22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਬੱਡੂਵਾਲ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ 27 ਨੂੰ

ਧਰਮਕੋਟ, 22 ਅਕਤੂਬਰ (ਪਰਮਜੀਤ ਸਿੰਘ)-ਇਲਾਕਾ ਨਿਵਾਸੀ ਸੰਤਾਂ ਮਹਾਂਪੁਰਸ਼ਾਂ ਅਤੇ ਬਾਬਾ ਭੋਲਾ ਸਿੰਘ ਦੀ ਅਗਵਾਈ ਹੇਠ ਪਿੰਡ ਬੱਡੂਵਾਲ ਵਿਖੇ ਨਗਰ ਪੰਚਾਇਤ, ਸਮੂਹ ਨਗਰ ਨਿਵਾਸੀ ਦੇ ਪੂਰਨ ਸਹਿਯੋਗ ਨਾਲ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਭਗਤ ਬਾਬਾ ਨਾਮਦੇਵ ਜੀ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ 25 ਅਕਤੂਬਰ ਨੂੰ ਪ੍ਰਕਾਸ਼ ਕਰਵਾਏ ਜਾਣਗੇ ਜਿਨ੍ਹਾਂ ਦੇ ਭੋਗ 27 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਪਿੰਡ ਬੱਡੂਵਾਲ ਵਿਖੇ ਪਾਏ ਜਾਣਗੇ ਉਪਰੰਤ 11 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ ਤੇ ਇਸੇ ਦਿਨ 27 ਅਕਤੂਬਰ ਨੂੰ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਸਵੇਰੇ 9 ਵਜੇ ਤੋਂ 1 ਵਜੇ ਤੱਕ ਪੰਚਾਇਤ ਘਰ ਪਿੰਡ ਬੱਡੂਵਾਲ ਵਿਖੇ ਗੁਰਮੁਖ ਭਲਾਈ ਸੰਸਥਾ ਮੋਗਾ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ ਜਿਸ ਵਿਚ ਸ਼ੰਕਰਾ ਆਈ ਹਸਪਤਾਲ ਦੇ ਡਾਕਟਰ ਅੱਖਾਂ ਦਾ ਚੈੱਕਅਪ ਕਰਨਗੇ, ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਤੇ ਅੱਖਾਂ ਦੇ ਲੈਂਸ ਅਪਰੇਸ਼ਨ ਕਰਕੇ ਬਿਲਕੁਲ ਮੁਫਤ ਪਾਏ ਜਾਣਗੇ। ਮਰੀਜ਼ ਕੇਸੀ ਇਸ਼ਨਾਨ ਕਰਕੇ ਆਪਣੇ ਨਾਲ ਆਪਣਾ ਆਧਾਰ ਕਾਰਡ ਜ਼ਰੂਰ ਲੈ ਕੇ ਆਉਣ।

ਅਜੀਤ ਡੈਸਕ 23-10-2026
ਧਰਮਕੋਟ, 22 ਅਕਤੂਬਰ (ਪਰਮਜੀਤ ਸਿੰਘ)-ਇਲਾਕਾ ਨਿਵਾਸੀ ਸੰਤਾਂ ਮਹਾਂਪੁਰਸ਼ਾਂ ਅਤੇ ਬਾਬਾ ਭੋਲਾ ਸਿੰਘ ਦੀ ਅਗਵਾਈ ਹੇਠ ਪਿੰਡ ਬੱਡੂਵਾਲ ਵਿਖੇ ਨਗਰ ਪੰਚਾਇਤ, ਸਮੂਹ ਨਗਰ ਨਿਵਾਸੀ ਦੇ ਪੂਰਨ ਸਹਿਯੋਗ ਨਾਲ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਭਗਤ ਬਾਬਾ ਨਾਮਦੇਵ ਜੀ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ 25 ਅਕਤੂਬਰ ਨੂੰ ਪ੍ਰਕਾਸ਼ ਕਰਵਾਏ ਜਾਣਗੇ ਜਿਨ੍ਹਾਂ ਦੇ ਭੋਗ 27 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਪਿੰਡ ਬੱਡੂਵਾਲ ਵਿਖੇ ਪਾਏ ਜਾਣਗੇ ਉਪਰੰਤ 11 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ ਤੇ ਇਸੇ ਦਿਨ 27 ਅਕਤੂਬਰ ਨੂੰ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਸਵੇਰੇ 9 ਵਜੇ ਤੋਂ 1 ਵਜੇ ਤੱਕ ਪੰਚਾਇਤ ਘਰ ਪਿੰਡ ਬੱਡੂਵਾਲ ਵਿਖੇ ਗੁਰਮੁਖ ਭਲਾਈ ਸੰਸਥਾ ਮੋਗਾ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ ਜਿਸ ਵਿਚ ਸ਼ੰਕਰਾ ਆਈ ਹਸਪਤਾਲ ਦੇ ਡਾਕਟਰ ਅੱਖਾਂ ਦਾ ਚੈੱਕਅਪ ਕਰਨਗੇ, ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਤੇ ਅੱਖਾਂ ਦੇ ਲੈਂਸ ਅਪਰੇਸ਼ਨ ਕਰਕੇ ਬਿਲਕੁਲ ਮੁਫਤ ਪਾਏ ਜਾਣਗੇ। ਮਰੀਜ਼ ਕੇਸੀ ਇਸ਼ਨਾਨ ਕਰਕੇ ਆਪਣੇ ਨਾਲ ਆਪਣਾ ਆਧਾਰ ਕਾਰਡ ਜ਼ਰੂਰ ਲੈ ਕੇ ਆਉਣ। ਲਾਈਫ ਕੇਅਰ ਲੈਬੋਟਰੀ ਵਲੋਂ 6 ਟੈਸਟ ਕਿਡਨੀ, ਯੂਰਿਕ ਐਸਿਡ, ਸ਼ੂਗਰ ਟੈਸਟ ਫ੍ਰੀ ਕੀਤੇ ਜਾਣਗੇ। ਬਲੱਡ ਡੋਨਰਜ਼ ਕਲੱਬ ਐਂਡ ਵੈੱਲਫੇਅਰ ਸੁਸਾਇਟੀ ਧਰਮਕੋਟ ਵਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ| ਇਸ ਕੈਂਪ ਵਿਚ ਬਲਵੰਤ ਸਿੰਘ ਬਸਰਾ ਪਰਿਵਾਰ ਪਿੰਡ ਬੱਡੂਵਾਲ ਦਾ ਵਿਸ਼ੇਸ਼ ਸਹਿਯੋਗ ਹੈ| ਇਹ ਜਾਣਕਾਰੀ ਪ੍ਰੈੱਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲ ਨੇ ਦਿੱਤੀ।
ਪਿਛਲੀ ਖ਼ਬਰ ਪ੍ਰੇਮ ਚੰਦ ਚੱਕੀ ਵਾਲੇ ਆਮ ਆਦਮੀ ਪਾਰਟੀ ਟਰੇਡ ਵਿੰਗ ਦੇ ਸਟੇਟ ਜੁਆਇੰਟ ਸਕੱਤਰ ਨਿਯੁਕਤ ਅਗਲੀ ਖ਼ਬਰ ਮੋਗਾ ਸੈਂਟਰ ਰਾਈਸ ਮਿੱਲ ਨੇ ਐਸੋਸੀਏਸ਼ਨ ਦੀ ਮਜ਼ਬੂਤੀ ਲਈ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪਿਆ- ਹੁੰਦਲ ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।