ਗੁਰੂ ਨਾਨਕ ਪਬਲਿਕ ਸਕੂਲ ਸੈਦੋਕੇ ਵਿਖੇ ਵਾਤਾਵਰਨ ਦਿਵਸ ਮਨਾਇਆ
ਨਿਹਾਲ ਸਿੰਘ ਵਾਲਾ, 13 ਅਗਸਤ (ਸੁਖਦੇਵ ਸਿੰਘ ਖ਼ਾਲਸਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੈਦੋਕੇ ਵਿਖੇ ਸੰਸਥਾ ਦੇ ਚੇਅਰਮੈਨ ਪਰਮਜੀਤ ਸਿੰਘ ਚਹਿਲ ਅਤੇ ਪ੍ਰਿੰਸੀਪਲ ਮਨਿੰਦਰਪਾਲ ਕੌਰ ਚਹਿਲ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਵਲੋਂ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸਕੂਲ ਕੈਂਪਸ ‘ਚ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ।
ਅਜੀਤ ਡੈਸਕ
14-08-2026