04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਿਹਤ ਨਿਰੋਗ ਰੱਖਣ ਦਾ ਸੁਨੇਹਾ

ਅਜੀਤ ਡੈਸਕ 23-06-2026
ਮੋਗਾ, 22 ਜੂਨ (ਸੁਰਿੰਦਰਪਾਲ ਸਿੰਘ)-ਸ਼ਹੀਦ ਭਗਤ ਸਿੰਘ ਮਿਊਂਸੀਪਲ ਪਾਰਕ ਗੁਰੂ ਰਾਮ ਦਾਸ ਨਗਰ ਮੋਗਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਯੋਗ ਕਲਾਸ ਦਾ ਮਹੂਰਤ ਵਾਰਡ ਨੰਬਰ 45 ਨਗਰ ਨਿਗਮ ਮੋਗਾ ਦੇ ਕੌਂਸਲਰ ਭੂਸ਼ਨ ਗਰਗ ਰਾਜੂ, ਵਾਰਡ ਨੰਬਰ 44 ਦੇ ਕੌਂਸਲਰ ਮਤਵਾਲ ਸਿੰਘ ਵਲੋਂ ਕੀਤਾ ਗਿਆ| ਇਹ ਯੋਗ ਕਲਾਸ ਗੁਰੂ ਰਾਮ ਦਾਸ ਯੂਥ ਵੈੱਲਫੇਅਰ ਕਲੱਬ ਮੋਗਾ ਵਲੋਂ ਅਤੇ ਪੰਜਾਬ ਸਰਕਾਰ ਦੀ ‘ਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜਰੂਰੀ ਹੈ’ ਅਨੁਸਾਰ ਸੀ.ਐਮ. ਦੀ ਯੋਗ ਸ਼ਾਲਾ ਤਹਿਤ ਲਗਾਈ ਗਈ | ਇਸ ਮੌਕੇ ਪਿਛਲੇ ਦਿਨੀਂ ਹੋਈਆਂ ਨਿਗਮ ਚੋਣਾਂ ਵਿਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਕੌਂਸਲਰ ਭੂਸ਼ਨ ਗਰਗ, ਮਤਵਾਲ ਸਿੰਘ ਅਤੇ ਯੋਗਾ ਟੀਚਰ ਰਾਣੀ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ| ਗੁਰੂ ਰਾਮ ਦਾਸ ਯੂਥ ਵੈੱਲਫੇਅਰ ਕਲੱਬ ਦੇ ਆਗੂ ਕਰਮਜੀਤ ਸਿੰਘ ਲੰਗੇਆਣਾ, ਦਰਸ਼ਨ ਲਾਲ ਸ਼ਰਮਾ ਕਲੱਬ ਦੇ ਜਨਰਲ ਸਕੱਤਰ, ਸੁਖਬੀਰ ਸਿੰਘ ਧੀਮਾਨ ਆਦਿ ਬੁਲਾਰਿਆਂ ਵਲੋਂ ਦੱਸਿਆ ਗਿਆ ਕੇ ਨਿਰੋਗ ਸਰੀਰ ਤੇ ਨਰੋਏ ਮਨ ਲਈ ਯੋਗ ਕਰਨਾ ਬੇਹੱਦ ਜਰੂਰੀ ਹੈ| ਯੋਗ ਮਨੁੱਖਤਾ ਨੂੰ ਵੱਡੀ ਵਿਸ਼ਵ ਚੇਤਨਾ ਨਾਲ ਜੋੜਨ ਦਾ ਮਜ਼ਬੂਤ ਜਰੀਆ ਹੈ | ਇਸ ਯੋਗ ਅਭਿਆਸ ਵਿਚ ਸੈਂਕੜੇ ਲੋਕਾਂ ਵਲੋਂ ਭਾਗ ਲਿਆ ਗਿਆ| ਭਾਗ ਲੈਣ ਵਾਲੇ ਮੁੱਖ ਪਤਵੰਤੇ ਗੋਪੀ ਰਾਮ, ਰੂਪ ਸਿੰਘ ਨੈਸਲੇ, ਡਾ. ਗੁਰਪ੍ਰੀਤ ਸਿੰਘ, ਸ਼ਿਵ ਮੰਦਰ ਕਮੇਟੀ ਦੇ ਖਜ਼ਾਨਚੀ ਆਤਮਾ ਰਾਮ, ਸੁਰਜੀਤ ਰਾਜਾ, ਐਡਵੋਕੇਟ ਬਲਰਾਜ ਗੁਪਤਾ, ਗੱਬਰ ਸਿੰਘ, ਪਵਿੱਤਰ ਲਾਲ, ਮੇਲੋ ਭੂਆ, ਗੁਰਵਿੰਦਰ ਕੌਰ, ਪ੍ਰਸਿੰਨ ਕੌਰ, ਪਿੰਕੀ, ਪਰਮਜੀਤ ਕੌਰ, ਸ਼ਿਮਲਾ ਰਾਣੀ, ਵੀਰਪਾਲ ਕੌਰ, ਹਰਬੰਸ ਕੌਰ ਅਤੇ ਵੱਡੀ ਗਿਣਤੀ ਲੋਕ ਸ਼ਾਮਿਲ ਹਨ|
ਪਿਛਲੀ ਖ਼ਬਰ ਅਨੇਕਾਂ ਹੀ ਨੌਜਵਾਨ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ (ਬ) ’ਚ ਹੋਏ ਸ਼ਾਮਿਲ ਅਗਲੀ ਖ਼ਬਰ ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ, ਹੈੱਡ ਵਰਕਸ ਤੇ ਡੈਮ ਪੰਜਾਬ ਹਵਾਲੇ ਕੀਤੇ ਜਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।