08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਤਿੰਨ ਜ਼ਿਲ੍ਹਿਆਂ ਦੇ ਹਲਕਾ ਪ੍ਰਧਾਨਾਂ ਦੀ ਮੀਟਿੰਗ

ਅਜੀਤ ਡੈਸਕ 16-07-2026
aਮੋਗਾ, 15 ਜੁਲਾਈ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੀ.ਸੀ. ਵਿੰਗ ਦੇ ਤਿੰਨ ਜ਼ਿਲ੍ਹੇ ਮੋਗਾ, ਫ਼ਰੀਦਕੋਟ, ਫ਼ਿਰੋਜ਼ਪੁਰ ਦੇ ਪ੍ਰਧਾਨ ਤੇ ਹਲਕਾ ਪ੍ਰਧਾਨਾਂ ਦੀ ਮੀਟਿੰਗ ਨਰਿੰਦਰ ਪਾਲ ਸਿੰਘ ਸਹਾਰਨ ਦੇ ਗ੍ਰਹਿ ਮੋਗਾ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸੰਨੀ ਗਿੱਲ ਪੁੱਜੇ। ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਜਥੇਬੰਦੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅੰਤ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਲਈ ਤਿੰਨ ਜ਼ਿਲ੍ਹੇ ਮੋਗਾ, ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਪ੍ਰਧਾਨਾਂ ਦੀ ਅਹਿਮ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਹਰ ਵਰਕਰ ਪਾਰਟੀ ਦੀਆਂ ਲੋਕ ਹਿਤੂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ। ਬੂਥ ਪੱਧਰ ਤੇ ਕਮੇਟੀਆਂ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨਗੇ। ਮੀਟਿੰਗ ਵਿਚ ਹਲਕਾ ਬਾਘਾ ਪੁਰਾਣਾ ਤੋਂ ਦਰਸ਼ਨ ਸਿੰਘ ਥਰਾਜ, ਨਿਹਾਲ ਸਿੰਘ ਵਾਲਾ ਤੋਂ ਲਖਵਿੰਦਰ ਸਿੰਘ, ਧਰਮਕੋਟ ਤੋਂ ਜੋਗਿੰਦਰ ਸਿੰਘ, ਮੋਗਾ ਤੋਂ ਸੁਖਚੈਨ ਸਿੰਘ ਰਾਮੂੰਵਾਲਾ, ਮਨਜੀਤ ਸਿੰਘ ਧੰਮੂ, ਨਰਿੰਦਰਪਾਲ ਸਿੰਘ ਸਹਾਰਨ ਅਬਜ਼ਰਵਰ ਬੀ.ਸੀ. ਵਿੰਗ, ਕੋਟਕਪੂਰਾ ਤੋਂ ਗੁਰਮੁਖ ਸਿੰਘ ਭੁੱਲਰ, ਗੁਰਸੇਵਕ ਸਿੰਘ ਢਿਲਵਾਂ, ਫ਼ਿਰੋਜ਼ਪੁਰ ਤੋਂ ਦਵਿੰਦਰ ਕਲਸੀ, ਮਲਕੀਤ ਸਿੰਘ ਕੋਹਗੜ, ਬਲਦੇਵ ਸਿੰਘ ਚੰਦੜ, ਅਸ਼ੋਕ ਕੁਮਾਰ ਸੇਖੜਾ, ਹਲਕਾ ਜ਼ੀਰਾ ਤੋਂ ਬਲਕਾਰ ਸਿੰਘ ਹਲਕਾ ਪ੍ਰਧਾਨ ਹਾਜ਼ਰ ਸਨ। ਨਰਿੰਦਰਪਾਲ ਸਿੰਘ ਸਹਾਰਨ ਤੇ ਜੋਗਿੰਦਰ ਸਿੰਘ ਨੇ ਜਥੇਦਾਰ ਹੀਰਾ ਸਿੰਘ ਗਾਬੜੀਆ ਤੇ ਸਾਰੇ ਹਲਕਾ ਪ੍ਰਧਾਨਾਂ ਦਾ ਸਨਮਾਨ ਕੀਤਾ।
ਪਿਛਲੀ ਖ਼ਬਰ ਸਾਵਣ ਦੇ ਦੂਜੇ ਸੋਮਵਾਰ ਨੂੰ ਸ਼ਿਵ ਪੂਜਾ ਨਾਲ ਹੋਵੇਗੀ ਰਾਮ-ਲੀਲ੍ਹਾ ਰਿਹਰਸਲ ਦੀ ਸ਼ੁਰੂਆਤ-ਡਾ. ਗੁਰਮੀਤ ਸਿੰਘ ਗਿੱਲ ਅਗਲੀ ਖ਼ਬਰ ਮੋਹਨ ਲਾਲ ਅਰੋੜਾ ਲਧਾਈ ਕੇ ਵਾਲੇ ਨਮਿਤ ਸ਼ਰਧਾਂਜਲੀ ਸਮਾਗਮ ’ਚ ਵੱਡੇ ਪੱਧਰ ’ਤੇ ਪੁੱਜੀਆਂ ਅਹਿਮ ਸ਼ਖ਼ਸੀਅਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।