29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸੂਬਾ ਸੰਗਠਨ ਮੰਤਰੀ ਨਿਰੰਜਨ ਨੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 08-07-2026
ਮੋਗਾ, 7 ਜੁਲਾਈ (ਜਸਪਾਲ ਸਿੰਘ ਬੱਬੀ)-ਰਾਸ਼ਟਰ ਪੱਧਰੀ ਟਰੇਡ ਯੂਨੀਅਨ ਭਾਰਤੀਯ ਮਜ਼ਦੂਰ ਸੰਘ ਪੰਜਾਬ ਇਕਾਈ ਦੇ ਸੂਬਾ ਸੰਗਠਨ ਮੰਤਰੀ ਨਿਰੰਜਨ ਨੇ ਮੋਗਾ ਵਿਖੇ ਮਾਲਵੇ ਦੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਸਾਬਕਾ ਭਾਰਤੀਯ ਮਜ਼ਦੂਰ ਸੰਘ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਨਾਲ ਮੀਟਿੰਗ ਕੀਤੀ| ਉਨ੍ਹਾਂ ਅਜੋਕੇ ਸਮੇਂ ਵਿਚ ਟਰੇਡ ਯੂਨੀਅਨਾਂ ਦੀ ਭੂਮਿਕਾ ਅਤੇ ਮਜ਼ਦੂਰਾਂ ਦੀਆਂ ਭਖਦੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ| ਇਸ ਮੌਕੇ ਐਫ.ਸੀ.ਆਈ. ਵਰਕਰਜ਼ ਯੂਨੀਅਨ ਦੇ ਰਾਸ਼ਟਰੀ ਵਰਕਿੰਗ ਪ੍ਰਧਾਨ ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਕ੍ਰਾਂਤੀਕਾਰੀ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਸ਼ਰਮਾ ਵੀ ਹਾਜ਼ਰ ਸਨ| ਇਸ ਮੌਕੇ ਐਡਵੋਕੇਟ ਵਿਜੇ ਧੀਰ ਨੇ ਸੰਗਠਨ ਮੰਤਰੀ ਨਿਰੰਜਨ ਨੂੰ ਲੋਈ ਤੇ ਫੁਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ| ਧੀਰ ਨੇ ਕਿਹਾ ਕਿ ਕਿਸੇ ਸਮੇਂ ਐਫ.ਸੀ.ਆਈ. ਵਿਚ ਡਾਇਰੈਕਟ ਪੇਮੈਂਟ ਸਿਸਟਮ ਡੀ.ਪੀ.ਐਸ. ਲਾਗੂ ਕਰ ਦਿੱਤਾ ਗਿਆ ਸੀ ਪ੍ਰੰਤੂ ਬਾਅਦ ਵਿਚ ਇਹ ਡੀ.ਪੀ.ਐਸ. ਸਿਸਟਮ ਖਤਮ ਕਰਕੇ ਫਿਰ ਠੇਕਾ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ| ਧੀਰ ਨੇ ਦੱਸਿਆ ਕਿ ਇਹ ਠੇਕਾ ਸਿਸਟਮ ਪੰਜਾਬ ਦੀਆਂ ਫੂਡ ਏਜੰਸੀਆਂ ਵਿਚ ਲਾਗੂ ਹੈ| ਵਿਜੇ ਧੀਰ ਨੇ ਨੈਸਲੇ ਵਿਚ ਵੀ ਠੇਕਾ ਸਿਸਟਮ ਲਾਗੂ ਹੋਣ ਦੀ ਗੱਲ ਕੀਤੀ| ਇਸ ਮੌਕੇ ਭਾਰਤੀਯ ਮਜ਼ਦੂਰ ਸੰਘ ਦੇ ਸੰਗਠਨ ਮੰਤਰੀ ਨਿਰੰਜਨ ਨੇ ਮਜ਼ਦੂਰ ਆਗੂ ਵਿਜੇ ਧੀਰ ਦੇ ਉਕਤ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਭਾਰਤੀਯ ਮਜ਼ਦੂਰ ਸੰਘ ਰਾਸ਼ਟਰੀ ਪੱਧਰ ’ਤੇ ਭਾਰਤ ਸਰਕਾਰ ਨਾਲ ਐਫ.ਸੀ.ਆਈ. ਅਤੇ ਨੈਸਲੇ ਇੰਡੀਆ ਮੋਗਾ ਵਿਚ ਕੰਮ ਕਰਦੇ ਕੰਟਰੈਕਟ ਆਧਾਰਤ ਕਾਮਿਆਂ ਨੂੰ ਰੈਗੂਲਰ ਕਰਨ ਦਾ ਮੁੱਦਾਜਲਦ ਉਠਾਏਗੀ| ਸੰਗਠਨ ਮੰਤਰੀ ਨਿਰੰਜਨ ਨੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ|
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਆਗੂਆਂ ਵਲੋਂ ਬਰਗਾੜੀ ਵਿਖੇ ਇਨਸਾਫ਼ ਲਈ ਦਿੱਤੀਆਂ ਗ੍ਰਿਫ਼ਤਾਰੀਆਂ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਿਸ਼ਨ ਹਰਿਆਲੀ 2026 ਤਹਿਤ ਫੈੱਡਰੇਸ਼ਨ ਦੇ ਪ੍ਰਧਾਨ ਦੇ ਨਿਰਦੇਸ਼ਾਂ ਤਹਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।