04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਭਾਈ ਘਨੱਈਆ ਇੰਸਟੀਚਿਊਟ ਆਫ਼ ਮੈਡੀਕਲ ਹੈਲਥ ਸਾਇੰਸਿਜ਼ ਨੂੰ ਮਾਨਤਾ ਮਿਲੀ

ਅਜੀਤ ਡੈਸਕ 28-07-2026
ਧਰਮਕੋਟ 27 ਜੁਲਾਈ (ਪਰਮਜੀਤ ਸਿੰਘ)-ਹਲਕਾ ਧਰਮਕੋਟ ਦੀ ਨਾਮਵਰ ਸੰਸਥਾ ਭਾਈ ਘਨੱਈਆ ਕਾਲਜ ਆਫ਼ ਨਰਸਿੰਗ ਦੀ ਪ੍ਰਬੰਧਕ ਕਮੇਟੀ ਵਲੋਂ ਨਵੇਂ ਕਾਲਜ ਭਾਈ ਘਨੱਈਆ ਇੰਸਟੀਚਿਊਟ ਆਫ਼ ਮੈਡੀਕਲ ਹੈਲਥ ਸਾਇੰਸਿਜ਼ ਦੀ ਮਾਨਤਾ ਪੰਜਾਬ ਸਰਕਾਰ ਅਤੇ ਭਾਰਤੀ ਨਰਸਿੰਗ ਕੌਂਸਲ ਨਵੀਂ ਦਿੱਲੀ ਵਲੋਂ ਮਿਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਚੇਅਰਮੈਨ ਬਲਤੇਜ ਸਿੰਘ ਗਿੱਲ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਨਵੇਂ ਕਾਲਜ ਵਿਚ ਦਾਖ਼ਲਿਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਭਾਈ ਘਨੱਈਆ ਕਾਲਜ ਆਫ਼ ਨਰਸਿੰਗ, ਕੋਟ ਈਸੇ ਖਾਂ ਰੋਡ, ਧਰਮਕੋਟ (ਕੜਿਆਲ) ਪਿਛਲੇ 20 ਸਾਲਾਂ ਤੋਂ ਸਫਲਤਾਪੂਰਵਕ ਚੱਲ ਰਹੀ ਹੈ। ਸਾਲ 2012 ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਮੋਗਾ ਵਿਚ ਸਾਰੇ ਕੋਰਸਾਂ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਸਾਡੇ ਵਿਦਿਆਰਥੀ ਹੀ ਲੈਂਦੇ ਆ ਰਹੇ ਹਨ। ਪਿਛਲੇ 3 ਸਾਲਾਂ ਤੋਂ ਸਾਡੇ ਬੀ.ਐਸ.ਸੀ. ਨਰਸਿੰਗ ਅਤੇ ਜੀ.ਐਨ.ਐਮ. ਦੇ ਵਿਦਿਆਰਥੀ ਪੰਜਾਬ ਭਰ ਵਿਚੋਂ ਪਹਿਲੇ 10 ਪੁਜ਼ੀਸ਼ਨਾਂ ਵਿਚ ਰਹੇ ਹਨ। ਗਿੱਲ ਨੇ ਦੱਸਿਆ ਕਿ ਕੈਨੇਡਾ ਵਰਗੇ ਦੇਸ਼ਾਂ ਵਲੋਂ 12ਵੀਂ ਪਾਸ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰਨ ਅਤੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ਾਂ ਵਲੋਂ ਨਰਸਿੰਗ ਕੋਰਸਾਂ ਨੂੰ ਤਰਜੀਹ ਦੇਣ ਦੇ ਮੱਦੇਨਜ਼ਰ ਧਰਮਕੋਟ ਹਲਕੇ ਦੇ ਲੋਕਾਂ ਦੀ ਮੰਗ ‘ਤੇ ਇਹ ਨਵਾਂ ਕਾਲਜ ਜਲੰਧਰ ਰੋਡ ਧਰਮਕੋਟ ਵਿਖੇ ਸ਼ੁਰੂ ਕੀਤਾ ਗਿਆ ਹੈ। ਨਵੇਂ ਕਾਲਜ ਵਿਚ ਪੰਜਾਬ ਸਰਕਾਰ ਅਤੇ ਭਾਰਤੀ ਨਰਸਿੰਗ ਕੌਂਸਲ ਵਲੋਂ ਬੀ.ਐਸ.ਸੀ. ਨਰਸਿੰਗ-60 ਸੀਟਾਂ, ਜੀ.ਐਨ.ਐਮ. 60 ਸੀਟਾਂ ਅਤੇ ਏ.ਐਨ.ਐਮ. 50 ਸੀਟ ਅਲਾਟ ਕੀਤੀਆਂ ਗਈਆਂ ਹਨ। ਦਾਖ਼ਲਿਆਂ ਲਈ ਵਿਦਿਆਰਥੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਦਾ ਪਹਿਲਾ ਫ਼ਰਜ਼ ਵਿਦਿਆਰਥੀਆਂ ਨੂੰ ਵਧੀਆ ਕਲੀਨੀਕਲ ਟਰੇਨਿੰਗ, ਵਧੀਆ ਪੜ੍ਹਾਈ ਦੇ ਨਾਲ-ਨਾਲ ਚੰਗੀ ਸਿਹਤ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣਾ ਹੈ। ਇਸ ਮੌਕੇ ਡਾਇਰੈਕਟਰ ਗੁਰਦਿਆਲ ਸਿੰਘ ਬੁੱਟਰ ਪ੍ਰਧਾਨ ਨਰਸਿੰਗ ਟਰੇਨਿੰਗ ਇੰਸਟੀਟਿਊਸ਼ਨ ਐਸੋਸੀਏਸ਼ਨ ਪੰਜਾਬ, ਡਾਇਰੈਕਟਰ ਅਮਿਤੋਜ ਸਿੰਘ, ਪਰਮਪਾਲ ਸਿੰਘ ਬੁੱਟਰ, ਡਾ. ਦਲਜੀਤ ਕੌਰ ਤੂਰ ਪ੍ਰਿੰਸੀਪਲ ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਅਤੇ ਕਿਰਨਜੀਤ ਕੌਰ ਪ੍ਰਿੰਸੀਪਲ ਭਾਈ ਘਨੱਈਆ ਇੰਸਟੀਚਿਊਟ ਆਫ਼ ਮੈਡੀਕਲ ਹੈਲਥ ਸਾਇੰਸਿਜ਼ ਆਦਿ ਹਾਜ਼ਰ ਸਨ। ਸਾਰਿਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ।
ਪਿਛਲੀ ਖ਼ਬਰ ਟੀ.ਐਲ.ਐਫ. ਸਕੂਲ ਵਿਚ ਵਰਚੂਅਲ ਰਿਆਲਿਟੀ ਸ਼ੋਅ ਰਾਹੀਂ ਵਿਦਿਆਰਥੀਆਂ ਨੇ ਚੰਦਰਮਾ ਦੀ ਰੋਮਾਂਚਕ ਯਾਤਰਾ ਦਾ ਕੀਤਾ ਅਨੁਭਵ ਅਗਲੀ ਖ਼ਬਰ ਸਾਬਕਾ ਮੰਤਰੀ ਮਲੂਕਾ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਜਥੇਦਾਰ ਸੰਗਤਪੁਰਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।