24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਖੇਡ ਗਰਾਊਂਡਾਂ ਦੇ ਸੇਵਾਦਾਰ ਦੁੱਕੀ ਭਿੰਡਰ ਨੂੰ ਨਿਰਮਲ ਸਿੰਘ ਢੇਰੀ ਨੇ ਦਿੱਤੀ ਆਰਥਿਕ ਸਹਾਇਤਾ

ਕਿਸ਼ਨਪੁਰਾ ਕਲਾਂ, 23 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪ੍ਰਵਾਸੀ ਭਾਰਤੀ ਨਿਰਮਲ ਸਿੰਘ ਢੇਰੀ ਕਪੂਰੇ ਵਲੋਂ ਕਬੱਡੀ ਖੇਡ ਗਰਾਊਂਡਾਂ ਦੇ ਸੇਵਾਦਾਰ ਦੁੱਕੀ ਭਿੰਡਰ ਨੂੰ ਘਰ ਦੀ ਉਸਾਰੀ ਲਈ ਦਸ ਹਜ਼ਾਰ ਦੀ ਨਕਦ ਰਾਸ਼ੀ ਆਰਥਿਕ ਸਹਾਇਤਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਦੁੱਕੀ ਪਿਛਲੇ ਕਈ ਸਾਲਾਂ ਤੋਂ ਕਬੱਡੀ ਟੂਰਨਾਮੈਂਟਾਂ ਦੌਰਾਨ ਖੇਡ ਗਰਾਊਂਡਾਂ ਨੂੰ ਸੰਵਾਰਨ ਦੀ ਨਿਰਸਵਾਰਥ ਸੇਵਾ ਨਿਭਾ ਰਹੇ ਹਨ।

ਅਜੀਤ ਡੈਸਕ 24-09-2026
ਕਿਸ਼ਨਪੁਰਾ ਕਲਾਂ, 23 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪ੍ਰਵਾਸੀ ਭਾਰਤੀ ਨਿਰਮਲ ਸਿੰਘ ਢੇਰੀ ਕਪੂਰੇ ਵਲੋਂ ਕਬੱਡੀ ਖੇਡ ਗਰਾਊਂਡਾਂ ਦੇ ਸੇਵਾਦਾਰ ਦੁੱਕੀ ਭਿੰਡਰ ਨੂੰ ਘਰ ਦੀ ਉਸਾਰੀ ਲਈ ਦਸ ਹਜ਼ਾਰ ਦੀ ਨਕਦ ਰਾਸ਼ੀ ਆਰਥਿਕ ਸਹਾਇਤਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਦੁੱਕੀ ਪਿਛਲੇ ਕਈ ਸਾਲਾਂ ਤੋਂ ਕਬੱਡੀ ਟੂਰਨਾਮੈਂਟਾਂ ਦੌਰਾਨ ਖੇਡ ਗਰਾਊਂਡਾਂ ਨੂੰ ਸੰਵਾਰਨ ਦੀ ਨਿਰਸਵਾਰਥ ਸੇਵਾ ਨਿਭਾ ਰਹੇ ਹਨ। ਇਸ ਮੌਕੇ ਕਬੱਡੀ ਜਗਤ ਨਾਲ ਜੁੜੀਆਂ ਹਸਤੀਆਂ ਨੇ ਨਿਰਮਲ ਸਿੰਘ ਢੇਰੀ ਕਪੂਰੇ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਸਮਾਜ ਅਤੇ ਖੇਡਾਂ ਨਾਲ ਜੁੜੇ ਲੋੜਵੰਦ ਵਿਅਕਤੀਆਂ ਦੀ ਮਦਦ ਕਰਕੇ ਨੇਕ ਸੇਵਾ ਨਿਭਾ ਰਹੇ ਹਨ। ਅਜਿਹੇ ਉਪਰਾਲੇ ਸਮਾਜ ਵਿਚ ਇਕ-ਦੂਜੇ ਦੀ ਮਦਦ ਕਰਨ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਕਬੱਡੀ ਕੋਚ ਚੈਨਾਂ ਸਿਧਵਾਂ ਕਲਾਂ, ਕਬੱਡੀ ਪ੍ਰਮੋਟਰ ਬਲਜਿੰਦਰ ਸਿੰਘ ਯੂ.ਕੇ., ਗੁਰਮੇਲ ਸਿੰਘ ਗੇਲਾ ਕੈਨੇਡਾ, ਪ੍ਰਧਾਨ ਸਰੂਪਇੰਦਰ ਸਿੰਘ, ਮਾ. ਮਹਿੰਦਰ ਸਿੰਘ ਸ਼ਿੰਦੀ, ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਗੋਗਾ ਭਿੰਡਰ, ਬਿੱਲਾ ਚੜਿੱਕ, ਰਣਜੀਤ ਸਿੰਘ ਬਿੱਟੂ ਪੰਚ, ਬਲਵੰਤ ਸਿੰਘ ਬਾਬੂ ਪੰਚ, ਕੰਵਲਜੀਤ ਸਿੰਘ ਪਿੰਕੀ, ਡਾ. ਮਨਦੀਪ ਸਿੰਘ, ਜਗਮੋਹਨ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਢੋਲੇਵਾਲਾ ਤੋਂ ਬਟਾਲੀਅਨ 112 ਟੀ ਏ ਡੋਗਰਾ ਟੀਮ ਫਿਰੋਜ਼ਪੁਰ ਦਾ ਜਵਾਨ ਇੰਦਰਜੀਤ ਸਿੰਘ ਹੋਇਆ ਸ਼ਹੀਦ ਅਗਲੀ ਖ਼ਬਰ ਲਾਲ ਦੁਆਰਾ ਮੰਦਰ ’ਚ ਪਰਿਵਰਤਨੀ ਇਕਾਦਸ਼ੀ ਮੌਕੇ ਸਤਿਸੰਗ ਅਤੇ ਆਰਤੀ ਦਾ ਆਯੋਜਨ-ਰਾਜਿੰਦਰ ਵਧਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।