03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਐਸ.ਐਮ.ਓ. ਡਾ. ਸੰਜੇ ਪਵਾਰ ਦੇ ਸੇਵਾ ਮੁਕਤੀ ’ਤੇ ਕੀਤਾ ਵਿਸ਼ੇਸ਼ ਸਨਮਾਨ

ਨਿਹਾਲ ਸਿੰਘ ਵਾਲਾ, 2 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਪੀ. ਐਚ.

ਅਜੀਤ ਡੈਸਕ 03-08-2026
ਨਿਹਾਲ ਸਿੰਘ ਵਾਲਾ, 2 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਪੀ.ਐਚ.ਸੀ. ਪੱਤੋ ਹੀਰਾ ਸਿੰਘ ਵਿਖੇ ਲਗਭਗ 20 ਸਾਲ ਤੋਂ ਬਤੌਰ ਐਸ.ਐਮ.ਓ. ਸਿਹਤ ਸੇਵਾਵਾਂ ਨਿਭਾ ਰਹੇ ਡਾ. ਸੰਜੇ ਪਵਾਰ ਦੀ ਸੇਵਾ ਮੁਕਤੀ ਮੌਕੇ ਮਨੁੱਖਤਾ ਦੀ ਭਲਾਈ ਸੇਵਾ ਸੰਸਥਾ ਪੱਤੋ ਹੀਰਾ ਸਿੰਘ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਨੁੱਖਤਾ ਦਾ ਸੇਵਾ ਭਲਾਈ ਸੰਸਥਾ ਦੇ ਸੇਵਾਦਾਰ ਹਿੰਦਰੀ ਬਰਾੜ ਨੇ ਦੱਸਿਆ ਕਿ ਐਸ.ਐਮ.ਓ. ਡਾ. ਸੰਜੇ ਪਵਾਰ ਪੀ.ਐਚ.ਸੀ. ਪੱਤੋ ਹੀਰਾ ਸਿੰਘ ਵਿਖੇ ਬਹੁਤ ਲੰਬੇ ਸਮੇਂ ਤੋਂ ਇਲਾਕੇ ਭਰ ਦੇ ਲੋਕਾਂ ਨੂੰ ਸਿਹਤ ਵਿਭਾਗ ‘ਚ ਬੇਦਾਗ਼ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੱਸਿਆ ਕਿ ਡਾ. ਸੰਜੇ ਪਵਾਰ ਨੇ ਆਪਣੀਆਂ ਸੇਵਾਵਾਂ ਨਿਭਾਉਣ ਸਮੇਂ ਪੱਤੋ ਹੀਰਾ ਸਿੰਘ ਦੇ ਪੀ.ਐਚ.ਸੀ. ਦੀ ਖੰਡਰ ਬਣੀ ਹੋਈ ਇਮਾਰਤ ਨੂੰ ਪਿੰਡ ਦੇ ਸਹਿਯੋਗ ਨਾਲ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਤੋਂ ਗਰਾਂਟਾਂ ਲੈ ਕੇ ਇਸ ਦਾ ਨਵਨਿਰਮਾਣ ਕਰਵਾਇਆ ਜੋ ਅੱਜ ਇਸ ਸਿਹਤ ਕੇਂਦਰ ‘ਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਰੋਗਾਂ ਤੋਂ ਪੀੜਤ ਲੋਕਾਂ ਨੂੰ ਪਹਿਲ ਦੇ ਅਧਾਰ ‘ਤੇ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਦਵਿੰਦਰ ਸਿੰਘ ਹਿਤਕਾਰੀ ਮੈਡੀਕਲ ਵਾਲੇ, ਪੰਚਾਇਤ ਮੈਂਬਰ ਨਿਰਭੈ ਸਿੰਘ ਖ਼ਾਲਸਾ, ਪੰਚ ਸੁਖਮੰਦਰ ਸਿੰਘ ਫ਼ੌਜੀ, ਮਨਜਿੰਦਰ ਸਿੰਘ ਮਿੰਦੀ, ਨਿਰਮਲ ਸਿੰਘ ਫ਼ੌਜੀ, ਸੁਪਰਵਾਈਜ਼ਰ ਪਵਨ ਕੁਮਾਰ, ਕਲਰਕ ਗੁਰਿੰਦਰ ਸਿੰਘ ਲਵਲੀ, ਜੱਗੀ ਪੱਤੋ, ਸੇਵਕ ਸਿੰਘ ਫ਼ੌਜੀ, ਲੱਖਾ ਰਾਮਪੁਰਾ, ਸੁਖਚੈਨ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲਧਾਈ ਕੇ ਪਰਿਵਾਰ ਦੀ ਮਾਤਾ ਦਰਸ਼ਨਾ ਦੇਵੀ ਦਾ ਦਿਹਾਂਤ ਅਗਲੀ ਖ਼ਬਰ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਪਿੰਡ ਥੰਮਣਵਾਲਾ ਵਿਖੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।