04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਟੀ.ਐਲ.ਐਫ. ਸਕੂਲ ਵਿਚ ਵਰਚੂਅਲ ਰਿਆਲਿਟੀ ਸ਼ੋਅ ਰਾਹੀਂ ਵਿਦਿਆਰਥੀਆਂ ਨੇ ਚੰਦਰਮਾ ਦੀ ਰੋਮਾਂਚਕ ਯਾਤਰਾ ਦਾ ਕੀਤਾ ਅਨੁਭਵ

ਅਜੀਤ ਡੈਸਕ 28-07-2026
ਮੋਗਾ, 27 ਜੁਲਾਈ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਦਿ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਦੇ ਪ੍ਰਧਾਨ ਪ੍ਰਵੀਨ ਗਰਗ, ਚੇਅਰਮੈਨ ਇੰਜ: ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਕੂਲ ਵਿਚ ਯੂ.ਕੇ.ਜੀ. ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਦ ਫ਼ਸਟ ਸਟੈਪ ਆਨ ਦ ਮੂਨ ਵਿਸ਼ੇ ‘ਤੇ ਵਰਚੂਅਲ ਰਿਆਲਿਟੀ (ਵੀ.ਆਰ.) ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਵਿਲੱਖਣ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੇ ਆਧੁਨਿਕ ਵੀ.ਆਰ. ਤਕਨੀਕ ਦੀ ਮਦਦ ਨਾਲ ਅੰਤਰਿਕਸ਼ ਦੀ ਰੋਮਾਂਚਕ ਅਤੇ ਗਿਆਨ ਵਰਧਕ ਯਾਤਰਾ ਦਾ ਅਨੁਭਵ ਕੀਤਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਧਰਤੀ ਅਤੇ ਚੰਦਰਮਾ ਵਿਚਕਾਰ ਦੀ ਦੂਰੀ, ਚੰਦਰਮਾ ਦੀਆਂ ਕਲਾਵਾਂ, ਉਸ ਦੀ ਸਤ੍ਹਾ ਅਤੇ ਮਿੱਟੀ ਦੇ ਨਾਲ-ਨਾਲ ਚੰਦਰਮਾ ਤੱਕ ਪਹੁੰਚਣ ਲਈ ਵਿਗਿਆਨੀਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਦਿਲਚਸਪ ਜਾਣਕਾਰੀ ਪ੍ਰਾਪਤ ਕੀਤੀ। ਵੀ.ਆਰ. ਤਕਨੀਕ ਨੇ ਵਿਦਿਆਰਥੀਆਂ ਨੂੰ ਇਹ ਮਹਿਸੂਸ ਕਰਵਾਇਆ ਜਿਵੇਂ ਉਹ ਖ਼ੁਦ ਅੰਤਰਿਕਸ਼ ਦੀ ਯਾਤਰਾ ਕਰ ਰਹੇ ਹੋਣ। ਸ਼ੋਅ ਦਾ ਮੁੱਖ ਆਕਰਸ਼ਨ ਅਪੋਲੋ-11 ਮਿਸ਼ਨ ਦੀ ਪ੍ਰੇਰਨਾਦਾਇਕ ਕਹਾਣੀ ਰਹੀ। ਵਿਦਿਆਰਥੀਆਂ ਨੇ ਇਸ ਇਤਿਹਾਸਕ ਮਿਸ਼ਨ ਦੇ ਤਿੰਨ ਅੰਤਰਿਕਸ਼ ਯਾਤਰੀਆਂ ਬਾਰੇ ਜਾਣਿਆ ਅਤੇ ਉਸ ਯਾਦਗਾਰ ਪਲ ਦਾ ਵਰਚੂਅਲ ਅਨੁਭਵ ਕੀਤਾ। ਸਕੂਲ ਪ੍ਰਬੰਧਨ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਤਕਨੀਕ ਆਧਾਰਿਤ ਗਤੀਵਿਧੀਆਂ ਵਿਦਿਆਰਥੀਆਂ ਵਿਚ ਜਿਗਿਆਸਾ, ਵਿਗਿਆਨਕ ਸੋਚ ਅਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਦੀਆਂ ਹਨ। ਚੇਅਰਮੈਨ ਇੰਜ: ਜਨੇਸ਼ ਗਰਗ ਅਤੇ ਸਕੂਲ ਪ੍ਰਬੰਧਨ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਧੁਨਿਕ ਤਕਨੀਕ ਨੂੰ ਸਿੱਖਿਆ ਨਾਲ ਜੋੜਨਾ ਸਮੇਂ ਦੀ ਲੋੜ ਹੈ, ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਬਿਹਤਰ ਢੰਗ ਨਾਲ ਤਿਆਰ ਕੀਤਾ ਜਾ ਸਕੇ। ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਸਕੂਲ ਨੇ ਇਕ ਵਾਰ ਫਿਰ ਤਕਨੀਕ ਆਧਾਰਿਤ ਅਤੇ ਅਨੁਭਵਾਤਮਕ ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਹਰਭੁਪਿੰਦਰ ਸਿੰਘ ਲਾਡੀ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਭਾਈ ਘਨੱਈਆ ਇੰਸਟੀਚਿਊਟ ਆਫ਼ ਮੈਡੀਕਲ ਹੈਲਥ ਸਾਇੰਸਿਜ਼ ਨੂੰ ਮਾਨਤਾ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।