22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮੋਗਾ ਸੈਂਟਰ ਰਾਈਸ ਮਿੱਲ ਨੇ ਐਸੋਸੀਏਸ਼ਨ ਦੀ ਮਜ਼ਬੂਤੀ ਲਈ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪਿਆ- ਹੁੰਦਲ ਗਰਗ

ਮੋਗਾ, 22 ਅਕਤੂਬਰ (ਅਸ਼ੋਕ ਬਾਂਸਲ)- ਮੋਗਾ ਸੈਂਟਰ ਰਾਈਸ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਪਰਮ ਵਿਜੇ ਸਿੰਘ ਮਿੱਕੀ ਹੁੰਦਲ ਅਤੇ ਚੇਅਰਮੈਨ ਰਤਨ ਗਰਗ ਵਲੋਂ ਐਸੋਸੀਏਸ਼ਨ ਦੀ ਮਜ਼ਬੂਤੀ ਅਤੇ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਨਵੇਂ ਮੈਂਬਰਾਂ ਨੂੰ ਵੱਖ-ਵੱਖ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਲੜੀ ਤਹਿਤ ਆਯੂਸ਼ ਕਰੋੜਾ ਰਿੱਕੀ ਨੂੰ ਸੀਨੀਅਰ ਵਾਈਸ ਪ੍ਰਧਾਨ, ਰਣਬੀਰ ਸਿੰਘ ਲਾਲੀ ਨੂੰ ਵਾਈਸ ਚੇਅਰਮੈਨ, ਮੁਰਾਰੀ ਸਿੰਗਲਾ ਨੂੰ ਵਾਈਸ ਪ੍ਰਧਾਨ, ਸਨਮ ਨੂੰ ਜਨਰਲ ਸਕੱਤਰ, ਰਾਹੁਲ ਬਾਂਸਲ ਨੂੰ ਸਕੱਤਰ ਅਤੇ ਮਨੀਸ਼ ਮੰਗਲਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 23-10-2026
ਮੋਗਾ, 22 ਅਕਤੂਬਰ (ਅਸ਼ੋਕ ਬਾਂਸਲ)- ਮੋਗਾ ਸੈਂਟਰ ਰਾਈਸ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਪਰਮ ਵਿਜੇ ਸਿੰਘ ਮਿੱਕੀ ਹੁੰਦਲ ਅਤੇ ਚੇਅਰਮੈਨ ਰਤਨ ਗਰਗ ਵਲੋਂ ਐਸੋਸੀਏਸ਼ਨ ਦੀ ਮਜ਼ਬੂਤੀ ਅਤੇ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਨਵੇਂ ਮੈਂਬਰਾਂ ਨੂੰ ਵੱਖ-ਵੱਖ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਲੜੀ ਤਹਿਤ ਆਯੂਸ਼ ਕਰੋੜਾ ਰਿੱਕੀ ਨੂੰ ਸੀਨੀਅਰ ਵਾਈਸ ਪ੍ਰਧਾਨ, ਰਣਬੀਰ ਸਿੰਘ ਲਾਲੀ ਨੂੰ ਵਾਈਸ ਚੇਅਰਮੈਨ, ਮੁਰਾਰੀ ਸਿੰਗਲਾ ਨੂੰ ਵਾਈਸ ਪ੍ਰਧਾਨ, ਸਨਮ ਨੂੰ ਜਨਰਲ ਸਕੱਤਰ, ਰਾਹੁਲ ਬਾਂਸਲ ਨੂੰ ਸਕੱਤਰ ਅਤੇ ਮਨੀਸ਼ ਮੰਗਲਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਗਣੇਸ਼, ਅਮਨ ਗੋਇਲ ਤੇ ਰਿਪਣ ਸਿੰਗਲਾ ਨੂੰ ਐਗਜ਼ੀਕਿਊਟਿਵ ਮੈਂਬਰਾਂ ਵਜੋਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪਰਮ ਵਿਜੇ ਸਿੰਘ ਮਿੱਕੀ ਹੁੰਦਲ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ, ਲਿਫ਼ਟਿੰਗ ਅਤੇ ਮਿਲਿੰਗ ਨਾਲ ਸਬੰਧਿਤ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਰਾਕੇਸ਼ ਕੁਮਾਰ ਮੱਟਾ, ਸੋਹਨ ਲਾਲ ਗਰਗ, ਅਸ਼ੋਕ ਜੈਨ, ਟੀਟੂ, ਅਨੀਕਾਂਤ, ਆਸ਼ੂ, ਗੁਰਿੰਦਰ ਢਿੱਲੋਂ ਅਤੇ ਸੁਮਿਤ ਗਰਗ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਬੱਡੂਵਾਲ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ 27 ਨੂੰ ਅਗਲੀ ਖ਼ਬਰ ਜਲੰਧਰ ਕਾਲੋਨੀ ਵਿਖੇ ਨਰਾਤਿਆਂ ਦੇ ਸਬੰਧ ’ਚ ਮਾਂ ਭਗਵਤੀ ਦੀਆਂ 9 ਰੋਜ਼ਾ ਚੌਂਕੀਆਂ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।