ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਮੰਨ ਕੇ ਪੰਜਾਬੀਆਂ ਦੇ ਮਨ ਸ਼ਾਂਤ ਕਰੇ-ਜਥੇਦਾਰ ਬੂਟਾ ਸਿੰਘ ਰਣਸੀਂਹ
ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਯੂਨਾਈਟਿਡ ਅਕਾਲੀ ਦਲ ਦੇ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਸਰਗਰਮ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਨੇ ਕਿਹਾ ਕਿ 4 ਅਗਸਤ 1982 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਮਤੇ ਦੀਆਂ ਮੰਗਾਂ ਮਨਾਉਣ ਲਈ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਸਿੱਖ ਆਗੂਆਂ ਨਾਲ ਨਹਿਰੂ ਤੇ ਗਾਂਧੀ ਨੇ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਉੱਤਰੀ ਖੇਤਰ ਵਿਚ ਆਜ਼ਾਦ ਖਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ ਪਰ ਦੇਸ਼ ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂ ਅੱਖਾਂ ਫੇਰ ਗਏ।
ਮ
ਮੋਗਾ ਦੇ ਸਨਾਤਨ ਧਰਮ ਪ੍ਰਾਚੀਨ ਸ਼ਿਵ ਮੰਦਰ ਵਿਚ ਰੁਦਰ ਮਹਾਂਭਿਸ਼ੇਕ ਦਰਾਨ ਭਗਵਾਨ ਸ਼ਿਵ ਦੀ ਪੂਜਾ ਕਰਦੇ ਹੋਏ ਸ਼ਰਧਾਲੂ। ਤਸਵੀਰ: ਅਸ਼ੋਕ ਬਾਂਸਲ
02-08-2026
ਮੋਗਾ, 1 ਅਗਸਤ (ਸੁਰਿੰਦਰਪਾਲ ਸਿੰਘ)-ਯੂਨਾਈਟਿਡ ਅਕਾਲੀ ਦਲ ਦੇ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਸਰਗਰਮ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਨੇ ਕਿਹਾ ਕਿ 4 ਅਗਸਤ 1982 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਮਤੇ ਦੀਆਂ ਮੰਗਾਂ ਮਨਾਉਣ ਲਈ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਸਿੱਖ ਆਗੂਆਂ ਨਾਲ ਨਹਿਰੂ ਤੇ ਗਾਂਧੀ ਨੇ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਉੱਤਰੀ ਖੇਤਰ ਵਿਚ ਆਜ਼ਾਦ ਖਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ ਪਰ ਦੇਸ਼ ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂ ਅੱਖਾਂ ਫੇਰ ਗਏ। ਕੌਮ ਦੇ ਆਗੂ ਮਾਸਟਰ ਤਾਰਾ ਸਿੰਘ ਨੂੰ 1948 ਵਿਚ ਫੜ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ। ਵੱਧ ਅਧਿਕਾਰ ਤਾਂ ਕੀ ਦੇਣੇ ਸਨ ਸਗੋਂ ਕਈ ਵਾਰ ਕਾਂਗਰਸ ਕੇਂਦਰ ਸਰਕਾਰ ਨੇ ਪੰਜਾਬ ਵਿਚ ਅਕਾਲੀ ਸਰਕਾਰ ਤੋੜ ਦਿੱਤੀ। 