28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਪਰਿੰਗ ਫ਼ੀਲਡ ਸਕੂਲ ’ਚ ਰੱਖੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

ਧਰਮਕੋਟ, 27 ਅਗਸਤ (ਪਰਮਜੀਤ ਸਿੰਘ)-ਮੋਗਾ ਇਲਾਕੇ ਦੀ ਮਸ਼ਹੂਰ ਸੰਸਥਾ ਐਸ. ਐਫ.

ਅਜੀਤ ਡੈਸਕ 28-08-2026
ਧਰਮਕੋਟ, 27 ਅਗਸਤ (ਪਰਮਜੀਤ ਸਿੰਘ)-ਮੋਗਾ ਇਲਾਕੇ ਦੀ ਮਸ਼ਹੂਰ ਸੰਸਥਾ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬ ਜੋ ਕਿ ਆਈ.ਸੀ.ਐਸ.ਈ. ਬੋਰਡ ਨਵੀਂ ਦਿੱਲੀ ਤੋ ਮਾਨਤਾ ਪ੍ਰਾਪਤ ਹੈ, ਸਕੂਲ ਵਿਚ ਅੱਜ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਸਭ ਤੋਂ ਪਹਿਲਾਂ ਸਵੇਰ ਦੀ ਸਭਾ ਵਿਚ ਰੱਖੜੀ ਨਾਲ ਸਬੰਧਿਤ ਭਾਸ਼ਣ, ਕਵਿਤਾਵਾਂ ਆਦਿ ਪੇਸ਼ ਕੀਤੇ ਗਏ। ਕਲਾਸ ਤੀਸਰੀ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਨੇ ਰੱਖੜੀ ਬਣਾਉਣ ਦੇ ਮੁਕਾਬਲੇ ਵਿਚ ਹਿੱਸਾ ਲਿਆ। ਜਿਸ ਵਿਚ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਤੋਂ ਇਲਾਵਾ ਨਰਸਰੀ ਤੋਂ ਲੈ ਕੇ ਅੱਠਵੀਂ ਤੱਕ ਦੇ ਲੜਕਿਆਂ ਨੇ ਲੜਕੀਆਂ ਨੂੰ ਰਾਖੀ ਬੰਨ੍ਹਣ ‘ਤੇ ਬਹੁਤ ਹੀ ਸੁੰਦਰ ਤੋਹਫ਼ੇ ਵੀ ਪੇਸ਼ ਕੀਤੇ ਅਤੇ ਜਿਸ ਵਿਚ ਭੈਣ ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨੀਸ਼ਾ ਕੌਸ਼ਿਕ ਨੇ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਭੈਣ, ਭਾਈ ਦੇ ਵਿਚਕਾਰ ਪ੍ਰੇਮ, ਸੁਰੱਖਿਆ ਦਾ ਅਟੁੱਟ ਬੰਧਨ ਹੈ। ਇਸ ਵਿਚ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ੍ਹ ਕੇ ਉਸ ਦੀ ਸਲਾਮਤੀ ਦੀ ਦੁਆ ਮੰਗਦੀਆਂ ਹਨ ਅਤੇ ਭਰਾ ਆਪਣੀ ਭੈਣ ਦੀ ਸੁਰੱਖਿਆ ਦਾ ਵਚਨ ਦਿੰਦਾ ਹੈ। ਇਸ ਮੌਕੇ ਸਕੂਲ ਦੇ ਸੀ.ਐਮ.ਡੀ. ਅਭਿਸ਼ੇਕ ਜਿੰਦਲ, ਸ਼ੀਨਮ ਜਿੰਦਲ ਅਤੇ ਸਰੋਜ ਰਾਣੀ ਜਿੰਦਲ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਰਜਿੰਦਰਾ ਮੈਮੋਰੀਅਲ ਸਕੂਲ ਵਿਚ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਡਾਇਰੈਕਟਰ ਸੀਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਰੱਖੜੀ ਦ... ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡਾ. ਸੌਰਭ ਕੋਸੇ ਨੇ ਪੀ.ਸੀ.ਆਈ. ਦੇ ਕੈਪਸੂਲ 4.0 ਪ੍ਰੋਗਰਾਮ ਵਿਚ ਕੀਤੀ ਸ਼ਮੂਲੀਅਤ ਕਿਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।