20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬਾਬਾ ਰੁੱਖੜ ਦਾਸ ਦੇ ਸਥਾਨ ’ਤੇ ਲੱਗਾ ਅੱਖਾਂ ਦਾ ਮੁਫਤ ਜਾਂਚ ਕੈਂਪ

ਠੱਠੀ ਭਾਈ, 19 ਸਤੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਸੇਖਾ ਕਲਾਂ ਵਿਖੇ ਬਾਬਾ ਰੁੱਖੜ ਦਾਸ ਪ੍ਰਬੰਧਕ ਕਮੇਟੀ ਅਤੇ ਗਰਾਮ ਪੰਚਾਇਤ ਸੇਖਾ ਕਲਾਂ ਵਲੋਂ ਅੱਖਾਂ ਦਾ ਵਿਸ਼ਾਲ ਮੁਫਤ ਚੈਕਅੱਪ ਤੇ ਲੈਨਜ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਜਗਦੰਬੇ ਹਸਪਤਾਲ ਬਾਘਾ ਪੁਰਾਣਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਅੱਖਾਂ ਦੇ ਮਾਹਿਰ ਡਾਕਟਰ ਯੋਗੇਸ਼ ਬਾਂਸਲ ਦੀ ਅਗਵਾਈ ਵਾਲੀ ਟੀਮ ਵਲੋਂ ਕਰੀਬ 400 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।

ਅਜੀਤ ਡੈਸਕ 20-09-2026
ਠੱਠੀ ਭਾਈ, 19 ਸਤੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਸੇਖਾ ਕਲਾਂ ਵਿਖੇ ਬਾਬਾ ਰੁੱਖੜ ਦਾਸ ਪ੍ਰਬੰਧਕ ਕਮੇਟੀ ਅਤੇ ਗਰਾਮ ਪੰਚਾਇਤ ਸੇਖਾ ਕਲਾਂ ਵਲੋਂ ਅੱਖਾਂ ਦਾ ਵਿਸ਼ਾਲ ਮੁਫਤ ਚੈਕਅੱਪ ਤੇ ਲੈਨਜ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਜਗਦੰਬੇ ਹਸਪਤਾਲ ਬਾਘਾ ਪੁਰਾਣਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਅੱਖਾਂ ਦੇ ਮਾਹਿਰ ਡਾਕਟਰ ਯੋਗੇਸ਼ ਬਾਂਸਲ ਦੀ ਅਗਵਾਈ ਵਾਲੀ ਟੀਮ ਵਲੋਂ ਕਰੀਬ 400 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਜਾਂਚ ਉਪਰੰਤ 12 ਵਿਅਕਤੀਆਂ ਦੀ ਲੈਨਜ਼ ਪਾਉਣ ਲਈ ਚੋਣ ਕੀਤੀ ਗਈ। ਕੈਂਪ ਦੀ ਸਫਲਤਾ ਲਈ ਬਾਬਾ ਰੁੱਖੜ ਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇਜਿੰਦਰ ਸਿੰਘ ਭੋਲਾ, ਪ੍ਰਧਾਨ ਸਾਧੂ ਸਿੰਘ ਸੋਹੀ, ਸਰਪੰਚ ਦਰਸ਼ਨ ਸਿੰਘ ਸੋਹੀ, ਸਮੁੱਚੀ ਗਰਾਮ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਵਲੋਂ ਵਡਮੁੱਲਾ ਯੋਗਦਾਨ ਪਾਇਆ ਗਿਆ। ਇਸੇ ਤਰ੍ਹਾਂ ਜਗਦੰਬੇ ਹਸਪਤਾਲ ਬਾਘਾ ਪੁਰਾਣਾ ਦੇ ਲੈਬ ਟੈਕਨੀਸ਼ੀਅਨ ਗੁਰਲਾਲ ਸਿੰਘ ਪੰਜਗਰਾਈਂ ਖੁਰਦ, ਲਖਵੀਰ ਸਿੰਘ, ਇੰਦਰਜੀਤ ਸਿੰਘ ਅਤੇ ਜਸਵੀਰ ਸਿੰਘ ਸੇਖਾ ਨੇ ਵੀ ਕੈਂਪ ਦੀ ਸਫਲਤਾ ਲਈ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਦੇ ਪ੍ਰਧਾਨ ਅਜੇਪਾਲ ਸਿੰਘ, ਐਸ. ਡੀ. ਓ. ਸ਼ਵਿੰਦਰ ਸਿੰਘ, ਐਸ. ਡੀ. ਓ. ਗਿਆਨ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਟਸ ’ ਚ ਸ਼ਰਧਾ ਨਾਲ ਗਣਪਤੀ ਵਿਸਰਜਨ ਸੰਪੰਨ ਅਗਲੀ ਖ਼ਬਰ ਕੈਪੀਟੋਲ ਹਸਪਤਾਲ ਮੋਗਾ ਵਲੋਂ ਭਲਕੇ ਤੋਂ 26 ਤੱਕ ਦਿਲ ਦੇ ਰੋਗਾਂ ਲਈ ਮੁਫ਼ਤ ਜਾਂਚ ਕੈਂਪ-ਡਾ. ਪਰੂਥੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।