20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੁਖਬੀਰ ਸਿੰਘ ਬਾਦਲ ਵਲੋਂ ਨਿਯੁਕਤ ਕੌਮੀ ਮੀਤ ਪ੍ਰਧਾਨ ਰਾਜਵੰਤ ਸਿੰਘ ਮਾਹਲਾ, ਰਣਜੀਤ ਸਿੰਘ ਭਾਊ ਅਤੇ ਐਡਵੋਕੇਟ ਵਿਜੇ ਧੀਰ ਦਾ ਸੰਨੀ ਗਿੱਲ ਵਲੋਂ ਸਨਮਾਨ

ਮੋਗਾ, 19 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਵ ਨਿਯੁਕਤ ਕੌਮੀ ਮੀਤ ਪ੍ਰਧਾਨ ਰਾਜਵੰਤ ਸਿੰਘ ਮਾਹਲਾ, ਰਣਜੀਤ ਸਿੰਘ ਭਾਊ ਅਤੇ ਐਡਵੋਕੇਟ ਵਿਜੇ ਧੀਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਚਰਨਜੀਤ ਸਿੰਘ ਝੰਡੇਆਣਾ, ਮਨਜੀਤ ਸਿੰਘ ਧੰਮੂ, ਗੋਵਰਧਨ ਪੋਪਲੀ, ਸੁਖਚੈਨ ਸਿੰਘ ਰਾਮੂਵਾਲੀਆ, ਨਰਿੰਦਰਪਾਲ ਸਿੰਘ ਸਹਾਰਨ, ਯੂਥ ਆਗੂ ਸੁਖਬੀਰ ਸਿੰਘ ਗਿੱਲ, ਜੋਏਦੀਪ ਸ਼ਰਮਾ ਹਾਜ਼ਰ ਸਨ।

ਯੂਨੀਕ ਸਕੂਲ ਸਮਾਲਸਰ ਵਿਖੇ ਸੁਤੰਤਰਤਾ ਦਿਵਸ ਮਨਾਇਆ 20-08-2026
ਮੋਗਾ, 19 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਵ ਨਿਯੁਕਤ ਕੌਮੀ ਮੀਤ ਪ੍ਰਧਾਨ ਰਾਜਵੰਤ ਸਿੰਘ ਮਾਹਲਾ, ਰਣਜੀਤ ਸਿੰਘ ਭਾਊ ਅਤੇ ਐਡਵੋਕੇਟ ਵਿਜੇ ਧੀਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਚਰਨਜੀਤ ਸਿੰਘ ਝੰਡੇਆਣਾ, ਮਨਜੀਤ ਸਿੰਘ ਧੰਮੂ, ਗੋਵਰਧਨ ਪੋਪਲੀ, ਸੁਖਚੈਨ ਸਿੰਘ ਰਾਮੂਵਾਲੀਆ, ਨਰਿੰਦਰਪਾਲ ਸਿੰਘ ਸਹਾਰਨ, ਯੂਥ ਆਗੂ ਸੁਖਬੀਰ ਸਿੰਘ ਗਿੱਲ, ਜੋਏਦੀਪ ਸ਼ਰਮਾ ਹਾਜ਼ਰ ਸਨ। ਸਨਮਾਨ ਸਮਾਰੋਹ ਦੌਰਾਨ ਬੋਲਦਿਆਂ ਸੰਜੀਤ ਸਿੰਘ ਸੰਨੀ ਗਿੱਲ ਨੇ ਬੋਲਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਸਦਕਾ ਮੋਗਾ ਹਲਕੇ ਨੂੰ ਜੋ ਤਿੰਨ ਮੀਤ ਪ੍ਰਧਾਨ ਦਿੱਤੇ ਹਨ ਉਨ੍ਹਾਂ ਵਿਚ ਰਣਜੀਤ ਸਿੰਘ ਭਾਊ ਉਹ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਨੂੰ ਸਮਰਪਿਤ ਹੀ ਨਹੀਂ ਲਾਇਆ ਸਗੋਂ ਉਹ ਕੌਮਾਂਤਰੀ ਪੱਧਰ ਦੀ ਨੈਸਲੇ ਫ਼ੈਕਟਰੀ ਦੇ ਪ੍ਰਧਾਨ ਵੀ ਰਹੇ ਅਤੇ ਨੈਸਲੇ ਕੰਪਨੀ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਲਈ ਅਜਿਹੇ ਸੰਘਰਸ਼ ਕਰਕੇ ਜਿੱਤ ਪ੍ਰਾਪਤ ਕੀਤੀ ਕਿ ਨੈਸਲੇ ਫ਼ੈਕਟਰੀ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਸਤਿਕਾਰ ਬਖ਼ਸ਼ਦੇ ਹਨ ਤੇ ਹੁਣ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀਆਂ ਪੈੜਾਂ ‘ਤੇ ਚੱਲ ਰਹੇ ਹਨ ਰਾਜਵੰਤ ਸਿੰਘ ਮਾਹਲਾ ਜੋ ਕਿ ਨੈਸਲੇ ਫ਼ੈਕਟਰੀ ਵਿਚ ਹੁੰਦਿਆਂ ਆਪਣੇ ਕਾਮਿਆਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹਨ ਅਤੇ ਜੇਕਰ ਤੀਸਰੇ ਨਿਯੁਕਤ ਕੀਤੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਵਿਜੇ ਧੀਰ ਦੀ ਗੱਲ ਕਰੀਏ ਤਾਂ ਉਹ ਨੈਸ਼ਨਲ ਪੱਧਰ ਦੇ ਮਜ਼ਦੂਰ ਆਗੂ ਹਨ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਮਜ਼ਦੂਰਾਂ ਦੇ ਹੱਕਾਂ ਲਈ ਲੜਦਿਆਂ ਲਗਾਇਆ ਅਤੇ ਇਹ ਵੀ ਮੋਗਾ ਜ਼ਿਲ੍ਹੇ ਨੂੰ ਵੱਡਾ ਮਾਣ ਉਨ੍ਹਾਂ ਨੇ ਇਹ ਦਿਵਾਇਆ ਕਿ ਉਹ ਆਲ ਇੰਡੀਆ ਮਜ਼ਦੂਰ ਯੂਨੀਅਨ ਦੇ ਮੁੱਢਲੇ ਮੈਂਬਰਾਂ ਵਿਚੋਂ ਇਕ ਹਨ ਅਤੇ ਇਹ ਗੱਲ ਕੋਈ ਅੱਤਕਥਨੀ ਨਹੀਂ ਕਿ ਵਿਜੇ ਧੀਰ ਇਕ ਮਜ਼ਬੂਤ ਮਜ਼ਦੂਰ ਲੀਡਰ ਹਨ ਤੇ ਇਹਨਾਂ ਦੀਆਂ ਤਿੰਨੇ ਨਿਯੁਕਤੀਆਂ ਇਨ੍ਹਾਂ ਆਗੂਆਂ ਦੀ ਕਾਬਲੀਅਤ ਦੀ ਤਸਵੀਰ ਹੈ ਅਤੇ ਉਨ੍ਹਾਂ ਦੀਆਂ ਨਿਯੁਕਤੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋ ਕੇ ਉੱਭਰੇਗਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਤੇ ਹਲਕਾ ਮੋਗਾ ਮਾਣ ਮਹਿਸੂਸ ਕਰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਨੌਨਿਧ ਫਾਈਨਾਂਸ, ਗੁਰਜੰਟ ਸਿੰਘ ਰਾਮੂੰਵਾਲਾ, ਦਿਲਬਾਗ ਸਿੰਘ ਬਿੱਟੂ, ਹਰਪਾਲ ਸਿੰਘ ਮੱਕੜ, ਦਵਿੰਦਰ ਸਿੰਘ ਪੀਏ, ਗੁਰਪ੍ਰੀਤ ਸਿੰਘ ਹੈਪੀ, ਸੁਖਚੈਨ ਸਿੰਘ ਰਾਮੂਵਾਲੀਆ, ਬਲਜੀਤ ਸਿੰਘ ਡਰੋਲੀ ਭਾਈ, ਕੁਲਦੀਪ ਸਿੰਘ ਦੀਪਾ ਸਰਕਲ ਪ੍ਰਧਾਨ, ਜਸਪਾਲ ਸਿੰਘ ਭੱਟੀ, ਲਖਵੀਰ ਸਿੰਘ ਖੋਖਰ, ਪਰਮਜੀਤ ਸਿੰਘ ਨੈਸਲੇ, ਪਰਮਿੰਦਰ ਸਿੰਘ ਸਫ਼ਰੀ, ਹਰਬੰਸ ਸਿੰਘ ਖ਼ਾਲਸਾ, ਸੁਰਜੀਤ ਸਿੰਘ ਬੁੱਗਾ, ਸੁਨੀਲ ਚਾਟਲੇ, ਹਰਪ੍ਰੀਤ ਭੰਮ, ਵਿੱਕੀ ਸਹੋਤਾ, ਜਰਨੈਲ ਸਿੰਘ ਖੁਡੀਆ, ਪਰਮਿੰਦਰ ਸਿੰਘ ਖੂਹ ਵਾਲੇ, ਦਵਿੰਦਰ ਸ਼ਰਮਾ, ਜਸਵੀਰ ਝਿਰੀ, ਬਲਵੀਰ ਐਮ ਸੀ, ਹਰਪ੍ਰੀਤ ਸਿੰਘ ਖੀਵਾ, ਮੇਹਰਬਾਨ ਸਿੰਘ ਬਿੱਟੂ ਵਿੱਕੀ ਸਹੋਤਾ, ਗੁਰਜੰਟਪਾਲ ਸਿੰਘ, ਨੈਬ ਸਿੰਘ ਬਿੱਟੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਥ ਵਿਰੋਧੀ ਤਾਕਤਾਂ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਮਿਸ਼ਨ ਤੋਂ ਨਹੀਂ ਰੋਕ ਸਕਦੀਆਂ-ਡੱਲਾ, ਦੌਲਤਪੁਰਾ, ਕਪੂਰੇ ਕਿਹ... ਅਗਲੀ ਖ਼ਬਰ ਸੰਜਮ ਜੀਵਨ ਵਿਚ ਨਵੀਂ ਰੌਸ਼ਨੀ ਪੈਦਾ ਕਰ ਸਕਦਾ ਹੈ | —ਸਾਇਰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।