23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦਾ ਤੀਜ ਤਿਉਹਾਰ ਯਾਦਗਾਰੀ ਹੋ ਨਿਬੜਿਆ

ਨਿਹਾਲ ਸਿੰਘ ਵਾਲਾ , 22 ਅਗਸਤ ( ਪਲਵਿੰਦਰ ਸਿੰਘ ਟਿਵਾਣਾ )- ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਤੀਆਂ ਦੇ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਅਤੇ ਧੂਮ - ਧਾਮ ਨਾਲ ਮਨਾਇਆ ਗਿਆ । ਇਹ ਸਮਾਗਮ ਵਿਚ ਬੀਬੀ ਮਨਜੀਤ ਕੌਰ ਸਹਿਣਾ ਮੁੱਖ ਮਹਿਮਾਨ ਦੇ ਤੌਰ ‘ ਤੇ ਪਹੁੰਚੇ ।

ਅਜੀਤ ਡੈਸਕ 23-08-2026
ਨਿਹਾਲ ਸਿੰਘ ਵਾਲਾ , 22 ਅਗਸਤ ( ਪਲਵਿੰਦਰ ਸਿੰਘ ਟਿਵਾਣਾ )- ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਤੀਆਂ ਦੇ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਅਤੇ ਧੂਮ - ਧਾਮ ਨਾਲ ਮਨਾਇਆ ਗਿਆ । ਇਹ ਸਮਾਗਮ ਵਿਚ ਬੀਬੀ ਮਨਜੀਤ ਕੌਰ ਸਹਿਣਾ ਮੁੱਖ ਮਹਿਮਾਨ ਦੇ ਤੌਰ ‘ ਤੇ ਪਹੁੰਚੇ । ਉਨ੍ਹਾਂ ਦੇ ਪਹੁੰਚਣ ਤੇ ਸਕੂਲ ਪ੍ਰਧਾਨ ਚਰਨ ਸਿੰਘ , ਸਕੂਲ ਚੇਅਰਮੈਨ ਯੋਗਿੰਦਰ ਪ੍ਰਸ਼ਾਦ ਸ਼ਰਮਾ , ਪ੍ਰਿੰਸੀਪਲ ਕੰਜੂਮੁਲ ਜੋਅ ਤੇ ਵਾਈਸ ਪ੍ਰਿੰਸੀਪਲ ਜਸਮੇਲ ਸਿੰਘ ਨੇ ਜੀ ਆਇਆ ਕਿਹਾ । ਇਸ ਮੌਕੇ ਵਿਦਿਆਰਥੀਆਂ ਨੇ ਸਭਿਆਚਾਰ ਪੇਸ਼ਕਾਰੀਆਂ ਗਿੱਧੇ , ਭੰਗੜੇ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਤੀਆਂ ਦੇ ਤਿਉਹਾਰ ਦੌਰਾਨ ਪੰਜਾਬੀ ਪਹਿਰਾਵੇ ਵਿਚ ਸਜੀਆਂ ਵਿਦਿਆਰਥਣਾਂ ਨੇ ਗਿੱਧੇ ਅਤੇ ਲੋਕ ਨਾਚਾਂ ਰਾਹੀਂ ਪੰਜਾਬੀ ਸਭਿਆਚਾਰ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ । ਪੰਜਾਬੀ ਲੋਕ ਗੀਤ , ਬੋਲੀਆਂ , ਮਹਿੰਦੀ ਅਤੇ ਰਵਾਇਤੀ ਖੇਡਾਂ ਸਮਾਗਮ ਦਾ ਵਿਸ਼ੇਸ਼ ਤੌਰ ‘ ਤੇ ਖਿੱਚ ਦਾ ਕੇਂਦਰ ਬਣੇ ਰਹੇ । ਇਸ ਖ਼ਾਸ ਮੌਕੇ ਸਕੂਲ ਅਧਿਆਪਕਾਂ ਵਲੋਂ ਲਗਾਇਆ ਗਿਆ ਪੰਜਾਬੀ ਢਾਬਾ ਵੀ ਖਿੱਚ ਦਾ ਕੇਂਦਰ ਰਿਹਾ ਜਿਸ ਵਿਚ ਪੰਜਾਬੀ ਰਵਾਇਤੀ ਖਾਣੇ ਜਿਵੇਂ ਕਿ ਖੀਰ , ਗੁਲਗੁਲੇ , ਪੂੜੇ , ਲੱਸੀ , ਮਿੱਸੀ ਰੋਟੀ ਆਦਿ ਦਾ ਸਭ ਨੇ ਆਨੰਦ ਮਾਣਿਆ । ਇਸ ਖ਼ਾਸ ਮੌਕੇ ਪੰਜਾਬੀ ਸਾਹਿਤ ਵਿੱਚ ਆਪਣਾ ਵੱਖਰਾ ਨਾਮ ਰੱਖਣ ਵਾਲੇ ਮੈਡਮ ਮਨਦੀਪ ਕੌਰ ਭਦੌੜ ਤੇ ਉਨ੍ਹਾਂ ਦੇ ਨਾਲ ਮੈਡਮ ਜਸਪ੍ਰੀਤ ਕੌਰ ਵੀ ਸ਼ਾਮਿਲ ਹੋਏ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਅਮੀਰ ਪੰਜਾਬੀ ਵਿਰਾਸਤ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਵੀ ਪ੍ਰੇਰਿਤ ਕੀਤਾ । ਸਮਾਗਮ ਦੇ ਅੰਤ ਵਿਚ ਸਮੂਹ ਸਕੂਲ ਪ੍ਰਬੰਧਕ ਕਮੇਟੀ ਤੇ ਸਟਾਫ਼ ਦੁਆਰਾ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਗਈ । ਇਹ ਸਮਾਗਮ ਵਿਦਿਆਰਥੀਆਂ ਵਿਚ ਸਭਿਆਚਾਰਕ ਚੇਤਨਾ ਅਤੇ ਆਪਣੀ ਵਿਰਾਸਤ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨ ਵਿਚ ਸਫਲ ਰਿਹਾ । ਪ੍ਰੋਗਰਾਮ ਦੇ ਅੰਤ ਵਿਚ ਵੱਖ - ਵੱਖ ਗਤੀਵਿਧੀਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।
ਪਿਛਲੀ ਖ਼ਬਰ ਸਫ਼ਾਈ ਸੇਵਕ, ਚੌਕੀਦਾਰ ਮਿਡ-ਡੇ-ਮੀਲ ਕੁੱਕ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਅਗਲੀ ਖ਼ਬਰ ਖ਼ਾਲਸਾ ਸਕੂਲ ਤਖ਼ਤੂਪੁਰਾ ’ਚ ਲਗਾਇਆ ਮੈਡੀਕਲ ਚੈੱਕਅਪ ਕੈਂਪ ਬਾਘਾ ਪੁਰਾਣਾ ਸਰਕਾਰੀ ਹਸਪਤਾਲ ਨੂੰ ਮਿਲੀ ਨਵੀਂ ਐਂਬੂਲੈਂਸ, ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।