14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਕਿਸ਼ਨਪੁਰਾ ਕਲਾਂ ’ਚ ਕਿਸਾਨ ਗੋਸ਼ਟੀ ਕੈਂਪ ਲਗਾਇਆ

ਕਿਸ਼ਨਪੁਰਾ ਕਲਾਂ, 13 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਅੰਮ੍ਰਿਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ.

ਕਿਸ਼ਨਪੁਰਾ ਕਲਾਂ ਵਿਖੇ ਲਗਾਈ ਕਿਸਾਨ ਗੋਸ਼ਟੀ ਦੌਰਾਨ ਬੁਲਾਰੇ ਤੇ ਹਾਜ਼ਰ ਪਿੰਡ ਵਾਸੀ। ਤਸਵੀਰਾਂ : ਅਮੋਲਕ ਸਿੰਘ ਕਲਸੀ 14-08-2026
ਕਿਸ਼ਨਪੁਰਾ ਕਲਾਂ, 13 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਅੰਮ੍ਰਿਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਬਾਜ਼ ਸਿੰਘ ਥਿੰਦ ਦੀ ਯੋਗ ਅਗਵਾਈ ਹੇਠ ਅੱਜ ਪਿੰਡ ਕਿਸ਼ਨਪੁਰਾ ਕਲਾਂ ਕੋ.ਪ. ਸੁਸਾਇਟੀ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਬਲਾਕ ਕੋਟ ਈਸੇ ਖਾਂ ਵਲੋਂ ਆਤਮਾ ਸਕੀਮ ਅਧੀਨ ਕਿਸਾਨ ਗੋਸ਼ਟੀ ਲਗਾਈ ਗਈ। ਇਸ ਕਿਸਾਨ ਗੋਸ਼ਟੀ ਵਿਚ ਡਾ. ਜਸਬੀਰ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਕੋਟ ਈਸੇ ਖਾਂ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਉੱਪਰ ਖੁਰਾਕੀ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਜਿਵੇਂ ਕਿ ਜੰਕ ਦੀ ਘਾਟ, ਲੋਹੇ ਦੀ ਘਾਟ, ਸਲਫ਼ਰ ਦੀ ਘਾਟ ਦੇ ਲੱਛਣਾਂ ਬਾਰੇ ਦੱਸਿਆ ਅਤੇ ਤੱਤਾਂ ਨੂੰ ਪੂਰਾ ਕਰਨ ਲਈ ਲੋੜ ਅਨੁਸਾਰ ਢੁਕਵੀਂ ਵਰਤੋਂ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਜ਼ਿੰਕ ਦੀ ਘਾਟ ਨਾਲ ਝੋਨੇ ਦੀ ਫ਼ਸਲ ਉੱਪਰ ਬਿਮਾਰੀ ਅਤੇ ਉਸ ਦੇ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਗੋਸ਼ਟੀ ਵਿਚ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਉੱਪਰ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜੇ ਮਕੌੜੇ, ਸੁੰਡੀ, ਚਿੱਟੀ ਪਿੱਠ ਵਾਲਾ ਟਿੱਡਾ ਆਦਿ ਬਾਰੇ ਦੱਸਿਆ। ਕੈਂਪ ‘ਚ ਕੁਲਵਿੰਦਰ ਸਿੰਘ ਬਲਾਕ ਟੈਕਨੋਲਜੀ ਮੈਨੇਜਰ ਵਲੋਂ ਕਿਸਾਨਾਂ ਨੂੰ ਆਤਮਾ ਸਕੀਮ ਦੀਆਂ ਗਤੀਵਿਧੀਆਂ ਜਿਵੇਂ ਕਿ ਟਰੇਡਿੰਗ ਕੈਪ, ਪ੍ਰਦਰਸ਼ਨੀ ਪਲਾਂਟ, ਸੈੱਲਫ਼ ਹੈਲਪ ਗਰੁੱਪ ਆਰਗੈਨਿਕ ਖੇਤੀ ਸਬਜ਼ੀ ਦੀ ਕਾਸ਼ਤ ਖੁੰਬਾਂ ਦੀ ਕਾਸ਼ਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਗੋਸ਼ਟੀ ਦੌਰਾਨ ਡਾਕਟਰ ਸੋਨੀਆ ਰਾਣੀ ਨੇ ਕਿਸਾਨਾਂ ਨੂੰ ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਫਾਰਮਰ ਰਜਿਸਟਰੀ ਬਾਰੇ ਸੀ.ਆਰ.ਐਮ. ਦੀਆਂ ਗਤੀਵਿਧੀਆਂ ਬਾਰੇ ਜਾਣੂ ਜਾਣਕਾਰੀ ਦਿੱਤੀ ਇਸ ਕੈਂਪ ਦੇ ਅਖੀਰ ਵਿਚ ਡਾਕਟਰ ਗੁਰਬਾਜ਼ ਸਿੰਘ ਥਿੰਦ ਵਲੋਂ ਕਿਸਾਨਾਂ ਨੂੰ ਮਿੱਟੀ ਪਾਣੀ ਹਵਾ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਲੋਂ ਕਿਸਾਨਾਂ ਨੂੰ ਸਹਾਇਕ ਧੰਦੇ ਜਿਵੇਂ ਮੁਰਗੀ ਪਾਲਣ ਕਿੱਤਾ ਸੂਰ ਪਾਲਣਾ ਮਧੂਮੱਖੀ ਪਾਲਣਾ ਡੇਅਰੀ ਕਿੱਤਾ, ਬਾਗ਼ਬਾਨੀ ਕਿੱਤਾ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਮਾਨ, ਮੈਂਬਰ ਪੰਚਾਇਤ ਜਸਵਿੰਦਰ ਸਿੰਘ ਔਲਖ, ਝਿਲਮਲ ਸਿੰਘ ਔਲਖ, ਬਲਵੀਰ ਸਿੰਘ ਧਾਲੀਵਾਲ, ਨਿਰਮਲ ਸਿੰਘ ਮੱਟੂ, ਅਜੀਤ ਸਿੰਘ ਸਾਧੂ, ਜਗਤਾਰ ਸਿੰਘ ਮਾਨ, ਇਕਬਾਲ ਸਿੰਘ, ਅਤਿੰਦਰਪਾਲ ਸਿੰਘ ਮਾਨ, ਅਮਰੀਕ ਸਿੰਘ ਥਰੀਕੇ, ਅਮਰ ਸਿੰਘ, ਲਖਵੀਰ ਸਿੰਘ ਔਲਖ, ਸੁਖਚੈਨ ਸਿੰਘ ਆਦਿ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਪਾਥਵੇਅਜ਼ ਗਲੋਬਲ ਸਕੂਲ ਨੇ 29ਵੀਂਆਂ ਜ਼ੋਨ ਖੇਡਾਂ ਅੰਡਰ-17 ਕ੍ਰਿਕਟ ‘ਚ ਜਿੱਤਿਆ ਗੋਲਡ ਮੈਡਲ ਅਗਲੀ ਖ਼ਬਰ ਹਰ ਬੂਥ ਕਾਂਗਰਸ ਮਜ਼ਬੂਤ ਤਹਿਤ ਕੀਤੀਆਂ ਮੀਟਿੰਗਾਂ ਨੇ ਕਾਂਗਰਸ ਪਾਰਟੀ ਨੂੰ ਕੀਤਾ ਮਜ਼ਬੂਤ-ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।