22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਡੇਰਾ ਬਾਬਾ ਬੋਦਲਾ ਜੀ ਦੀ ਯਾਦ ਵਿਚ ਸੱਭਿਆਚਾਰਕ ਮੇਲਾ ਤੇ ਭੰਡਾਰਾ ਕਰਵਾਇਆ

ਅਜੀਤ ਡੈਸਕ 06-07-2026
ਕਿਸ਼ਨਪੁਰਾ ਕਲਾਂ, 5 ਜੁਲਾਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਡੇਰਾ ਬਾਬਾ ਬੋਦਲਾ ਜੀ ਤਲਵੰਡੀ ਮੱਲ੍ਹੀਆਂ ਬਾਬਾ ਜੀ ਦੀ ਯਾਦ ਵਿਚ ਸਾਲਾਨਾ ਸਭਿਆਚਾਰਕ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ, ਜਿਸ ਵਿਚ ਪਿੰਡ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ, ਮੇਲੇ ਦੌਰਾਨ ਜਲਾਲ ਵਾਲੇ ਜਥੇ ਵਿਰਾਸਤੀ ਗਾਇਕੀ ਰਾਹੀਂ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਮੇਲੇ ਤੇ ਪਿੰਡ ਦੇ ਨੌਜਵਾਨਾਂ ਵਲੋਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ, ਚੋਲਾ ਦੇ ਭੰਡਾਰੇ ਅਤੇ ਚਾਹ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਬੰਧਕਾਂ ਵਲੋਂ ਆਏ ਵਿਰਾਸਤੀ ਗਾਇਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੇਲੇ ਨੂੰ ਸਫਲ ਬਣਾਉਣ ਲਈ ਬਲਤੇਜ ਸਿੰਘ ਮੱਲ੍ਹੀ, ਗੁਰਸ਼ਰਨ ਸਿੰਘ ਖਹਿਰਾ, ਅਵਤਾਰ ਸਿੰਘ ਕਾਕਾ, ਦਵਿੰਦਰ ਮਨੀਲਾ ਹਾਕਮ ਸਿੰਘ ਨੀਟਾ, ਅੰਮ੍ਰਿਤਪਾਲ ਸਿੰਘ ਮੈਂਬਰ, ਰਿੰਪਾ ਮਨੀਲਾ, ਲਵਪ੍ਰੀਤ ਸਿੰਘ ਗੋਰਾ, ਨਵਦੀਪ ਸਿੰਘ, ਭਜਨ ਸਿੰਘ, ਅੰਗਰੇਜ਼ ਸਿੰਘ, ਰਾਜੂ ਮੱਲ੍ਹੀ ਟੈਂਟ ਵਾਲਿਆਂ ਨੇ ਖੂਬ ਸੇਵਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬੇਦਾਰ ਗੁਰਮੀਤ ਸਿੰਘ ਮੱਲ੍ਹੀ, ਨਾਜ਼ਰ ਸਿੰਘ ਮੈਂਬਰ ਬਲਾਕ ਸੰਮਤੀ, ਸੁਖਦੇਵ ਸਿੰਘ ਪੰਚ, ਜਸਵੰਤ ਸਿੰਘ ਪੰਚ, ਬੂਟਾ ਸਿੰਘ ਪੰਚ, ਸਵਰਨ ਸਿੰਘ ਪੰਚ, ਗਗਨਦੀਪ ਸਿੰਘ ਪੰਚ, ਗੁਰਦੇਵ ਸਿੰਘ ਪੰਚ, ਗੁਰਮੀਤ ਸਿੰਘ ਪੰਚ, ਬੂਟਾ ਸਿੰਘ ਗਿੱਲ ਸਾਬਕਾ ਸਰਪੰਚ, ਪਰਮਿੰਦਰ ਸਿੰਘ ਭੀਮਾ, ਕੇਵਲ ਦਾਸ ਮਹੰਤ, ਗੋਪਾਲ ਕ੍ਰਿਸ਼ਨ ਗੁਰਪਾਲ ਸਿੰਘ ਯੂ.ਐਸ.ਏ., ਗੁਰਮੇਲ ਸਿੰਘ, ਡਾ. ਸਾਧੂ ਸਿੰਘ, ਜਗਦੇਵ ਸਿੰਘ ਫ਼ੌਜੀ, ਜਗਦੇਵ ਸਿੰਘ ਇੰਸਪੈਕਟਰ, ਬਲਵਿੰਦਰ ਸਿੰਘ ਵਿਰਦੀ, ਨਾਹਰ ਸਿੰਘ, ਦੀਸ਼ਾ ਆੜ੍ਹਤੀਆਂ, ਜੇਤੂ ਆੜ੍ਹਤੀਆਂ, ਜਸਪ੍ਰੀਤ ਸਿੰਘ, ਕ੍ਰਿਪਾਲ ਸਿੰਘ ਖਹਿਰਾ, ਜਗਤਾਰ ਸਿੰਘ ਖਹਿਰਾ, ਦਰਸ਼ਨ ਸਿੰਘ, ਰਣਜੀਤ ਸਿੰਘ ਡੁਬਈ ਵਾਲੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਪਾਸੋਂ ਘਰੇਲੂ ਬਿਜਲੀ ਬਿੱਲ ਬਕਾਏ ਮੁਆਫ਼ ਕਰਨ ਦੀ ਮੰਗ ਅਗਲੀ ਖ਼ਬਰ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ ’ਚ ਹਰੀਆਵਲੀ ਦੇ ਸੰਦੇਸ਼ ਨਾਲ ਵਿਦਿਆਰਥੀਆਂ ਦਾ ਨਿੱਘਾ ਸਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।