18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਜ਼ਾ ਸੁਣਾਏ ਜਾਣ ਦੀ ਕਾਰਵਾਈ ਦੌਰਾਨ ਅਦਾਲਤ ’ਚੋਂ ਭੱਜਿਆ ਮੁਲਜ਼ਮ

ਡੇਰਾਬੱਸੀ, 18 ਸਤੰਬਰ (ਰਣਬੀਰ ਸਿੰਘ ਪੜ੍ਹੀ, ਗੁਰਮੀਤ ਸਿੰਘ)- ਡੇਰਾਬੱਸੀ ਅਦਾਲਤ ਵਿਚ ਸ਼ੁੱਕਰਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਸਾਲ 2021 ਤੋਂ ਚੱਲ ਰਹੇ ਚੋਰੀ ਦੇ ਇਕ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਦੀ ਕਾਰਵਾਈ ਦੌਰਾਨ ਮੁਲਜ਼ਮ ਗੋਲਡੀ ਮੌਕਾ ਮਿਲਦਿਆਂ ਅਦਾਲਤ ਕੰਪਲੈਕਸ ਵਿਚੋਂ ਫ਼ਰਾਰ ਹੋ ਗਿਆ। ਭੱਜਣ ਦੀ ਕਾਹਲੀ ਵਿਚ ਉਹ ਆਪਣੀਆਂ ਚੱਪਲਾਂ ਵੀ ਉੱਥੇ ਹੀ ਛੱਡ ਗਿਆ।

ਅਜੀਤ ਡੈਸਕ 18-09-2026

ਜਾਣਕਾਰੀ ਅਨੁਸਾਰ ਗੋਲਡੀ ਨੂੰ ਸ਼ੁੱਕਰਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਜ਼ਮਾਨਤ ਸੰਬੰਧੀ ਪਰਿਵਾਰ ਵਲੋਂ ਜ਼ਾਮਨਤ ਦੇਣ ਤੋਂ ਇਨਕਾਰ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਅਦਾਲਤੀ ਕਾਰਵਾਈ ਦੌਰਾਨ ਹੀ ਮੌਕਾ ਮਿਲਦਿਆਂ ਉਹ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ।

ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਧਰ ਅਦਾਲਤ ਕੰਪਲੈਕਸ ਵਰਗੇ ਸੰਵੇਦਨਸ਼ੀਲ ਸਥਾਨ ਤੋਂ ਮੁਲਜ਼ਮ ਦੇ ਫ਼ਰਾਰ ਹੋਣ ਨਾਲ ਸੁਰੱਖਿਆ ਪ੍ਰਬੰਧਾਂ ਵਿਚ ਸੰਭਾਵਿਤ ਕੁਤਾਹੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਪੁਲਿਸ ਵਲੋਂ ਫ਼ਰਾਰ ਹੋਣ ਦੇ ਹਾਲਾਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਮੁਲਾਜ਼ਮ ਜਥੇਬੰਦੀਆਂ ਨਾਲ ਸਕਾਰਾਤਮਕ ਮਾਹੌਲ ’ਚ ਹੋਈ ਮੀਟਿੰਗ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਲੇਰਕੋਟਲਾ ਪੁਲਿਸ ਵਲੋਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ’ਤੇ ਵੱਡੀ ਕਾਰਵਾਈ