24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

17 ਜੁਲਾਈ ਨੂੰ ਛੇਵੀਂ ਭਗਵਾਨ ਸ੍ਰੀ ਜਗਨਨਾਥ ਰਥ ਯਾਤਰਾ ਦਾ ਸੱਦਾ ਪੱਤਰ ਡਾ. ਸੰਜੀਵ ਕੁਮਾਰ ਸੈਣੀ ਵਲੋਂ ਜਾਰੀ * ਕਿਹਾ, ਰਥ ਯਾਤਰਾ ਸਿਰਫ਼ ਇਕ ਤਿਉਹਾਰ ਨਹੀਂ, ਇਹ ਪ੍ਰਮਾਤਮਾ ਦੀ ਕਿਰਪਾ ਦਾ ਅਨੁਭਵ ਹੈ * ਰਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ, ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ-ਨਵਦੀਪ ਗੁਪਤਾ

ਅਜੀਤ ਡੈਸਕ 09-07-2026
ਮੋਗਾ, 8 ਜੁਲਾਈ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਵਿਚ 17 ਜੁਲਾਈ ਨੂੰ ਛੇਵੀਂ ਭਗਵਾਨ ਸ੍ਰੀ ਜਗਨਨਾਥ ਰਥ ਯਾਤਰਾ ਸ਼ਹਿਰ ਦੀਆਂ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕੱਢੀ ਜਾ ਰਹੀ ਹੈ ਜਿਸ ਦਾ ਸੱਦਾ ਪੱਤਰ ਬੀਤੀ ਦੇਰ ਸ਼ਾਮ ਏ.ਬੀ.ਸੀ. ਮੋਨਟੈਂਸਰੀ ਬਲੂਮਿੰਗ ਬਡਜ਼ ਸਕੂਲ ਅੰਮ੍ਰਿਤਸਰ ਰੋਡ ਮੋਗਾ ਵਿਖੇ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਸਮਾਜ ਸੇਵੀ ਤੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਵਲੋਂ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਇਸਕਾਨ ਪ੍ਰਚਾਰ ਸੰਮਤੀ ਮੋਗਾ ਦੇ ਚੇਅਰਮੈਨ ਦੇਵ ਪ੍ਰਿਆ ਤਿਆਗੀ, ਪ੍ਰਧਾਨ ਨਵਦੀਪ ਗੁਪਤਾ, ਰਜਨੀਸ਼ ਕੁਮਾਰ, ਵਿੱਕੀ ਮਹਿੰਦੀਰੱਤਾ, ਅਨਮੋਲ ਸ਼ਰਮਾ, ਉੱਘੀ ਸਮਾਜ ਸੇਵਕਾ ਭਾਵਨਾ ਬਾਂਸਲ, ਗੀਤਾ ਆਰੀਆ, ਪਰਮਜੀਤ ਸਿੰਘ ਪੰਮਾ, ਆਚਾਰੀਆ ਨੰਦ ਲਾਲ, ਸ਼ੁਭਮ ਸ਼ਰਮਾ, ਪ੍ਰਵੀਨ ਰਾਜਪੂਤ, ਰੂਮੀ ਬਾਂਸਲ ਸਮੇਤ ਸੰਮਤੀ ਦੇ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਭਗਵਾਨ ਸ੍ਰੀ ਜਗਨਨਾਥ, ਭਗਵਾਨ ਬਲਭਦਰ ਤੇ ਮਾਤਾ ਸੁਭਦਰਾ ਜੀ ਦੀ ਰਥ ਯਾਤਰਾ ਸਨਾਤਨ ਧਰਮ ਦੀਆਂ ਸਭ ਤੋਂ ਪਵਿੱਤਰ ਤੇ ਪ੍ਰਾਚੀਨ ਪਰੰਪਰਾਵਾਂ ਵਿਚੋਂ ਇਕ ਮੰਨੀ ਜਾਂਦੀ ਹੈ। ਇਸੇ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਮੋਗਾ ਵਿਚ ਛੇਵੀਂ ਵਿਸ਼ਾਲ ਰਥ ਯਾਤਰਾ ਦਾ ਆਯੋਜਨ 17 ਜੁਲਾਈ ਨੂੰ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਡਾ. ਸੰਜੀਵ ਕੁਮਾਰ ਸੈਣੀ, ਦੇਵ ਪ੍ਰਿਆ ਤਿਆਗੀ ਤੇ ਉੱਘੀ ਸਮਾਜ ਸੇਵਕਾ ਭਾਵਨਾ ਨੇ ਦੱਸਿਆ ਕਿ ਰਥ ਯਾਤਰਾ 17 ਜੁਲਾਈ ਨੂੰ ਸ਼ਾਮ 3 ਵਜੇ ਮੋਗਾ ਬੱਸ ਅੱਡੇ ਦੇ ਨੇੜੇ ਸ਼ੁਰੂ ਹੋਵੇਗੀ ਜੋ ਸ਼ਹਿਰ ਦੇ ਵੱਖ-ਵੱਖ ਮਾਰਗਾਂ ਤੋਂ ਹੁੰਦੀ ਹੋਈ ਸਥਾਨਕ ਸ਼ਹਿਰ ਦੇ ਗੀਤਾ ਭਵਨ ਮੰਦਰ ਵਿਖੇ ਸੰਪੰਨ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਾਲ ਕੱਢੀ ਜਾ ਰਹੀ ਇਹ ਯਾਤਰਾ ਪਹਿਲਾਂ ਨਾਲੋਂ ਹੋਰ ਵੀ ਵਿਸ਼ਾਲ ਤੇ ਆਕਰਸ਼ਿਤ ਹੋਵੇਗੀ। ਯਾਤਰਾ ਵਿਚ ਭਗਵਾਨ ਸ੍ਰੀ ਜਗਨਨਾਥ ਜੀ ਦਾ ਸੁੰਦਰ ਸਜਿਆ ਰਥ, ਹਾਥੀ ਘੋੜੇ, ਮਨਮੋਹਕ ਧਾਰਮਿਕ ਝਾਕੀਆਂ, ਵਰਿੰਦਾਵਨ ਤੋਂ ਆਏ ਕਲਾਕਾਰਾਂ ਦੀਆਂ ਭਗਤੀਮਈ ਪੇਸ਼ਕਾਰੀਆਂ, ਢੋਲ ਨਗਾਰੇ ਮੁੱਖ ਆਕਰਸ਼ਨ ਦਾ ਕੇਂਦਰ ਹੋਣਗੇ ਤੇ ਰਥ ਯਾਤਰਾ ਦੌਰਾਨ ਮੋਗਾ ਸ਼ਹਿਰ ਭਗਤੀ ਦੇ ਰੰਗ ਵਿਚ ਰੰਗਿਆ ਜਾਵੇਗਾ। ਰਥ ਯਾਤਰਾ ਦੌਰਾਨ ਸ਼ਰਧਾਲੂਆਂ ਵਲੋਂ ਰਥ ਯਾਤਰਾ ‘ਚ ਸ਼ਾਮਿਲ ਸੰਗਤਾਂ ਲਈ ਠੰਢੇ ਮਿੱਠੇ ਜਲ ਦੀਆਂ ਛਬੀਲਾਂ, ਮਠਿਆਈਆਂ, ਫਲ ਫਰੂਟ ਸਮੇਤ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਜਾਣਗੇ। ਪ੍ਰਬੰਧਕਾਂ ਨੇ ਸਮੂਹ ਸਨਾਤਨ ਸਮਾਜ, ਧਾਰਮਿਕ ਸੰਸਥਾਵਾਂ, ਵਪਾਰੀ ਵਰਗ, ਨੌਜਵਾਨਾਂ, ਸਮੂਹ ਮੋਗਾ ਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿਚ ਰਥ ਯਾਤਰਾ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਜਗਨਨਾਥ ਦੀ ਰਥ ਯਾਤਰਾ ਵਿਚ ਸ਼ਮੂਲੀਅਤ ਕਰਨਾ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਬਹੁਤ ਹੀ ਵੱਡਾ ਪੁੰਨ ਦਾ ਕਾਰਜ ਹੈ। ਪ੍ਰਬੰਧਕਾਂ ਨੇ ਕਿਹਾ ਕਿ ਮੋਗਾ ਦੀ ਛੇਵੀਂ ਵਿਸ਼ਾਲ ਰਥ ਯਾਤਰਾ ਇਕ ਵਾਰ ਫਿਰ ਭਗਤੀ, ਆਸਥਾ, ਏਕਤਾ ਤੇ ਸਨਾਤਨ ਸੰਸਕ੍ਰਿਤੀ ਦਾ ਵਿਲੱਖਣ ਪ੍ਰਤੀਕ ਬਣਨ ਜਾ ਰਹੀ ਹੈ ਤੇ ਇਸ ਵਿਸ਼ਾਲ ਯਾਤਰਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਹੋ ਕੇ ਭਗਵਾਨ ਸ੍ਰੀ ਜਗਨਨਾਥ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ।
ਪਿਛਲੀ ਖ਼ਬਰ ਲੋਕ ਸੰਗਰਾਮ ਮੋਰਚਾ ਪੰਜਾਬ ਜੁਲਾਈ ਮਹੀਨੇ ਦੇ ਸ਼ਹੀਦਾਂ ਦੀ ਯਾਦ ਵਿਚ ਕਰੇਗਾ ਸਿਆਸੀ ਕਾਨਫ਼ਰੰਸ ਅਗਲੀ ਖ਼ਬਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਰਕਮ ਲਈ ਪੈਟਰੋਲ ਦੀ ਬੋਤਲ ਲੈ ਕੇ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹਿਆ ਮਜ਼ਦੂਰ ਆਗੂ *ਸਿਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।