1977 ਤੋਂ 1978 ਵਿਚ ਅਕਾਲੀ ਦਲ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੀਆਂ ਹੱਕੀ ਮੰਗਾਂ ‘ਤੇ ਮਤਾ ਪਾਸ ਕੀਤਾ ਜਿਸ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਕਿਹਾ ਜਾਂਦਾ ਹੈ। ਧਰਮ ਯੁੱਧ ਮੋਰਚੇ ਨੂੰ ਪੰਜਾਬ ਵਿਚ ਭਾਰੀ ਸਮਰਥਨ ਮਿਲਿਆ ਪਰ ਕਿਸੇ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਨਹੀਂ ਕੀਤੀ। ਅਸੀਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦੇ ਹਾਂ ਕਿ 2027 ਵਿਚ ਸਾਰਾ ਪੰਥ ਇਕੱਠਾ ਹੋ ਕੇ ਪੰਜਾਬ ਅੰਦਰ ਚੰਗੀ ਸਰਕਾਰ ਬਣਾ ਕੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਮੰਗਾਂ ਮਨਾਈਆਂ ਜਾਣ। ਅੱਜ ਦੀ ਮੀਟਿੰਗ ਵਿਚ ਜਥੇਦਾਰ ਸਰਪੰਚ ਅਜੀਤ ਸਿੰਘ ਕੋਰੇਆਣਾ, ਹਰਪ੍ਰੀਤ ਸਿੰਘ ਧੱਲੇਕੇ, ਬੇਅੰਤ ਸਿੰਘ ਸੇਕਾ ਕਲਾਂ, ਬਲਜੀਤ ਸਿੰਘ ਕਾਲੇਵਾਲਾ, ਜਸਪਾਲ ਸਿੰਘ ਮਾਲਾ ਕਲਾਂ, ਗੁਰਲਾਭ ਸਿੰਘ ਧਰਮਕੋਟ, ਮਾਸਟਰ ਸੁਖਚੈਨ ਸਿੰਘ ਸ਼ੇਖਾ ਖ਼ੁਰਦ, ਹਰਪ੍ਰੀਤ, ਗੁਰਪ੍ਰੀਤ ਸਿੰਘ ਧੱਲੇਕੇ ਸੰਮਤੀ ਮੈਂਬਰ, ਜਥੇਦਾਰ ਪਿਸ਼ੌਰਾ ਸਿੰਘ ਧਰਮਕੋਟ, ਜਗਸੀਰ ਸਿੰਘ ਡਾਲਾ, ਹਰਪ੍ਰੀਤ ਸਿੰਘ ਡਾਲਾ, ਹਰਪਾਲ ਸਿੰਘ ਡਾਲਾ, ਦਰਸ਼ਨ ਸਿੰਘ ਦਾਦਰ, ਸਵਰਨ ਸਿੰਘ ਵੱਡਾ ਘਰ, ਗੁਰਦੇਵ ਸਿੰਘ ਚੋਟੀਆਂ, ਜਸਪਾਲ ਸਿੰਘ ਚੋਟੀਆਂ, ਬਿੰਦਰ ਸਿੰਘ ਢਿਲਵਾਂ, ਗੁਰਭੇਜ ਸਿੰਘ ਪ੍ਰਧਾਨ ਮੌੜ, ਨੰਬਰਦਾਰ ਰੇਸ਼ਮ ਸਿੰਘ ਮੌੜ ਨੌਂ ਆਬਾਦ, ਜਥੇਦਾਰ ਰਵਿੰਦਰ ਸਿੰਘ ਕਾਲੇਕੇ, ਤਰਸੇਮ ਸਿੰਘ ਨਿਧਾਂਵਾਲਾ, ਲਾਭ ਸਿੰਘ, ਕੁਲਵੰਤ ਸਿੰਘ ਡਰੋਲੀ ਭਾਈ, ਅਮਰਜੀਤ ਸਿੰਘ ਸੂਬੇਦਾਰ ਕੋਟਲਾ ਰਾਏਕਾ, ਹਰਜਿੰਦਰ ਸਿੰਘ ਝੰਡੇਆਣਾ, ਸਤਨਾਮ ਸਿੰਘ ਸ਼ਾਦੀਵਾਲਾ, ਜਥੇਦਾਰ ਮਹਿਲ ਸਿੰਘ ਚਿਰਾਗ ਸ਼ਾਹ ਵਾਲਾ, ਪ੍ਰਿਤਪਾਲ ਸਿੰਘ ਗਲੋਟੀ, ਸ਼ੇਰ ਸਿੰਘ ਸ਼ੇਖਾ ਖ਼ੁਰਦ, ਲਖਬੀਰ ਸਿੰਘ ਰੋਡੇ, ਨੈਬ ਸਿੰਘ ਡਾਲਾ ਆਦਿ ਹਾਜ਼ਰ ਸਨ।