾਗ਼ ਸੇਵਾਵਾਂ ਨੂੰ ਵੇਖਦੇ ਹੋਏ ਪਾਰਟੀ ਹਾਈਕਮਾਂਡ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਦਾ ਲਾਰਜ ਸਕੇਲ ਇੰਡਸਟਰੀ ਦੇ ਡਾਇਰੈਕਟ ਵਜੋਂ ਨਿਯੁਕਤ ਕੀਤਾ। ਹੁਣ ਸਾਲ 2027 ਦੀਆਂ ਚੋਣਾਂ ਵਿਚ ਕੁੱਝ ਮਹੀਨੇ ਬਾਕੀ ਹਨ ਅਤੇ ਮੋਗਾ ਹਲਕੇ ਤੋਂ ਪਾਰਟੀ ਦੇ ਟਕਸਾਲੀ ਆਗੂਆਂ ਤੇ ਵਰਕਰਾਂ ਦੀ ਇਹ ਵੱਡੀ ਮੰਗ ਹੈ ਕਿ ਉਨ੍ਹਾਂ ਨੂੰ ਪਾਰਟੀ ਹਾਈਕਮਾਂਡ ਮੋਗਾ ਹਲਕੇ ਤੋਂ ਟਿਕਟ ਦੇ ਕੇ ਨਿਵਾਜੇ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਅਜੇ ਸ਼ਰਮਾ ਨੇ ਕਿਹਾ ਕਿ ਮੋਗਾ ਹਲਕੇ ਤੋਂ ਟਿਕਟ ਲਈ ਉਹ ਪੂਰੇ ਹੱਕਦਾਰ ਹਨ ਅਤੇ ਉਹ ਪਾਰਟੀ ਹਾਈਕਮਾਂਡ ਦੇ ਸੰਪਰਕ ਵਿਚ ਹਨ ਅਤੇ ਜੇਕਰ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜਦੀ ਹੈ ਤਾਂ ਉਹ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਮੋਗਾ ਹਲਕੇ ਤੋਂ ਕੁੱਝ ਸੱਤਾਧਾਰੀ ਆਗੂਆਂ ਨਾਲ ਮਤਭੇਦਾਂ ਬਾਰੇ ਉਨ੍ਹਾਂ ਕਿਹਾ ਕਿ ਲੋਕਲ ਲੀਡਰਸ਼ਿਪ ਨਾਲ ਮਤਭੇਦ ਉਨ੍ਹਾਂ ਨਹੀਂ ਕੀਤੇ ਕੁੱਝ ਸੱਤਾਧਾਰੀ ਲੋਕਾਂ ਨੇ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਹੁੰਦੀ ਰਹੀ। ਵੇਖਣਾ ਇਹ ਹੋਵੇਗਾ ਕਿ ਕੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਅਜੇ ਸ਼ਰਮਾ ਨੂੰ ਟਿਕਟ ਦੇ ਕੇ ਨਿਵਾਜਦੀ ਹੈ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਆਪ ਪਾਰਟੀ ਦੇ ਪ੍ਰਮੁੱਖ ਦਾਅਵੇਦਾਰ ਹੋਣਗੇ ਅਜੇ ਸ਼ਰਮਾ
ਅਜੀਤ ਡੈਸਕ
17-06-2026