02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਨੇ ਕਰਵਾਈਆਂ ਸਤਿਸੰਗ

ਮੋਗਾ, 1 ਅਗਸਤ (ਅਸ਼ੋਕ ਬਾਂਸਲ)-ਗੁਰੂ ਪੂਰਨਿਮਾ ਦੇ ਪਾਵਨ ਅਵਸਰ ’ਤੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਧਾਰਮਿਕ ਸਤਿਸੰਗ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਹਾਜ਼ਰੀ ਭਰ ਕੇ ਗੁਰੂ ਮਹਿਮਾ ਦਾ ਸਿਮਰਨ ਕੀਤਾ।

ਸਮਾਗਮ ਦੌਰਾਨ ਨਰੇਸ਼ ਬੋਹਤ, ਹੇਮਾ ਬੋਹਤ ਅਤੇ ਹੋਰ ਅਸ਼ੀਰਵਾਦ ਪ੍ਰਾਪਤ ਕਰਦੇ ਹੋਏ। ਅਜੀਤ ਤਸਵੀਰ 02-08-2026
ਮੋਗਾ, 1 ਅਗਸਤ (ਅਸ਼ੋਕ ਬਾਂਸਲ)-ਗੁਰੂ ਪੂਰਨਿਮਾ ਦੇ ਪਾਵਨ ਅਵਸਰ ’ਤੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਧਾਰਮਿਕ ਸਤਿਸੰਗ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਹਾਜ਼ਰੀ ਭਰ ਕੇ ਗੁਰੂ ਮਹਿਮਾ ਦਾ ਸਿਮਰਨ ਕੀਤਾ। ਇਸ ਮੌਕੇ ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਨੇ ਆਪਣੇ ਪਰਿਵਾਰ ਸਮੇਤ ਸਮਾਗਮ ਵਿਚ ਸ਼ਮੂਲੀਅਤ ਕੀਤੀ ਅਤੇ ਸਮੂਹ ਸੰਗਤ ਨੂੰ ਗੁਰੂ ਪੂਰਨਿਮਾ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਗੁਰੂ ਦਾ ਜੀਵਨ ਵਿਚ ਵਿਸ਼ੇਸ਼ ਸਥਾਨ ਹੁੰਦਾ ਹੈ ਅਤੇ ਗੁਰੂ ਦੇ ਦਰਸਾਏ ਮਾਰਗ ’ਤੇ ਚੱਲ ਕੇ ਹੀ ਮਨੁੱਖ ਆਪਣਾ ਜੀਵਨ ਸਫਲ ਬਣਾ ਸਕਦਾ ਹੈ। ਇਸ ਮੌਕੇ ਰਾਜਿੰਦਰ ਕੁਮਾਰ, ਨਰੇਸ਼ ਬੋਹਤ, ਹੇਮਾ ਬੋਹਤ, ਲਵ ਬੋਹਤ, ਪ੍ਰਥਮ ਬੋਹਤ, ਅਰਵਿੰਦ ਕੁਮਾਰ ਅਤੇ ਸਨੀ ਸੈਕਸ਼ਨ ਸਮੇਤ ਹੋਰ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਅਮਰੀਕਾ ਭੇਜਣ ਦੇ ਨਾਂਅ ’ਤੇ ਪੰਜ ਲੱਖ ਹੜੱਪੇ, ਮਾਮਲਾ ਦਰਜ ਨਾ ਮੋੜਿਆ ਪਾਸਪੋਰਟ ਨਾ ਮੋੜੇ ਪੈਸੇ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਬਾਘਾ ਪੁਰਾਣਾ ਨੇ 7 ਅਗਸਤ ਨੂੰ ਸਾਂਝਾ ਫ਼ਰੰਟ ਦੀ ਮਹਾਂ ਰੈਲੀ ਵਿਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਪੈਨਸ਼ਨਰਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।