04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਨਵ-ਪੰਜਾਬੀ ਸਾਹਿਤ ਸਭਾ ਨੇ ਸਾਵਣ ਕਵੀ ਦਰਬਾਰ ਕਰਵਾਇਆ ਸਭਾ ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ, ਪ੍ਰਸਾਰ ਲਈ ਯਤਨਸ਼ੀਲ-ਮਾਸਟਰ ਸ਼ਮਸ਼ੇਰ ਸਿੰਘ

ਕੋਟ ਈਸੇ ਖਾਂ, 3 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਸਾਹਿਤਕ ਸੰਸਥਾ ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਵਲੋਂ ਹਰ ਸਾਲ ਦੀ ਤਰ੍ਹਾਂ ਸਾਵਣ ਮਹੀਨੇ ਦੀ ਮਹੱਤਤਾ ਨੂੰ ਵੇਖਦਿਆਂ ਸਾਵਣ ਕਵੀ ਦਰਬਾਰ ਦਾ ਆਯੋਜਨ ਮਾਸਟਰ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ ਲੜਕੇ ਕੋਟ ਈਸੇ ਖਾਂ, ਜ਼ੀਰਾ ਰੋਡ ਵਿਖੇ ਕੀਤਾ ਗਿਆ। ਜਿਸ ਵਿਚ ਨੇੜੇ-ਤੇੜੇ ਦੀਆਂ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ, ਕਵੀਆਂ, ਲੇਖਕਾਂ ਅਤੇ ਪਾਠਕਾਂ ਨੇ ਭਾਗ ਲਿਆ।

ਅਜੀਤ ਡੈਸਕ 04-08-2026
ਕੋਟ ਈਸੇ ਖਾਂ, 3 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਸਾਹਿਤਕ ਸੰਸਥਾ ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਵਲੋਂ ਹਰ ਸਾਲ ਦੀ ਤਰ੍ਹਾਂ ਸਾਵਣ ਮਹੀਨੇ ਦੀ ਮਹੱਤਤਾ ਨੂੰ ਵੇਖਦਿਆਂ ਸਾਵਣ ਕਵੀ ਦਰਬਾਰ ਦਾ ਆਯੋਜਨ ਮਾਸਟਰ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ ਲੜਕੇ ਕੋਟ ਈਸੇ ਖਾਂ, ਜ਼ੀਰਾ ਰੋਡ ਵਿਖੇ ਕੀਤਾ ਗਿਆ। ਜਿਸ ਵਿਚ ਨੇੜੇ-ਤੇੜੇ ਦੀਆਂ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ, ਕਵੀਆਂ, ਲੇਖਕਾਂ ਅਤੇ ਪਾਠਕਾਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਗੁਰਦੀਪ ਖਿੰਡਾ ਅਤੇ ਮੀਤ ਪ੍ਰਧਾਨ ਜਸਵਿੰਦਰ ਸੰਧੂ ਘਲੋਟੀ ਨੇ ਦੱਸਿਆ ਕਿ ਸਾਵਣ ਕਵੀ ਦਰਬਾਰ ਵਿਚ ਆਏ ਲੇਖਕਾਂ, ਕਵੀਆਂ ਅਤੇ ਪੰਜਾਬੀ ਸਰੋਤਿਆਂ ਨੂੰ ਸਭਾ ਦੇ ਪ੍ਰਧਾਨ ਮਾਸਟਰ ਸ਼ਮਸ਼ੇਰ ਸਿੰਘ ਨੇ ਜੀ ਆਇਆ ਆਖਿਆ। ਸਭਾ ਦੇ ਪੁਰਾਣੇ ਮੈਂਬਰ ਗੁਰਬਖ਼ਸ਼ ਸਿੰਘ ਕੋਟੀਆ ਨੇ ਸਾਵਣ ਮਹੀਨੇ ਨੂੰ ਸਮਰਪਿਤ ਗੀਤ ਗਾ ਕੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਵਿਰਾਸਤ ਪ੍ਰੇਮੀ ਪਰਮਜੀਤ ਸਿੰਘ ਕੜਿਆਲ, ਗੁਰਦੀਪ ਖਿੰਡਾ, ਜੀਵਨ ਸਿੰਘ ਹਾਣੀ, ਹਰਬੰਸ ਸਿੰਘ ਗੈਦੂ, ਸ਼ਾਇਰ ਕੁਲਵੰਤ ਜ਼ੀਰਾ, ਵਰਿੰਦਰ ਜ਼ੀਰਾ, ਨੌਜਵਾਨ ਸ਼ਾਇਰ ਸੁਖਰਾਜ ਜ਼ੀਰਾ, ਹਰੀ ਦਾਸ ਚੌਹਾਨ, ਨੌਜਵਾਨ ਸ਼ਾਇਰ ਸੁਖਬੀਰ ਮੁਹੱਬਤ, ਮਾਸਟਰ ਸ਼ਮਸ਼ੇਰ ਸਿੰਘ, ਦਿਲ ਦਿਲਜੀਤ, ਸੰਤੋਖ ਸਿੰਘ ਰਾਜਾ ਮਨੇਸ, ਗਿੱਲ ਕੋਟਲੀ ਸੰਘਰ, ਬਲਵਿੰਦਰ ਸਿੰਘ ਬੀ.ਏ, ਡਾ. ਜੀਤ ਸਿੰਘ, ਸਭਾ ਦੇ ਖ਼ਜ਼ਾਨਚੀ ਪਵਨ ਅਰੋੜਾ, ਸੂਬਾ ਸਿੰਘ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾ ਕੇ ਸਾਵਣ ਕਵੀ ਦਰਬਾਰ ਨੂੰ ਸਿਖਰ ‘ਤੇ ਪਹੁੰਚਾਇਆ। ਸਭਾ ਦੇ ਜਨਰਲ ਸਕੱਤਰ ਵਿਵੇਕ ਨੇ ਦਿੱਲੀ ਤੋਂ ਆਨਲਾਈਨ ਸਾਵਣ ਮਹੀਨੇ ਮੌਕੇ ਆਪਣੀ ਰਚਨਾ ਸੁਣਾਈ। ਗੁਰਬਖ਼ਸ਼ ਸਿੰਘ ਕੋਟੀਆ ਨੇ ਆਪਣੀ ਪੁਸਤਕ ‘’ਉਡੀਕਾਂ’’ ਨਵ ਪੰਜਾਬੀ ਸਹਿਤ ਸਭਾ, ਕੋਟ ਈਸੇ ਖਾਂ ਨੂੰ ਭੇਟ ਕੀਤੀ। ਆਏ ਹੋਏ ਲੇਖਕਾਂ, ਕਵੀਆਂ ਅਤੇ ਪਾਠਕਾਂ ਦਾ ਸਾਵਣ ਕਵੀ ਦਰਬਾਰ ਵਿਚ ਪਹੁੰਚਣ ਅਤੇ ਪ੍ਰੋਗਰਾਮ ਨੂੰ ਸਫਲ ਕਰਨ ਲਈ ਪ੍ਰੋ. ਗੁਰਦੀਪ ਖਿੰਡਾ ਨੇ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਸੰਧੂ ਗਲੋਟੀ ਨੇ ਬਾਖ਼ੂਬੀ ਨਿਭਾਈ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਪਹਿਲੇ ਸਾਲ ਦੇ ਦਾਖ਼ਲੇ ਦੀ ਆਖ਼ਰੀ ਮਿਤੀ ਵਧਾਈ ਅਗਲੀ ਖ਼ਬਰ ਜਥੇਦਾਰ ਮਾਹਲਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦਾ ਵੱਡਾ ਵਿਸਥਾਰ ਪ੍ਰਗਟ ਧਾਲੀਵਾਲ ਮਾੜੀ ਮੁਸਤਫ਼ਾ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।