ਚੰਡੀਗੜ੍ਹ, 18 ਸਤੰਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਅੱਜ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨਾਲ ਬਹੁਤ ਹੀ ਸਕਾਰਾਤਮਕ ਮੀਟਿੰਗ ਹੋਈ... ਮੁਲਾਜ਼ਮ ਸਾਡੇ ਪਰਿਵਾਰ ਦਾ ਅਹਿਮ ਹਿੱਸਾ ਹਨ, ਜਿਨ੍ਹਾਂ ਦੀ ਭਲਾਈ ਲਈ ਅਸੀਂ ਤੁਰੰਤ 8% ਮਹਿੰਗਾਈ ਭੱਤਾ (DA) ਵਧਾਉਣ ਦਾ ਫੈਸਲਾ ਲਿਆ ਹੈ... ਇਹ ਵਾਧਾ ਅਕਤੂਬਰ ਦੀ ਤਨਖਾਹ ਨਾਲ ਮਿਲਣਾ ਸ਼ੁਰੂ ਹੋਵੇਗਾ।
ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਜਿਵੇਂ OPS, ਪ੍ਰੋਬੇਸ਼ਨ ਪੀਰੀਅਡ ਦੀ ਤਨਖਾਹ ਅਤੇ ਆਸ਼ਾ/ਮਿਡ-ਡੇ-ਮੀਲ ਵਰਕਰਾਂ ਦੇ ਮੁੱਦਿਆਂ 'ਤੇ ਵੀ ਵਿਚਾਰ ਕੀਤਾ ਗਿਆ... ਇਨ੍ਹਾਂ ਪੁਰਾਣੇ ਮਸਲਿਆਂ ਦੇ ਪੱਕੇ ਹੱਲ ਲਈ ਅਕਤੂਬਰ ਦੇ ਪਹਿਲੇ ਹਫ਼ਤੇ ਮੁੜ ਮੀਟਿੰਗ ਕਰਾਂਗੇ... ਸਾਡੀ ਸਰਕਾਰ ਅਤੇ ਮੁਲਾਜ਼ਮਾਂ ਵਿਚਕਾਰ ਕੋਈ ਦੂਰੀ ਨਹੀਂ ਹੈ, ਹਰ ਮਸਲੇ ਦਾ ਹੱਲ ਆਪਸੀ ਗੱਲਬਾਤ ਰਾਹੀਂ ਕੱਢਾਂਗੇ... ਪੰਜਾਬ ਦੀ ਤਰੱਕੀ ਲਈ ਅਸੀਂ ਸਾਰੇ ਰਲ-ਮਿਲ ਕੇ ਕੰਮ ਕਰਦੇ ਰਹਾਂਗੇ ਅਤੇ 'ਰੰਗਲਾ ਪੰਜਾਬ' ਸਿਰਜਾਂਗੇ...
ਇਨਕਲਾਬ ਜ਼ਿੰਦਾਬਾਦ!