20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਟਸ ’ ਚ ਸ਼ਰਧਾ ਨਾਲ ਗਣਪਤੀ ਵਿਸਰਜਨ ਸੰਪੰਨ

ਧਰਮਕੋਟ, 19 ਸਤੰਬਰ (ਪਰਮਜੀਤ ਸਿੰਘ)-ਐਸ. ਐਫ.

ਅਜੀਤ ਡੈਸਕ 20-09-2026
ਧਰਮਕੋਟ, 19 ਸਤੰਬਰ (ਪਰਮਜੀਤ ਸਿੰਘ)-ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਗਣਪਤੀ ਵਿਸਰਜਨ ਸਮਾਰੋਹ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਪਾਵਨ ਮੌਕੇ ‘ਤੇ ਸੀ.ਐਮ.ਡੀ. ਐਡਵੋਕੇਟ ਅਭਿਸ਼ੇਕ ਜਿੰਦਲ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਟਸ ਅਤੇ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਸਰੋਜ ਰਾਣੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮਾਰੋਹ ਦੀ ਸ਼ੁਰੂਆਤ ਪੂਰੀ ਵਿਧੀ-ਵਿਧਾਨ ਅਤੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਹਵਨ ਕਰਵਾ ਕੇ ਕੀਤੀ ਗਈ। ਹਵਨ ਦੌਰਾਨ ਹਾਜ਼ਰ ਸਾਰਿਆਂ ਨੇ ਸ਼ਰਧਾਪੂਰਵਕ ਭਗਵਾਨ ਗਣੇਸ਼ ਜੀ ਦੀ ਪੂਜਾ ਕੀਤੀ ਅਤੇ ਸੁੱਖ, ਸ਼ਾਂਤੀ, ਖ਼ੁਸ਼ਹਾਲੀ ਅਤੇ ਸੰਸਥਾ ਦੀ ਨਿਰੰਤਰ ਤਰੱਕੀ ਲਈ ਅਰਦਾਸ ਕੀਤੀ। ਹਵਨ ਉਪਰੰਤ ਭਗਵਾਨ ਗਣੇਸ਼ ਦੀਆਂ ਮਨਮੋਹਕ ਅਤੇ ਭਗਤੀਮਈ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਝਾਕੀਆਂ ਨੇ ਸਮੁੱਚੇ ਮਾਹੌਲ ਨੂੰ ਭਗਤੀ ਅਤੇ ਖ਼ੁਸ਼ੀ ਨਾਲ ਭਰ ਦਿੱਤਾ। ਇਸ ਤੋਂ ਬਾਅਦ ਭਗਵਾਨ ਗਣੇਸ਼ ਨੂੰ ਢੋਲ-ਨਗਾੜਿਆਂ ਦੀ ਗੂੰਜ ਅਤੇ ਭਗਤੀਮਈ ਜੈਕਾਰਿਆਂ ਦੇ ਨਾਲ ਸ਼ਾਨਦਾਰ ਸ਼ੋਭਾ ਯਾਤਰਾ ਰਾਹੀਂ ਵਿਦਾਈ ਦਿੱਤੀ ਗਈ। ਸ਼ਰਧਾਲੂਆਂ ਵਲੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਗਣ ਪਤੀ ਨੂੰ ਵਿਸਰਜਨ ਸਥਾਨ ਤੱਕ ਲਿਜਾਇਆ ਗਿਆ, ਜਿੱਥੇ ਪੂਰੀ ਰੀਤੀ-ਰਿਵਾਜ ਅਤੇ ਸ਼ਰਧਾ ਨਾਲ ਗਣਪਤੀ ਦਾ ਵਿਸਰਜਨ ਕੀਤਾ ਗਿਆ। ਸੀ.ਐਮ.ਡੀ. ਐਡਵੋਕੇਟ ਅਭਿਸ਼ੇਕ ਜਿੰਦਲ ਅਤੇ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਸਰੋਜ ਰਾਣੀ ਦੀ ਗਰਿਮਾਮਈ ਹਾਜ਼ਰੀ ਨੇ ਇਸ ਪਾਵਨ ਸਮਾਗਮ ਦੀ ਸ਼ੋਭਾ ਹੋਰ ਵਧਾ ਦਿੱਤੀ।
ਪਿਛਲੀ ਖ਼ਬਰ ਪੰਜਾਬ ਵਪਾਰ ਕਮਿਸ਼ਨ ਵਪਾਰੀ ਭਾਈਚਾਰੇ ਦੀ ਸਹੂਲਤ ਲਈ ਸ਼ਹਿਰ ਦੇ ਬਾਜ਼ਾਰਾਂ ਵਿਚ ਦੁਕਾਨਾਂ ਸਥਾਪਿਤ ਕਰੇਗਾ - ਸੰਜੀਵ ਨਰੂਲਾ ਕ... ਅਗਲੀ ਖ਼ਬਰ ਬਾਬਾ ਰੁੱਖੜ ਦਾਸ ਦੇ ਸਥਾਨ ’ਤੇ ਲੱਗਾ ਅੱਖਾਂ ਦਾ ਮੁਫਤ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।