ਸਮਾਧ ਭਾਈ, 27 ਜੁਲਾਈ (ਜਗਰੂਪ ਸਿੰਘ ਸਰੋਆ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਦੇ ਸਦੀਵੀ ਵਿਛੋੜਾ ਦੇ ਜਾਣ ‘ਤੇ ਉਨ੍ਹਾਂ ਦੇ ਸਪੁੱਤਰ ਜਸਵਿੰਦਰ ਸਿੰਘ ਜੱਸਾ ਅਤੇ ਭਰਾ ਨੰਬਰਦਾਰ ਬਲਦੇਵ ਸਿੰਘ, ਗੀਟਣ ਸਿੰਘ ਮਾਨ, ਜਰਨੈਲ ਸਿੰਘ, ਕਰਨੈਲ ਸਿੰਘ ਤੇ ਹਰਪਾਲ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਪੰਜਾਬ ਕ੍ਰਿਕਟ ਐਸੋਸੀਏਸ਼ਨ ਪ੍ਰਧਾਨ ਅਮਰਜੀਤ ਮਹਿਤਾ, ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ, ਸਾਬਕਾ ਸਰਪੰਚ ਬਲਵਿੰਦਰਜੀਤ ਸਿੰਘ ਬਰਾੜ, ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਟਹਿਲ ਸਿੰਘ ਸੰਧੂ ਡਾਇਰੈਕਟਰ ਮਾਰਕਫੈੱਡ, ਐਡਵੋਕੇਟ ਨਵਦੀਪ ਜੀਦਾ, ਐਡਵੋਕੇਟ ਧਰਮਪਾਲ ਸਿੰਘ ਡੀ.ਪੀ., ਮਲਕੀਤ ਸਿੰਘ ਬਰਾੜ ਸਮਾਧ ਭਾਈ, ਪ੍ਰਧਾਨ ਜਗਸੀਰ ਪੰਨੂ ਨਗਰ ਪੰਚਾਇਤ ਭਗਤਾ, ਜਗਦੀਪ ਸਿੰਘ ਗਟਰਾ, ਭਜਨ ਸਿੰਘ ਜੈਦ, ਜਥੇਦਾਰ ਸੁਖਹਰਪ੍ਰੀਤ ਸਿੰਘ ਰੋਡੇ, ਗੁਰਬਚਨ ਸਿੰਘ ਬਰਾੜ, ਗਗਨਦੀਪ ਸਿੰਘ ਗਰੇਵਾਲ, ਅਕਾਲੀ ਆਗੂ ਜਗਸੀਰ ਸਿੰਘ ਮਾਨ ਸੰਗਤਪੁਰਾ, ਰਾਜੂ ਮਨੀਲਾ, ਤਾਊ ਬਾਗੜੀ, ਜਤਿੰਦਰ ਬਿੱਟੂ ਚੰਨੂਵਾਲਾ, ਡਾ. ਤੇਜਿੰਦਰ ਸਿੰਘ, ਸਿਕੰਦਰ ਸਿੰਘ, ਡਾ. ਮਨਜੀਤ ਸਿੰਘ ਕੁੰਢਾ, ਗੁਰਵਿੰਦਰ ਸਿੰਘ ਗੁਲਾਬ ਸਿੰਘ ਵਾਲਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।